T20 World Cup 2022: ਸਿਰਫ਼ ਪੰਜ ਮਿੰਟ ਵਿਚ ਵਿਕ ਗਈਆਂ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ
Published : Feb 8, 2022, 9:08 am IST
Updated : Feb 8, 2022, 9:08 am IST
SHARE ARTICLE
India vs Pakistan T20 World Cup 2022 match tickets sold out in five minutes
India vs Pakistan T20 World Cup 2022 match tickets sold out in five minutes

ਜਦੋਂ ਵੀ ਇਹ ਦੋਵੇਂ ਟੀਮਾਂ ਕ੍ਰਿਕਟ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਕਰੋੜਾਂ ਲੋਕ ਸਾਰੇ ਕੰਮ ਛੱਡ ਕੇ ਟੀਵੀ ਸਾਹਮਣੇ ਬੈਠ ਜਾਂਦੇ ਹਨ।

 

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੀ ਲੋਕਪ੍ਰਿਅਤਾ ਕਿਸੇ ਤੋਂ ਲੁਕੀ ਨਹੀਂ ਹੈ। ਜਦੋਂ ਵੀ ਇਹ ਦੋਵੇਂ ਟੀਮਾਂ ਕ੍ਰਿਕਟ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਕਰੋੜਾਂ ਲੋਕ ਸਾਰੇ ਕੰਮ ਛੱਡ ਕੇ ਟੀਵੀ ਸਾਹਮਣੇ ਬੈਠ ਜਾਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਪ੍ਰਸਾਰਣ ਦੌਰਾਨ ਹਰ ਵਾਰ ਟੀਆਰਪੀ ਦੇ ਨਵੇਂ ਰਿਕਾਰਡ ਬਣਦੇ ਹਨ। ਇਹਨਾਂ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਵੀ ਹਰ ਵਾਰ ਕੁਝ ਮਿੰਟਾਂ ਵਿਚ ਹੀ ਵਿਕ ਜਾਂਦੀਆਂ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ।

India vs PakistanIndia vs Pakistan

ਟੀ20 ਵਿਸ਼ਵ ਕੱਪ-2022 ਵਿਚ ਭਾਰਤ-ਪਾਕਿਸਤਾਨ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਹੋਣ ਜਾ ਰਿਹਾ ਹੈ ਅਤੇ ਇਸ ਦੀਆਂ ਟਿਕਟਾਂ ਮਿੰਟਾਂ ਵਿਚ ਹੀ ਵਿਕ ਗਈਆਂ। ਦੋਵੇਂ ਟੀਮਾਂ ਆਖ਼ਰੀ ਵਾਰ 2015 ਵਨਡੇ ਵਿਸ਼ਵ ਕੱਪ ਦੌਰਾਨ ਐਡੀਲੇਡ ਓਵਲ ਵਿਖੇ ਆਸਟ੍ਰੇਲੀਆ ਦੀ ਧਰਤੀ 'ਤੇ ਆਹਮੋ-ਸਾਹਮਣੇ ਹੋਈਆਂ ਸਨ, ਇਹ ਮੈਚ ਵੀ ਕੁਝ ਹੀ ਮਿੰਟਾਂ ਵਿਚ ਵਿਕ ਗਿਆ ਸੀ।

India vs PakistanIndia vs Pakistan

ਟੂਰਨਾਮੈਂਟ ਦੇ ਸੀਈਓ ਮਿਸ਼ੇਲ ਐਨਰਾਈਟ ਨੇ ਕਿਹਾ ਕਿ ਹੁਣ ਤੱਕ ਜ਼ਿਆਦਾਤਰ ਟਿਕਟਾਂ ਆਸਟਰੇਲੀਆਈ ਨਿਵਾਸੀਆਂ ਦੁਆਰਾ ਖਰੀਦੀਆਂ ਗਈਆਂ ਹਨ, ਉਹਨਾਂ ਨੂੰ ਉਮੀਦ ਹੈ ਕਿ ਆਸਟਰੇਲੀਆ ਦੀਆਂ ਸਰਹੱਦਾਂ ਦੇ ਮੁੜ ਖੁੱਲ੍ਹਣ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਜਾਵੇਗਾ। ਆਈਸੀਸੀ ਦਾ ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਣਾ ਹੈ। ਇਸ ਦੇ ਲਈ ਪ੍ਰਸ਼ੰਸਕ ਸਟੇਡੀਅਮ 'ਚ ਜਾ ਕੇ ਮੈਚ ਦਾ ਆਨੰਦ ਲੈਣ ਲਈ ਟਿਕਟਾਂ ਖਰੀਦ ਸਕਦੇ ਹਨ। ਇਹ ਟਿਕਟਾਂ t20worldcup.com 'ਤੇ ਉਪਲਬਧ ਹਨ। ਇਸ ਵਿਚ ਫਾਈਨਲ ਸਮੇਤ 45 ਮੈਚਾਂ ਦੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ।

India vs PakistanIndia vs Pakistan

ਆਈਸੀਸੀ ਨੇ ਇਕ ਬਿਆਨ ਵਿਚ ਕਿਹਾ, "ਪਹਿਲੇ ਦੌਰ ਅਤੇ ਸੁਪਰ 12 ਪੜਾਅ ਲਈ ਬੱਚਿਆਂ ਦੀ ਟਿਕਟ 5 ਡਾਲਰ ਹੈ ਜਦਕਿ ਬਾਲਗਾਂ ਦੀ ਟਿਕਟ 20 ਹੈ।ਪਹਿਲੀ ਵਾਰ ਆਸਟਰੇਲੀਆ ਵਿਚ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ, ਜਿਸ ਦੇ ਮੈਚ ਐਡੀਲੇਡ, ਬ੍ਰਿਸਬੇਨ, ਜੀਲਾਂਗ, ਹੋਬਾਰਟ, ਮੈਲਬੋਰਨ, ਪਰਥ ਅਤੇ ਸਿਡਨੀ ਵਿਚ ਹੋਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement