
ਚੰਡੀਗੜ•,
19 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਮੰਗਲਵਾਰ
ਪੀੜਤ ਬੱਚੀ ਦੇ ਦੂਜੇ ਮਾਮੇ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਅਦਾਲਤ
ਵਿਚ ਮੈਜਿਸਟਰੇਟ ਸਾਹਮਣੇ ਪੀੜਤ ਬੱਚੀ ਨੇ ਅਪਣੇ ਦੂਜੇ ਮਾਮੇ ਦਾ ਨਾਮ ਵੀ ਦਸਿਆ, ਜਿਸਨੇ
ਉਸ ਨਾਲ ਜ਼ਬਰਜਨਾਹ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਗ੍ਰਿਫ਼ਤਾਰ ਕੁਲ
ਬਹਾਦੁਰ ਦੇ ਛੋਟੇ ਭਰਾ ਸ਼ੰਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੰਕਰ ਅਪਣੇ ਵੱਢੇ ਭਰਾ
ਕੁਲਬਹਾਦੁਰ ਦੇ ਨਾਲ ਹੀ ਇਕੋ ਮਕਾਨ ਵਿਚ ਰਹਿੰਦਾ ਹੈ। ਪੀੜਤ ਬੱਚੀ ਨੇ ਅਦਾਲਤ ਵਿਚ ਉਸਦਾ
ਨਾਮ ਲੈ ਕੇ ਦਸਿਆ ਕਿ ਉਸ ਨੇ ਵੀ ਉਸ ਨਾਲ ਬਲਾਤਕਾਰ ਕੀਤਾ ਸੀ।
ਪੁਲਿਸ ਬੁਧਵਾਰ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਮਾਮਲੇ ਨੇ ਉਦੋਂ ਨਵਾਂ ਮੋੜ ਲਿਆ ਜਦ ਮੁਲਜ਼ਮ ਕੁਲਬਹਾਦੁਰ ਦਾ ਡੀਐਨਏ ਪੀੜਤ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਹੀਂ ਖਾਇਆ ਅਤੇ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਪੀੜਤ ਬੱਚੀ ਦਾ ਮਾਮਾ ਕੁਲਬਹਾਦੁਰ ਉੁਸ ਵਲੋਂ ਜਨਮ ਦਿਤੀ ਗਈ ਬੱਚੀ ਦਾ ਪਿਉ ਨਹੀਂ ਹੈ। ਇਸਦਾ ਪ੍ਰਗਟਾਵਾ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐਫ਼ਐਸਐਲ) ਵਲੋਂ ਦਿਤੀ ਗਈ ਡੀਐਨਏ ਰਿਪੋਰਟ ਤੋਂ ਹੋਇਆ ਸੀ। ਸੀਐਫ਼ਐਸਐਲ ਨੇ ਇਹ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਸੀ। ਛੋਟੇ ਮਾਮੇ ਸ਼ੰਕਰ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਉਸਦਾ ਡੀਐਨਏ ਟੈਸਟ ਕਰਵਾਉਣ ਲਈ ਵੀ ਅਦਾਲਤ ਵਿਚ ਅਰਜ਼ੀ ਦਾਇਰ ਕਰੇਗੀ ਤਾਂ ਕਿ ਬੱਚੀ ਦੇ ਪਿਉ ਦਾ ਪਤਾ ਲੱਗ ਸਕੇ।
ਬੀਤੀ ਜੁਲਾਈ ਇਹ ਮਾਮਲਾ ਸਾਹਮਣੇ ਆਉਣ ਤੋਂ
ਬਾਅਦ ਪੂਰੇ ਦੇਸ਼ ਵਿਚ ਸੁਰਖ਼ੀਆਂ ਵਿਚ ਰਿਹਾ ਹੈ। 10 ਸਾਲਾ ਪੀੜਤ ਬੱਚੀ 30 ਹਫ਼ਤੇ ਦੀ
ਗਰਭਵਤੀ ਸੀ। ਇਸਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ
ਮੈਡੀਕਲ ਬੋਰਡ ਦਾ ਗਠਨ ਕੀਤਾ ਸੀ ਅਤੇ ਡਾਕਟਰਾਂ ਤੋਂ ਬੱਚੀ ਦੇ ਗਰਭਪਾਤ ਕਰਨ ਵਾਰੇ ਪੁਛਿਆ
ਸੀ। ਮੈਡੀਕਲ ਬੋਰਡ ਨੇ ਗਰਭਪਾਤ ਨਾਲ ਬੱਚੀ ਦੀ ਜਾਨ ਨੂੰ ਖ਼ਤਰਾ ਹੋਣ ਵਾਰੇ ਸੁਪਰੀਮ ਕੋਰਟ
ਨੂੰ ਦਸਿਆ ਸੀ। ਇਸਤੋਂ ਬਾਅਦ ਸੁਪਰੀਮ ਕੋਰਟ ਨੇ ਬੱਚੀ ਦਾ ਸੁਰੱਖ਼ਿਅਤ ਜਣੇਪਾ ਕਰਨ ਲਈ
ਪੀਜੀਆਈ ਦੇ ਡਾਕਟਰਾਂ ਨੂੰ ਆਦੇਸ਼ ਦਿਤੇ ਸਨ। 17 ਅਗਸੱਤ ਨੂੰ ਸੈਕਟਰ 32 ਦੇ ਸਰਕਾਰੀ
ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਚ ਪੀੜਤ ਬੱਚੀ ਨੇ ਇਕ ਬੱਚੀ ਨੂੰ ਜਨਮ ਦਿਤਾ ਸੀ। ਹਾਲ ਹੀ
ਵਿਚ ਅਦਾਲਤ ਨੇ ਪੀੜਤ ਪਰਵਾਰ ਨੂੰ ਇਕ ਲੱਖ ਰੁਪਏ ਅੰਤਰਮ ਰਾਹਤ ਦੇ ਰੂਪ ਵਿਚ ਦੇਣ ਦੇ
ਆਦੇਸ਼ ਦਿਤੇ ਸਨ। ਇਸਤੋਂ ਇਲਾਵਾ ਨਵੀਂ ਜਨਮੀ ਬੱਚੀ ਦੀ ਦੇਖਰੇਖ ਦਾ ਜਿਮਾ ਚੰਡੀਗੜ੍ਹ
ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਨੂੰ ਸੌਂਪਿਆ ਹੈ।