ਐਸ.ਆਈ.ਆਰ. ਦੇ ਸਾਰੇ ਪੜਾਵਾਂ ਦੀ ਸਮਾਂ-ਸੀਮਾਂ ਵਿਚ ਇਕ ਹਫ਼ਤੇ ਦਾ ਵਾਧਾ

By : JAGDISH

Published : Nov 30, 2025, 6:59 pm IST
Updated : Nov 30, 2025, 6:59 pm IST
SHARE ARTICLE
One week extension in deadlines for all stages of SIR
One week extension in deadlines for all stages of SIR

ਅੰਤਮ ਵੋਟਰ ਸੂਚੀ ਹੁਣ 14 ਫ਼ਰਵਰੀ ਨੂੰ ਪ੍ਰਕਾਸ਼ਤ ਹੋਵੇਗੀ : ਚੋਣ ਕਮਿਸ਼ਨ

ਵੋਟਰ ਸੂਚੀਆਂ ਦਾ ਖਰੜਾ ਹੁਣ 9 ਦਸੰਬਰ ਦੀ ਥਾਂ 16 ਦਸੰਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ
ਨਵੀਂ ਦਿੱਲੀ, : ਚੋਣ ਕਮਿਸ਼ਨ ਨੇ 9 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੋਧ (ਐੱਸ.ਆਈ.ਆਰ.) ਦੇ ਪੂਰੇ ਕਾਰਜਕ੍ਰਮ ’ਚ ਐਤਵਾਰ ਨੂੰ ਇਕ ਹਫ਼ਤੇ ਦਾ ਵਾਧਾ ਕਰ ਦਿਤਾ ਹੈ। ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ‘ਤੰਗ ਸਮਾਂ ਸੀਮਾ’ ਕਾਰਨ ਲੋਕਾਂ ਅਤੇ ਚੋਣ ਅਧਿਕਾਰੀਆਂ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਚੋਣ ਅਥਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਗਿਣਤੀ ਫਾਰਮਾਂ ਦੀ ਵੰਡ ਹੁਣ 4 ਦਸੰਬਰ ਦੀ ਬਜਾਏ 11 ਦਸੰਬਰ ਤਕ ਜਾਰੀ ਰਹੇਗੀ। ਵੋਟਰ ਸੂਚੀਆਂ ਦਾ ਖਰੜਾ ਹੁਣ 9 ਦਸੰਬਰ ਦੀ ਥਾਂ 16 ਦਸੰਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦਕਿ ਅੰਤਮ ਵੋਟਰ ਸੂਚੀ 7 ਫ਼ਰਵਰੀ ਦੀ ਥਾਂ 14 ਫ਼ਰਵਰੀ 2026 ਨੂੰ ਜਾਰੀ ਕੀਤੀ ਜਾਵੇਗੀ। 

ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਅੰਦਰੂਨੀ ਵਿਚਾਰ-ਵਟਾਂਦਰੇ ਦੇ ਅਧਾਰ ਉਤੇ ਐਸ.ਆਈ.ਆਰ. ਦੇ ਸਾਰੇ ਪੜਾਵਾਂ ਲਈ ਸਮਾਂ-ਸੀਮਾ ਵਧਾਉਣ ਦਾ ਫੈਸਲਾ ਲਿਆ ਹੈ। 

ਐਸ.ਆਈ.ਆਰ. ਦੌਰਾਨ ਮੁੱਖ ਤੌਰ ਉਤੇ ‘ਸਖਤ ਸਮਾਂ ਸੀਮਾ ਨੂੰ ਪੂਰਾ ਕਰਨ ਦੇ ਤਣਾਅ’ ਕਾਰਨ ਖੁਦਕੁਸ਼ੀਆਂ ਦੇ ਨਤੀਜੇ ਵਜੋਂ ਬੂਥ ਪੱਧਰ ਦੇ ਅਧਿਕਾਰੀਆਂ (ਬੀ.ਐਲ.ਓ.ਜ਼) ਦੀਆਂ ਘੱਟੋ-ਘੱਟ 40 ਮੌਤਾਂ ਦਾ ਦੋਸ਼ ਲਾਉਂਦੇ ਹੋਏ, ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀ ਸੋਧ ਦੇ ਸਮੇਂ ਉਤੇ ਸਵਾਲ ਚੁਕੇ ਸਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਅਭਿਆਸ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। 

ਐਸ.ਆਈ.ਆਰ. ਦੇ ਕਾਰਜਕ੍ਰਮ ਨੂੰ ਬਦਲਣ ਦਾ ਫੈਸਲਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਪੂਰਵ ਸੰਧਿਆ ਉਤੇ ਆਇਆ ਹੈ। ਪਿਛਲਾ ਇਜਲਾਸ ਵਿਰੋਧੀ ਧਿਰ ਵਲੋਂ ਐਸ.ਆਈ.ਆਰ. ਉਤੇ ਬਹਿਸ ਦੀ ਮੰਗ ਕਾਰਨ ਲਗਭਗ ਠੱਪ ਰਿਹਾ। ਉਸ ਸਮੇਂ ਬਿਹਾਰ ਵਿਚ ਇਹ ਕੀਤਾ ਜਾ ਰਿਹਾ ਸੀ। 

ਚੋਣ ਕਮਿਸ਼ਨ ਨੇ 27 ਅਕਤੂਬਰ ਨੂੰ ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਐਸ.ਆਈ.ਆਰ. ਦਾ ਐਲਾਨ ਕੀਤਾ ਸੀ। ਲਗਭਗ 51 ਕਰੋੜ ਵੋਟਰਾਂ ਨੂੰ ਵੱਡੇ ਪੱਧਰ ਉਤੇ ਵੋਟਰ ਸੂਚੀ ਦੀ ਸਫਾਈ ਅਭਿਆਸ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ: ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ। ਇਨ੍ਹਾਂ ’ਚ ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਪਛਮੀ ਬੰਗਾਲ ’ਚ 2026 ’ਚ ਚੋਣਾਂ ਹੋਣਗੀਆਂ। ਅਸਾਮ ’ਚ, ਜਿੱਥੇ 2026 ਵਿਚ ਵੀ ਚੋਣਾਂ ਹੋਣੀਆਂ ਹਨ, ਵੋਟਰ ਸੂਚੀਆਂ ਵਿਚ ਸੋਧ ਦਾ ਐਲਾਨ ਵੱਖਰੇ ਤੌਰ ਉਤੇ ਕੀਤਾ ਗਿਆ ਸੀ। ਇਸ ਨੂੰ ‘ਸਪੈਸ਼ਲ ਰਿਵੀਜ਼ਨ’ ਕਿਹਾ ਜਾ ਰਿਹਾ ਹੈ। 

ਐਸ.ਆਈ.ਆਰ. ਦਾ ਮੁੱਖ ਉਦੇਸ਼ ਵਿਦੇਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜਨਮ ਸਥਾਨ ਦੀ ਜਾਂਚ ਕਰ ਕੇ ਬਾਹਰ ਕੱਢਣਾ ਹੈ। ਬੰਗਲਾਦੇਸ਼ ਅਤੇ ਮਿਆਂਮਾਰ ਸਮੇਤ ਵੱਖ-ਵੱਖ ਸੂਬਿਆਂ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਉਤੇ ਕਾਰਵਾਈ ਦੇ ਮੱਦੇਨਜ਼ਰ ਇਹ ਕਦਮ ਮਹੱਤਵਪੂਰਨ ਹੈ। (ਪੀਟੀਆਈ)

ਚੋਣ ਕਮਿਸ਼ਨ ਨੂੰ ਅਹਿਸਾਸ ਹੋਇਆ ਕਿ ਐੱਸ.ਆਈ.ਆਰ. ਅਭਿਆਸ ਥੋੜ੍ਹੇ ਸਮੇਂ ਵਿਚ ਪੂਰਾ ਨਹੀਂ ਕੀਤਾ ਜਾ ਸਕਦਾ: ਕਾਂਗਰਸ 
ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਇੰਨੇ ਘੱਟ ਸਮੇਂ ’ਚ ਪੂਰੀ ਨਹੀਂ ਕੀਤੀ ਜਾ ਸਕਦੀ। ਕਾਂਗਰਸ ਨੇਤਾ ਅਤੇ ਰਾਜ ਸਭਾ ’ਚ ਪਾਰਟੀ ਦੇ ਉਪ ਨੇਤਾ ਪ੍ਰਮੋਦ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ ਨੂੰ ਹਉਮੈ ਛੱਡਣਾ ਚਾਹੀਦਾ ਹੈ ਅਤੇ 2003 ਦੇ ਪ੍ਰੋਗਰਾਮ ਮੁਤਾਬਕ ਇਹ ਅਭਿਆਸ ਕਰਨਾ ਚਾਹੀਦਾ ਹੈ। ਤਿਵਾੜੀ ਨੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਵਿਰੋਧੀ ਪਾਰਟੀਆਂ ਨੂੰ ਲਗਦਾ ਹੈ ਕਿ ਜੇ ਐਸ.ਆਈ.ਆਰ. ਉਤੇ ਕੋਈ ਚਰਚਾ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਸੰਸਦ ਕੰਮ ਕਰੇ।’’ (ਪੀਟੀਆਈ)

ਰਾਜਸਥਾਨ ਦੇ ਧੌਲਪੁਰ ’ਚ ਐਸ.ਆਈ.ਆਰ. ਡਾਟਾ ਅਪਲੋਡ ਕਰਦੇ ਸਮੇਂ ਬੀ.ਐੱਲ.ਓ. ਦੀ ਮੌਤ 
ਜੈਪੁਰ  : ਅਪਣੇ ਘਰ ਅੰਦਰ ਰਾਤ ਸਮੇਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦਾ ਕੰਮ ਕਰਨ ’ਚ ਲੱਗੇ 42 ਸਾਲ ਦੇ ਇਕ ਬੂਥ ਪੱਧਰ ਦੇ ਅਧਿਕਾਰੀ (ਬੀ.ਐੱਲ.ਓ.) ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਅਪਣੀ ਬਣਾਈ ਸੂਚੀ ਨੂੰ ਅਪਲੋਡ ਕਰ ਰਿਹਾ ਸੀ। ਅਨੁਜ ਗਰਗ ਸਨਿਚਰਵਾਰ ਦੇਰ ਰਾਤ ਵੋਟਰ ਡਾਟਾ ਅਪਲੋਡ ਕਰਦੇ-ਕਰਦੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਪੁਲਿਸ ਨੇ ਦਸਿਆ ਕਿ ਉਸ ਦੇ ਪਰਵਾਰ ਨੇ ਦੋਸ਼ ਲਾਇਆ ਕਿ ਉਹ ਬਹੁਤ ਦਬਾਅ ਹੇਠ ਕੰਮ ਕਰ ਰਿਹਾ ਸੀ। ਅਨੁਜ ਧੌਲਪੁਰ ਸ਼ਹਿਰ ਦੇ ਗਊਸ਼ਾਲਾ ਸੈਕਟਰ ਵਿਚ ਬੀ.ਐਲ.ਓ. ਵਜੋਂ ਤਾਇਨਾਤ ਸੀ। ਉਨ੍ਹਾਂ ਨੇ ਦਸਿਆ ਕਿ ਚਾਹ ਮੰਗਣ ਦੇ ਕੁੱਝ ਮਿੰਟਾਂ ਬਾਅਦ ਉਹ ਪ੍ਰਤਾਪ ਵਿਹਾਰ ਕਾਲੋਨੀ ’ਚ ਘਰ ’ਚ ਬੇਹੋਸ਼ ਹੋ ਗਿਆ। ਉਨ੍ਹਾਂ ਦੀ ਭੈਣ ਵੰਦਨਾ ਗਰਗ ਨੇ ਦਸਿਆ ਕਿ ਅਨੁਜ ਕੰਮ ਦੇ ਭਾਰੀ ਬੋਝ ਕਾਰਨ ਹਰ ਦੇਰ ਰਾਤ ਤਕ ਕੰਮ ਕਰ ਰਿਹਾ ਸੀ। ਉਸ ਨੇ ਕਿਹਾ, ‘‘ਉਹ ਉਸ ਰਾਤ ਵੀ ਵੋਟਰ ਫਾਰਮ ਅਪਲੋਡ ਕਰ ਰਿਹਾ ਸੀ। ਉਸ ਨੇ ਚਾਹ ਮੰਗੀ, ਪਰ ਇਸ ਤੋਂ ਪਹਿਲਾਂ ਕਿ ਉਹ ਚਾਹ ਪੀਂਦਾ, ਉਹ ਬੇਹੋਸ਼ ਹੋ ਗਿਆ।’’ ਵੰਦਨਾ ਨੇ ਦਸਿਆ ਕਿ ਪਰਵਾਰ ਨੇ ਉਸ ਨੂੰ ਤੁਰਤ ਜ਼ਿਲ੍ਹਾ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਲਿਆਂਦਾ ਮ੍ਰਿਤਕ ਐਲਾਨ ਦਿਤਾ। ਅਨੁਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਰਾ ਵਿਚ ਅਧਿਆਪਕ ਸੀ ਅਤੇ 2012 ਵਿਚ ਸੇਵਾ ਵਿਚ ਸ਼ਾਮਲ ਹੋਇਆ ਸੀ। (ਪੀਟੀਆਈ)

ਯੂ.ਪੀ. ਦੇ ਬਿਜਨੌਰ ’ਚ ਦਿਲ ਦਾ ਦੌਰਾ ਪੈਣ ਨਾਲ ਮਹਿਲਾ ਬੀ.ਐੱਲ.ਓ. ਦੀ ਮੌਤ 
ਬਿਜਨੌਰ, 30 ਨਵੰਬਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ’ਚ ਇਕ ਮਹਿਲਾ ਬੂਥ ਪੱਧਰ ਦੀ ਅਧਿਕਾਰੀ (ਬੀ.ਐੱਲ.ਓ.) ਦੀ ਸਨਿਚਰਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਿਮਲ ਚੌਬੇ ਨੇ ਦਸਿਆ ਕਿ ਧਾਮਪੁਰ ਇਲਾਕੇ ਦੇ ਮੁਹੱਲਾ ਬਡਵਾਨ ਦੇ ਬੂਥ ਨੰਬਰ 97 ਦੇ ਬੀ.ਐੱਲ.ਓ. ਵਜੋਂ ਤਾਇਨਾਤ ਸ਼ੋਭਰਾਣੀ (56) ਦੀ ਮੁਰਾਦਾਬਾਦ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਸ ਦੇ ਪਤੀ ਕ੍ਰਿਪਾਲ ਸੈਣੀ ਨੇ ਕਿਹਾ ਕਿ ਸ਼ੋਭਰਾਨੀ, ਜੋ ਸ਼ੂਗਰ ਦੇ ਮਰੀਜ਼ ਸਨ, ਕੁੱਝ ਸਮੇਂ ਤੋਂ ਬਿਮਾਰ ਸਨ ਪਰ ਸ਼ੁਕਰਵਾਰ ਦੇਰ ਰਾਤ ਤਕ ਕੰਮ ਕਰਦੇ ਰਹੇ।  ਉਹ ਐਸ.ਆਈ.ਆਰ. ਫਾਰਮ ਆਨਲਾਈਨ ਅਪਲੋਡ ਕਰ ਰਹੇ ਸਨ। ਉਸ ਰਾਤ ਬਾਅਦ ਵਿਚ ਉਸ ਨੇ ਛਾਤੀ ਵਿਚ ਗੰਭੀਰ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਵੀ ਘਰ ’ਚ ਚੱਲ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਤਣਾਅ ਵਧ ਰਹੇ ਸਨ। ਜਦਕਿ ਧਾਮਪੁਰ ਦੀ ਸਬ ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਸਮ੍ਰਿਤੀ ਮਿਸ਼ਰਾ ਨੇ ਕਿਹਾ ਕਿ ਬੀ.ਐਲ.ਓ. ਉਤੇ ਕੰਮ ਨਾਲ ਸਬੰਧਤ ਕੋਈ ਦਬਾਅ ਨਹੀਂ ਸੀ। ਅਧਿਕਾਰੀ ਨੇ ਦਸਿਆ ਕਿ ਸ਼ੋਭਰਾਣੀ ਆਂਗਣਵਾੜੀ ਵਰਕਰ ਵੀ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement