
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦੇ ਨਤੀਜੇ ਜਾਰੀ ਕੀਤੇ ਗਏ ਹਨ।
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦੇ ਨਤੀਜੇ ਜਾਰੀ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਵਾਰ 12ਵੀਂ ਜਮਾਤ ਵਿਚ ਕੁੱਲ਼ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਇਹਨਾਂ ਵਿਚ 97.34 ਫੀਸਦੀ ਲੜਕੀਆਂ ਅਤੇ 95.74 ਫੀਸਦੀ ਲੜਕੇ ਪਾਸ ਹੋਏ ਹਨ।
Result
ਹੋਰ ਪੜ੍ਹੋ: ਮਾਨਸੂਨ ਇਜਲਾਸ: ਜ਼ੋਰਦਾਰ ਹੰਗਾਮੇ ਵਿਚਾਲੇ ਦੋ ਬਿੱਲ ਪੇਸ਼, ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
12ਵੀਂ ਜਮਾਤ ਦੇ ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਣਾ ਨਤੀਜਾ ਦੇਖ ਸਕਣਗੇ। ਇਸ ਦੇ ਨਾਲ ਹੀ ਸੀਬੀਐਸਈ ਬੋਰਡ ਨੇ ਵੀ 12ਵੀਂ ਜਮਾਤੇ ਦੇ ਨਤੀਜੇ ਐਲਾਨੇ ਹਨ। ਸੀਬੀਐਸਈ 12ਵੀਂ ਦੇ ਕੁੱਲ 99.37% ਵਿਦਿਆਰਥੀ ਪਾਸ ਹੋਏ। ਇਹਨਾਂ ਵਿਚ ਲੜਕੀਆਂ ਦਾ ਪਾਸ ਪ੍ਰਤੀਸ਼ਤ 99.67% ਜਦਕਿ ਲੜਕਿਆਂ ਦਾ ਪਾਸ ਪ੍ਰਤੀਸ਼ਤ 99.13% ਰਿਹਾ। ਇਹਨਾਂ ਨਤੀਜਿਆਂ ਵਿਚ ਲੜਕੀਆਂ ਨੇ ਫਿਰ ਤੋਂ ਬਾਜ਼ੀ ਮਾਰੀ ਹੈ।