
ਕੈਪਟਨ ਸਰਕਾਰ ਕੇਂਦਰ ਦੇ ਹੱਥਾਂ 'ਚ ਖੇਡ ਕੇ ਸਿਆਸੀ ਠੱਗੀ ਅਤੇ ਰਾਜਸੀ ਡਰਾਮਾ ਕਰਨ ਲੱਗੀ : ਪ੍ਰੋ.ਚੰਦੂਮਾਜਰਾ
to
ਰਾਜਪੁਰਾ, 27 ਅਕਤੂਬਰ (ਗੁਰਸ਼ਰਨ ਵਿੱਰਕ) : ਗੁ: ਸਿੰਘ ਸਭਾ ਰਾਜਪੁਰਾ ਟਾਊਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਾਬਕਾ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਤਕ ਜਵਾਬ ਨਹੀਂ ਦੇ ਸੱਕੇ ਕਿ ਜਿਹੜਾ ਸੂਬੇ ਨੂੰ ਕਾਨੂੰਨ ਮੁਤਾਬਕ ਅਧਿਕਾਰ ਹੈ ਉਹ ਤਾਂ ਐਕਟ ਬਣਾਇਆ ਨਹੀਂ ਜਿਸ ਨਾਲ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਬੇਅਰਥ ਕੀਤਾ ਜਾ ਸਕਦਾ ਸੀ। ਜਦ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚ ਕੇਂਦਰੀ ਖੇਤੀ ਕਾਨੂੰਨਾਂ ਦਾ ਵਰੋਧ ਕਰਦਆਿਂ 3 ਨਵੇਂ ਖੇਤੀ ਸੁਧਾਰ ਕਾਨੂੰਨ ਬਣਾ ਕੇ ਕਿਸਾਨਾਂ ਦੇ ਸੰਘਰਸ ਨੂੰ ਖ਼ਤਮ ਕਰਨ ਦਾ ਤਹੱਈਆ ਕੀਤਾ ਹੈ।
ਕੈਪਟਨ ਸਰਕਾਰ ਸੂਬੇ ਅੰਦਰ ਏ.ਪੀ.ਐਮ.ਸੀ. ਐਕਟ ਲਾਗੂ ਕਰਕੇ ਪੰਜਾਬ ਸੂਬੇ ਨੂੰ ਯਾਰਡ ਡਿਕਲੇਅਰ ਕਰ ਦਿੰਦੇ ਤਾਂ ਹੀ ਕੇਂਦਰ ਵਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨ ਅਰਥਹੀਣ ਕੀਤੇ ਜਾ ਸਕਦੇ ਸੀ। ਪ੍ਰੰਤੂ ਕੈਪਟਨ ਸਰਕਾਰ ਨੇ ਕੇਂਦਰ ਦੇ ਹੱਥਾਂ 'ਚ ਖੇਡ ਕੇ ਸਿਆਸੀ ਠੱਗੀ ਅਤੇ ਰਾਜਸੀ ਡਰਾਮਾ ਕੀਤਾ। ਉਨ੍ਹਾਂ ਕਿਹਾ ਜਿਸ ਪ੍ਰਤੀ ਸ਼੍ਰੋਮਣੀ ਅਕਾਲੀ ਸਮੁੱਚੇ ਰਾਜ ਲੋਕਾਂ ਨੂੰ ਜਾਗਰੂਕਤ ਕਰਨ ਲਈ ਵਿਸ਼ੇਸ਼ ਚੇਤਨਾ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਰਾਜਪੁਰਾ 'ਚ ਅੱਜ ਅਕਾਲੀ ਵਰਕਰਾ ਅਤੇ ਆਹੁੰਦੇਦਾਰਾਂ ਨੂੰ ਮੀਟਿੰਗ ਕੀਤੀ ਗਈ ਹੈ। ਕੈਪਟਨ ਸਰਕਾਰ ਦੇ ਬਣਾਏ ਕਾਨੂੰਨ ਨਾਲ ਪੰਜਾਬ ਦੀ ਆਰਥਕਤਾ ਅਤੇ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣਾ। ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਸੂਬੇ ਪੰਜਾਬ ਨਾਲ ਤਕਰਾਰ ਦਾ ਰਸਤਾ ਛੱਡ ਕੇ ਗੱਲਬਾਤ ਰਾਹੀ ਸਥਾਈ ਹੱਲ ਕੱਢੇ, ਕਿਉਂਕਿ ਦੇਸ਼ ਦਾ ਪੰਜਾਬ ਖੇਤੀ ਪ੍ਰਧਾਨ ਸੂਬਾ ਮੰਨਿਆਂ ਜਾਂਦਾ ਇਸ ਲਈ ਕੇਂਦਰ ਰਾਜ ਦੀ ਅਸਲੀ ਸਥਿਤੀ ਨਾਲ ਨਜਿੱਠਣ ਦੀ ਥਾਂ ਤਕਰਾਰ ਦਾ ਰਾਹ ਅਖਤਿਆਰ ਨਾ ਕਰੇ।
ਉਨ੍ਹਾਂ ਕਿਹਾ ਕਿ ਕੇਂਦਰ ਦਾ ਮਾਲ ਗੱਡੀਆਂ ਬੰਦ ਕਰਨ ਦਾ ਫ਼ੈਸਲਾ ਖ਼ਤਰਨਾਕ ਅਤੇ ਤਣਾਅ ਪੈਦਾ ਕਰਨ ਵਾਲਾ ਫ਼ੈਸਲਾ ਹੈ, ਇਸ ਤੇ ਵਿਚਾਰ ਕਰਨ ਦੀ ਲੋੜ ਹੈ। ਹੋਰਨਾ ਤੋਂ ਇਲਾਵਾ ਐਡ. ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਸੁਰਜੀਤ ਸਿੰਘ ਗੜੀ ਪ੍ਰਧਾਨ ਕਿਸਾਨ ਵਿੰਗ, ਅਬਰਿੰਦਰ ਸਿੰਘ, ਰਣਜੀਤ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਅਰਵਿੰਦਰਪਾਲ ਸਿੰਘ ਰਾਜੂ, ਕਰਨਵੀਰ ਸਿੰਘ ਕੰਗ, ਬਲਵਿੰਦਰ ਸਿੰਘ ਨੇਪਰਾ, ਖਜਾਨ ਸਿੰਘ ਲਾਲੀ ਢੀਂਡਸਾ, ਬਲਵਿੰਦਰ ਕੋਰ ਚੀਮਾ, ਹਰਪ੍ਰੀਤ ਸਿੰਘ ਕਲਕੱਤਾ, ਹੈਪੀ ਹਸਨਪੁਰ, ਬਿੰਦਰ, ਹਰਮੀਤ ਸਿੰਘ ਕੰਡੇਵਾਲਾ, ਕੁਲਵੀਰ ਸਿੰਘ ਹਸ਼ਮਪੁਰ, ਲਾਲੀ ਢੀਂਡਸਾ ਆਦਿ ਹਾਜ਼ਰ ਸਨ।
ਜਗਜੀਤ ਸਿੰਘ ਬੰਟੀ, ਭੁਪਿੰਦਰ ਸਿੰਘ ਗੋਲੂ, ਜਥੇਬੰਦਕ ਸਕੱਤਰ ਹਰਪਾਲ ਸਰਾਓ, ਨਿਤਿਨ ਰੇਖੀ,ਗੁਰਦੇਵ ਸਿੰਘ ਢਿਲੋ, ਸੁਬੇਗ ਸਿੰਘ ਸੰਧੂ, ਮਿੰਟੂ ਜਨਸੂਈ, ਅਮਰਿੰਦਰ ਜਨਸੂਈ, ਸੋਨੂੰ ਕੱਕੜ, ਸੁਖਦੇਵ ਸਿੰਘ ਵਿੱਰਕ, ਜਸਪਾਲ ਸਿੰਘ ਸ਼ੰਕਰਪੁਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਫੋਟੋ ਨੰ: 27 ਪੀਏਟੀ 19