ਚੰਡੀਗੜ੍ਹ, 24 ਅਗੱਸਤ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕਾਫ਼ੀ ਲੰਮੇ ਸਮੇਂ ਤੋਂ ਖ਼ਾਲੀ ਪਏ 74 ਬੂਥਾਂ ਦੀ ਨੀਲਾਮੀ ਵੀਰਵਾਰ ਨੂੰ ਸੈਕਟਰ-17 ਦਫ਼ਤਰ ਵਿਚ ਰੱਖ ਸੀ ਪਰ ਇਹ ਬੋਲੀ ਸੌਦਾ ਸਾਧ ਬਾਰੇ ਆਉਣ ਵਾਲੇ ਫ਼ੈਸਲੇ ਕਾਰਨ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ 'ਚ ਹੋਏ ਤਣਾਅ ਦੀ ਭੇਂਟ ਚੜ੍ਹ ਗਈ। ਇਸ ਮੌਕੇ ਕੋਈ ਵੀ ਖ਼ਰੀਦਦਾਰ ਨਾ ਪੁੱਜਣ ਕਰ ਕੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਅਣਮਿਥੇ ਸਮੇਂ ਲਈ ਅੰਗੇ ਤਰੀਕ ਪਾ ਦਿਤੀ ਗਈ ਹੈ।

ਨਗਰ ਨਿਗਮ ਦੀਆਂ ਜਾਇਦਾਦਾਂ ਲੀਜ਼ ਹੋਡਲ 'ਤੇ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਗਰ ਨਿਗਮ ਨੂੰ ਟਰਾਂਸਫ਼ਰ ਕੀਤੀਆਂ ਕੁੱਝ ਬਦੀਆਂ ਬਣਾਈਆਂ ਜਾਇਦਾਦਾਂ ਅਤੇ ਕੁੱਝ ਨਿਗਮ ਵਲੋਂ ਤਾਜ਼ਾ ਉਸਾਰੀਆਂ ਜਾਇਦਾਦਾਂ ਜ਼ਿਆਦਾਤਰ ਲੀਜ਼ ਹੋਲਡ ਬੇਸਡ 'ਤੇ ਹੀ ਵੇਚੀਆਂ ਜਾ ਰਹੀਆਂ ਹਨ ਜਿਸ ਕਾਰਨ ਚੰਡੀਗੜ੍ਹ ਅਤੇ ਆਸ-ਪਾਸ ਜ਼ਿਆਦਾਤਰ ਕਾਰੋਬਾਰੀ ਖ਼ਰੀਦਣ ਲਈ ਅੱਗੇ ਨਹੀਂ ਆਉਂਦੇ।
70 ਤੋਂ ਵੱਧ ਬੂਥਾਂ ਦੀ ਲੀਜ਼ 'ਤੇ ਹੋਣੀ ਸੀ ਨੀਲਾਮੀ: ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸੈਕਟਰ-17 ਨਵੀਂ ਬਰਿਜ ਮਾਰਕੀਟ ਵਿਚ 40 ਬੂਥ, ਸੈਕਟਰ-22-17 ਦੇ ਅੰਡਰਪਾਸ ਵਿਚ 12 ਬੂਥ, ਸੈਕਟਰ-39 ਦੀ ਮਾਰਕੀਟ ਵਿਚ 8 ਬੂਥਾਂ ਤੋਂ ਇਲਾਵਾ ਮੌਲੀਜਾਗਰਾਂ ਕਾਲੋਨੀ 'ਚ ਬਣੇ 14 ਬੂਥਾਂ ਤੋਂ ਇਲਾਵਾ ਹੋਰ ਵੀ ਕਈ ਥਾਈਂ ਖ਼ਾਲੀ ਪਏ ਬੂਥਾਂ ਦੀ ਨੀਲਾਮੀ ਕੀਤੀ ਜਾਣੀ ਸੀ। ਇਹ ਬੂਥ 99 ਸਾਲਾਂ ਲਈ ਲੀਜ਼ 'ਤੇ ਅਲਾਟ ਹੋਣੇ ਸਨ।
ਰਿਜ਼ਰਵ ਕੀਮਤ ਬਹੁਤ ਜ਼ਿਆਦਾ: ਨਗਰ ਨਿਗਮ ਵਲੋਂ ਇਨ੍ਹਾਂ ਬੂਥਾਂ ਲਈ ਮੰਦੀ ਦੀ ਮਾਰ 'ਚ ਵੀ ਰਿਜ਼ਰਵ ਕੀਮਤ ਮਾਰਕੀਟ ਰੇਟਾਂ ਤੋਂ ਕਿਤੇ ਵੱਧ ਰੱਖੀ ਜਾਂਦੀ ਹੈ। ਇਨ੍ਹਾਂ ਬੂਥਾਂ ਲਈ ਲਗਭਗ 60 ਲੱਖ ਰਿਜ਼ਰਵ ਕੀਮਤ ਰੱਖੀ ਜਾਂਦੀ ਹੈ। 60 ਲੱਖ ਦੀ ਕੀਮਤ ਦਾ ਬੂਥ ਖ਼ਰੀਦ ਕੇ ਖ਼ਰੀਦਦਾਰ ਕੀ ਖੱਟੇਗਾ ਤੇ ਕੀ ਵੇਚੇਗਾ ਵਾਲੀ ਗੱਲ ਰਾਹ 'ਚ ਰੋੜਾ ਬਣਦੀ ਰਹੀ।
ਮੇਅਰ ਆਸ਼ਾ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਕ ਬੂਥ ਦੀ ਵਿਕਰੀ ਲਈ ਪ੍ਰਸ਼ਾਸਨ ਨੂੰ ਕੁਲੈਕਟਰ ਰੇਟ ਘਟਾਉਣ ਲੀ ਜ਼ੋਰ ਦਿਤਾ ਹੈ ਅਤੇ ਇਸ ਲਈ ਦੁਬਾਰਾ ਨੀਲਾਮੀ ਲਈ ਸਮਾਂ ਤੇ ਤਰੀਕ ਤਹਿ ਹੋਵੇਗੀ।
ਫੋਟੋ ਨਗਰ ਨਿਗਮ