ਜੱਜ ਬਦਲਣ ਨਾਲ ਫ਼ੈਸਲਾ ਰੱਦ ਨਹੀਂ ਕੀਤਾ ਜਾਣਾ ਚਾਹੀਦਾ: ਜਸਟਿਸ ਨਾਗਰਤਨਾ
Published : Nov 30, 2025, 9:39 pm IST
Updated : Nov 30, 2025, 9:39 pm IST
SHARE ARTICLE
Decision should not be overturned by changing judges: Justice Nagarathna
Decision should not be overturned by changing judges: Justice Nagarathna

ਸੋਨੀਪਤ ਵਿਚ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਵਿਚ ਨਿਆਂਪਾਲਿਕਾ ਦੀ ਆਜ਼ਾਦੀ ਬਾਰੇ ਕੌਮਾਂਤਰੀ ਸੰਮੇਲਨ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀ.ਵੀ. ਨਾਗਰਤਨਾ ਨੇ ਕਿਹਾ ਹੈ ਕਿ ਫੈਸਲਿਆਂ ਨੂੰ ਸਿਰਫ ਇਸ ਲਈ ਰੱਦ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਉਨ੍ਹਾਂ ਨੂੰ ਲਿਖਣ ਵਾਲੇ ਜੱਜਾਂ ਦੀ ਬਦਲੀ ਹੋ ਗਈ ਹੈ ਜਾਂ ਉਹ ਸੇਵਾਮੁਕਤ ਹੋ ਗਏ ਹਨ।

ਉਹ ਸਨਿਚਰਵਾਰ ਨੂੰ ਹਰਿਆਣਾ ਦੇ ਸੋਨੀਪਤ ਵਿਚ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਵਿਚ ਨਿਆਂਪਾਲਿਕਾ ਦੀ ਆਜ਼ਾਦੀ ਬਾਰੇ ਕੌਮਾਂਤਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਜਸਟਿਸ ਨਾਗਰਤਨਾ ਨੇ ਕਿਹਾ ਕਿ ਨਿਆਂਇਕ ਆਜ਼ਾਦੀ ਦੀ ਵਿਕਸਤ ਸਮਝ ‘ਸਾਡੀ ਕਾਨੂੰਨ ਪ੍ਰਣਾਲੀ ਵਲੋਂ ਭਰੋਸੇ’ ਦੀ ਮੰਗ ਕਰਦੀ ਹੈ ਕਿ ਇਕ ਵਾਰ ਜੱਜ ਵਲੋਂ ਦਿਤਾ ਗਿਆ ਫੈਸਲਾ ਕਾਇਮ ਰਹੇਗਾ ਕਿਉਂਕਿ ਇਹ ‘ਸਿਆਹੀ ਨਾਲ ਲਿਖਿਆ ਹੋਇਆ ਹੈ ਨਾ ਕਿ ਰੇਤ ਵਿਚ’।

ਉਸ ਨੇ ਕਿਹਾ, ‘‘ਕਾਨੂੰਨੀ ਭਾਈਚਾਰੇ ਅਤੇ ਸ਼ਾਸਨ ਦੇ ਢਾਂਚੇ ਦੇ ਬਹੁਤ ਸਾਰੇ ਭਾਗੀਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸੇ ਫੈਸਲੇ ਦਾ ਸਤਿਕਾਰ ਕਰਨ, ਸਿਰਫ ਕਾਨੂੰਨ ਵਿਚ ਸ਼ਾਮਲ ਪਰੰਪਰਾਵਾਂ ਦੇ ਅਨੁਸਾਰ ਇਤਰਾਜ਼ ਉਠਾਉਣ ਅਤੇ ਇਸ ਨੂੰ ਸਿਰਫ ਇਸ ਲਈ ਖ਼ਤਮ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਚਿਹਰੇ ਬਦਲ ਗਏ ਹਨ।’’

ਇਸ ਮਹੀਨੇ ਦੇ ਸ਼ੁਰੂ ’ਚ, ਸੁਪਰੀਮ ਕੋਰਟ ਨੇ ਮਈ ਵਿਚ ਪਾਸ ਕੀਤੇ ਗਏ ਅਪਣੇ ਹੁਕਮ ਨੂੰ ਪਲਟ ਦਿਤਾ ਸੀ, ਜਿਸ ਵਿਚ ਵਿਕਾਸ ਪ੍ਰਾਜੈਕਟਾਂ ਲਈ ਪਿਛਲੀਆਂ ਵਾਤਾਵਰਨ ਪ੍ਰਵਾਨਗੀਆਂ ਉਤੇ ਰੋਕ ਲਗਾਈ ਗਈ ਸੀ। 28 ਨਵੰਬਰ ਨੂੰ, ਤਤਕਾਲੀ ਚੀਫ ਜਸਟਿਸ ਬੀ.ਆਰ. ਗਵਈ ਦੀ ਅਗਵਾਈ ਵਾਲੇ ਬੈਂਚ ਨੇ ਬਿਲਡਰਜ਼ ਐਸੋਸੀਏਸ਼ਨ ਦੀ ਸਮੀਖਿਆ ਪਟੀਸ਼ਨ ਨੂੰ ਮਨਜ਼ੂਰੀ ਦੇ ਦਿਤੀ ਸੀ ਅਤੇ ਵੱਖ-ਵੱਖ ਪ੍ਰਾਜੈਕਟਾਂ ਲਈ ਵਾਤਾਵਰਣ ਮਨਜ਼ੂਰੀ ਉਤੇ ਪਾਬੰਦੀ ਨੂੰ ਹਟਾ ਦਿਤਾ ਸੀ।

ਇਸੇ ਤਰ੍ਹਾਂ ਸਤੰਬਰ ’ਚ ਸੁਪਰੀਮ ਕੋਰਟ ਨੇ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈਸ (ਸੀ.ਆਈ.ਆਰ.ਪੀ.) ਰਾਹੀਂ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀ.ਪੀ.ਐੱਸ.ਐੱਲ.) ਨੂੰ ਹਾਸਲ ਕਰਨ ਲਈ ਸਟੀਲ ਕੰਪਨੀ ਜੇ.ਐੱਸ.ਡਬਲਿਊ. ਸਟੀਲ ਲਿਮਟਿਡ ਦੀ 19,000 ਕਰੋੜ ਰੁਪਏ ਦੀ ਬੋਲੀ ਨੂੰ ਬਰਕਰਾਰ ਰੱਖਿਆ ਸੀ।

ਸੁਪਰੀਮ ਕੋਰਟ ’ਚ ਇਸ ਸਮੇਂ ਇਕਲੌਤੀ ਮਹਿਲਾ ਜੱਜ ਜਸਟਿਸ ਨਾਗਰਤਨਾ ਨੇ ਕਿਹਾ ਕਿ ਨਿਆਂਪਾਲਿਕਾ ਦੇਸ਼ ਦੇ ਸ਼ਾਸਨ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਉਦਾਰ ਨਿਯਮਾਂ, ਵਿਆਪਕ ਸ਼ਕਤੀਆਂ ਅਤੇ ਕਈ ਤਰ੍ਹਾਂ ਦੇ ਉਪਚਾਰਾਂ ਦੇ ਨਾਲ, ਅਦਾਲਤ ਨੂੰ ਅਕਸਰ ਭਾਰਤੀਆਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਦਾ ਫੈਸਲਾ ਕਰਨ ਲਈ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅੱਜ, ਨਿਆਂਪਾਲਿਕਾ ਦਾ ਫਰਜ਼ ਬਣਦਾ ਹੈ ਕਿ ਉਹ ਕਾਨੂੰਨ ਦੇ ਸ਼ਾਸਨ ਨੂੰ ਯਕੀਨੀ ਬਣਾਵੇ, ਜਦੋਂ ਵੀ ਉਲੰਘਣਾ ਹੋ ਸਕਦੀ ਹੈ। ਜਸਟਿਸ ਨਾਗਰਤਨਾ ਨੇ ਕਿਹਾ ਕਿ ਨਿਆਂਪਾਲਿਕਾ ਦੀ ਆਜ਼ਾਦੀ ਨਾ ਸਿਰਫ ਜੱਜਾਂ ਦੇ ਲਿਖਣ ਵਾਲੇ ਫੈਸਲਿਆਂ ਵਲੋਂ ਸੁਰੱਖਿਅਤ ਕੀਤੀ ਜਾਂਦੀ ਹੈ, ਬਲਕਿ ਉਨ੍ਹਾਂ ਦੇ ਨਿੱਜੀ ਵਿਵਹਾਰ ਵਲੋਂ ਵੀ ਸੁਰੱਖਿਅਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਜੱਜ ਦੇ ਵਿਵਹਾਰ ਨੂੰ ਸ਼ੱਕ ਤੋਂ ਪਰੇ ਸਮਝਿਆ ਜਾਣਾ ਚਾਹੀਦਾ ਹੈ, ਉਸ ਨੇ ਅੱਗੇ ਕਿਹਾ ਕਿ ਇਕ ਨਿਰਪੱਖ ਨਿਆਂ ਪ੍ਰਣਾਲੀ ਲਈ ਸਿਆਸੀ ਅਸਪਸ਼ਟਤਾ ਜ਼ਰੂਰੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement