ਚੰਡੀਗੜ੍ਹ, 28 ਅਪ੍ਰੈਲ (ਅੰਕੁਰ) : ਅੱਜ ਕਲ ਸ਼ਹਿਰ ਵਿਚ ਟਮਾਟਰ ਦਾ ਮਹਿੰਗਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਦਿਨਾਂ 'ਚ ਮੰਡੀ ਵਿਚ ਰੋਜ਼ ਕਰੀਬ 90 ਹਜ਼ਾਰ ਕਿਲੋ ਟਮਾਟਰ ਪੁਜਦੇ ਹਨ ਪਰ ਇਸ ਸਮੇਂ ਹਰ ਰੋਜ਼ ਕਰੀਬ 48 ਹਜ਼ਾਰ ਕਿਲੋਗ੍ਰਾਮ ਟਮਾਟਰ ਹੀ ਪਹੁੰਚ ਰਹੇ ਹਨ, ਜਿਨ੍ਹਾਂ 'ਚੋਂ ਪੰਜਾਬ ਅਤੇ ਹਰਿਆਣਾ ਨੂੰ ਵੀ ਸਪਲਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਚੰਡੀਗੜ੍ਹ ਦੇ ਹਿੱਸੇ ਸਿਰਫ਼ 17000 ਕਿਲੋ ਟਮਾਟਰ ਹੀ ਆਉਂਦਾ ਹੈ, ਜਦਕਿ ਹਰ ਰੋਜ਼ ਦੀ ਟ੍ਰਾਈਸਿਟੀ ਦੀ ਲੋੜ ਕਰੀਬ 27,000 ਹਜ਼ਾਰ ਕਿਲੋ ਹੈ।

ਸ਼ਹਿਰ 'ਚ ਇਸ ਸਮੇਂ ਟਮਾਟਰ 80-100 ਰੁਪਏ ਕਿਲੋ ਤਕ ਵਿਕ ਰਹੇ ਹਨ, ਹਾਲਾਂਕਿ ਸੈਕਟਰ-26 ਮੰਡੀ 'ਚ ਲੋਕ ਇਹ ਸੋਚ ਕੇ ਪੁੱਜ ਰਹੇ ਹਨ ਕਿ ਇਥੇ ਟਮਾਟਰ ਸਸਤੇ ਮਿਲਣਗੇ ਪਰ ਉਥੇ ਵੀ 70 ਤੋਂ 80 ਰੁਪਏ ਕਿਲੋ ਟਮਾਟਰ ਮਿਲ ਰਹੇ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਜਿੰਨਾ ਟਮਾਟਰ ਚੰਡੀਗੜ੍ਹ ਨੂੰ ਚਾਹੀਦਾ ਹੈ, ਓਨਾ ਮਿਲ ਨਹੀਂ ਰਿਹਾ, ਇਸ ਲਈ ਜਿਹੜੇ ਗਲੇ-ਸੜੇ ਟਮਾਟਰ ਵੀ ਹੋਲਸੇਲ ਰੇਟ 'ਤੇ ਉਤਰ ਰਹੇ ਹਨ, ਉਹ ਵੀ ਦੁਕਾਨਦਾਰ ਨੇ 50 ਰੁਪਏ ਤੋਂ ਜ਼ਿਆਦਾ 'ਚ ਵੇਚਣਾ ਸ਼ੁਰੂ ਕਰ ਦਿਤਾ ਹੈ।