ਚੰਡੀਗੜ੍ਹ, 6 ਅਗੱਸਤ (ਅੰਕੁਰ) : ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀ ਹਰਕਤ ਕਾਰਨ ਜਿਥੇ ਉਨ੍ਹਾਂ ਦੀ ਕੁਰਸੀ ਜਾ ਸਕਦੀ ਹੈ, ਉਥੇ ਭਾਜਪਾ ਦੀ ਬਦਨਾਮੀ ਹੋ ਰਹੀ ਹੈ। ਵਿਕਾਸ ਨੇ ਕਲ ਰਾਤ ਚੰਡੀਗੜ੍ਹ 'ਚ ਹਰਿਆਣਾ ਦੇ ਆਈਏਐਸ ਅਧਿਕਾਰੀ ਦੀ ਧੀ ਦਾ ਪਿੱਛਾ ਕਰਦਿਆਂ ਉਸ ਨਾਲ ਛੇੜਛਾੜ ਕੀਤੀ ਸੀ। ਕੁੜੀ ਦੀ ਸ਼ਿਕਾਇਤ 'ਤੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤੇ ਮੌਕੇ 'ਤੇ ਹੀ ਜ਼ਮਾਨਤ ਦੇ ਦਿਤੀ ਜਿਸ ਕਾਰਨ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘਰੇ 'ਚ ਆ ਗਈ ਹੈ।

ਮੀਡੀਆ ਅਤੇ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਸੁਭਾਸ਼ ਬਰਾਲਾ ਨੂੰ ਭਾਜਪਾ ਹਾਈ ਕਮਾਨ ਨੇ ਅੱਜ ਦਿੱਲੀ ਬੁਲਾਇਆ ਤੇ ਉਹ ਪੇਸ਼ ਵੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਸੁਭਾਸ਼ ਬਰਾਲਾ ਨੂੰ ਛੇਤੀ ਹੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਧਰ, ਚੰਡੀਗੜ੍ਹ ਪੁਲਿਸ ਦੀ ਵੀ ਸਖ਼ਤ ਨਿਖੇਧੀ ਹੋ ਰਹੀ ਹੈ। ਸਿਆਸੀ ਦਬਾਅ ਕਾਰਨ ਚੰਡੀਗੜ੍ਹ ਪੁਲਿਸ ਨੇ ਧਾਰਾਵਾਂ ਵਿਚ ਤਬਦੀਲੀ ਕੀਤੀ ਅਤੇ ਜ਼ਮਾਨਤਯੋਗ ਧਾਰਾਵਾਂ ਲਾਈਆਂ।
ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਦਰਜ ਧਾਰਾਵਾਂ ਤਹਿਤ ਪੁਲਿਸ ਕੋਲ ਮੁਲਜ਼ਮ ਨੂੰ ਜ਼ਮਾਨਤ ਦੇਣ ਦਾ ਅਧਿਕਾਰ ਨਹੀਂ ਸੀ। ਦੋਸ਼ ਗੰਭੀਰ ਸਨ ਅਤੇ ਇਹ ਧਾਰਾਵਾਂ ਵੀ ਗ਼ੈਰ ਜ਼ਮਾਨਤੀ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਮੁਲਜ਼ਮ ਕੋਈ ਵੀ ਹੋਵੇ, ਸਖ਼ਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਭਾਸ਼ ਬਰਾਲਾ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ।