ਵਿੱਤ ਮੰਤਰੀ ਦਸੇ, ਕੋਰੋਨਾ ਤੋਂ ਪਹਿਲਾਂ 'ਅਰਥਵਿਵਸਥਾ ਦੇ ਮਾੜੇ ਪ੍ਰਬੰਧਨ' ਦੀ ਕਿਵੇਂ ਵਿਆਖਿਆ ਕੀਤੀ ਜ
Published : Aug 29, 2020, 11:54 pm IST
Updated : Aug 29, 2020, 11:54 pm IST
SHARE ARTICLE
image
image

ਵਿੱਤ ਮੰਤਰੀ ਦਸੇ, ਕੋਰੋਨਾ ਤੋਂ ਪਹਿਲਾਂ 'ਅਰਥਵਿਵਸਥਾ ਦੇ ਮਾੜੇ ਪ੍ਰਬੰਧਨ' ਦੀ ਕਿਵੇਂ ਵਿਆਖਿਆ ਕੀਤੀ ਜਾਵੇ :

  to 
 

ਨਵੀਂ ਦਿੱਲੀ, 29 ਅਗੱਸਤ : ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ 'ਦੈਵੀ ਘਟਨਾ' (ਐਕਟ ਆਫ਼ ਗੋਡ) ਵਾਲੇ ਬਿਆਨ ਨੂੰ ਲੈ ਕੇ ਸਨਿਚਰਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਲਾਉਂਦੇ ਹੋਏ ਸਵਾਲ ਕੀਤਾ ਕਿ ਕੀ ਵਿੱਤ ਮੰਤਰੀ 'ਈਸ਼ਵਰ ਦੇ ਦੂਤ ਦੇ ਤੌਰ 'ਤੇ' ਇਸ ਦਾ ਜਵਾਬ ਦੇਵੇਗੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪਹਿਲਾਂ ਅਰਥਵਿਵਸਥਾ ਦੇ 'ਮਾੜੇ ਪ੍ਰਬੰਧਨ' ਦੀ ਕਿਵੇਂ ਵਿਆਖਿਆ ਕੀਤੀ ਜਾਵੇ। ਸਾਬਕਾ ਵਿੱਤ ਮੰਤਰੀ ਨੇ ਜੀ.ਐਸ.ਟੀ. ਦੇ ਮੁਆਵਜ਼ੇ ਦੇ ਮੁੱਦੇ 'ਤੇ ਸੂਬਿਆਂ ਦੇ ਸਾਹਮਣੇ ਕਰਜ਼ ਲੈਣ ਦਾ ਵਿਕਲਪ ਰੱਖੇ ਜਾਣ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਹਮਲਾ ਕੀਤਾ। ਉਨ੍ਹਾਂ ਨਿਰਮਲਾ ਸੀਤਾਰਮਣ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ 'ਤੇ ਵਿਅੰਗ
ਕਰਦੇ ਹੋਏ ਟਵੀਟ ਕੀਤਾ, ''ਜੇਕਰ ਮਹਾਂਮਾਰੀ 'ਦੈਵੀ ਘਟਨਾ' ਹੈ ਤਾਂ ਅਸੀਂ ਸਾਲ 2017-18, 2018-19 ਅਤੇ 2019-2020 ਦੇ ਦੌਰਾਨ ਅਰਥਵਿਵਸਥਾ ਦੇ ਮਾੜੇ ਪ੍ਰਬੰਧਨ ਦੀ ਕਿਵੇਂ ਵਿਆਖਿਆ ਕਰਾਂਗੇ? ਕੀ ਵਿੱਤ ਮੰਤਰੀ ਈਸ਼ਵਰ ਦੀ ਦੂਤ ਵਜੋਂ ਜਵਾਗੇ ਦੇਵੇਗੀ?
ਜ਼ਿਰਕਯੋਗ ਹੈ ਕਿ ਵਿੱਤ ਮੰਤਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਰਥਵਿਵਸਥਾ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਤ ਹੋਈ ਹੈ, ਜੋ ਕਿ ਇਕ ਦੈਵੀ ਘਟਨਾ ਹੈ। ਮੌਜੂਦਾ ਵਿੱਤੀ ਵਰ੍ਹੇ 'ਚ ਜੀਐਸਟੀ ਮਾਲੀਆ ਪ੍ਰਾਪਤੀ 'ਚ 2.35 ਲੱਖ ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਗਾਇਆ ਗਿਆ ਹੈ।
ਚਿਦੰਬਰਮ ਨੇ ਸੂਰਾ ਸਰਕਾਰਾਂ ਤੋਂ ਇਹ ਅਪੀਲ ਵੀ imageimageਕੀਤੀ ਹੈ ਉਹ ਜੀਐਸਟੀ ਦੇ ਮੁਆਵਜ਼ੇ ਦੇ ਮੁੱਦੇ 'ਤੇ ਕੇਂਦਰ ਵਲੋਂ ਦਿਤੇ ਗਏ ਵਿਕਲਪ ਨੂੰ ਨਕਾਰ ਦੇਣ ਅਤੇ ਇਕ ਆਵਾਜ਼ 'ਚ ਰਕਮ ਦੀ ਮੰਗ ਕਰਨ। (ਪੀਟੀਆਈ)

SHARE ARTICLE

ਏਜੰਸੀ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement