Sriganganagar ਬਣਿਆ ਵਿਦੇਸ਼ੀ ਹਥਿਆਰ ਸਪਲਾਈ ਦਾ ਹੱਬ!

By : JAGDISH

Published : Nov 30, 2025, 4:28 pm IST
Updated : Nov 30, 2025, 4:28 pm IST
SHARE ARTICLE
Sriganganagar has become a hub for foreign arms supply!
Sriganganagar has become a hub for foreign arms supply!

ਪਾਕਿਸਤਾਨ ਤੋਂ ਡਰੱਗ ਤਸਕਰੀ ਰੂਟ ਜ਼ਰੀਏ ਆ ਰਿਹਾ ਗੋਲਾ ਬਾਰੂਦ

ਸ੍ਰੀਗੰਗਾਨਗਰ/ ਸ਼ਾਹ : ਭਾਵੇਂ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਭਾਰਤ ਵੱਲੋਂ ਬੇਹੱਦ ਸਖ਼ਤੀ ਵਰਤੀ ਜਾ ਰਹੀ ਐ, ਪਰ ਇਸ ਦੇ ਬਾਵਜੂਦ ਪਾਕਿਸਤਾਨੀ ਤਸਕਰਾਂ ਵੱਲੋਂ ਸਰਹੱਦ ਦੇ ਕੁੱਝ ਹਿੱਸਿਆਂ ਤੋਂ ਡ੍ਰੋਨਾਂ ਜ਼ਰੀਏ ਹਥਿਆਰਾਂ ਅਤੇ ਡਰੱਗ ਦੀ ਤਸਕਰੀ ਕੀਤੀ ਜਾ ਰਹੀ ਐ,, ਜਿਨ੍ਹਾਂ ਵਿਚੋਂ ਰਾਜਸਥਾਨ ਦਾ ਸ੍ਰੀਗੰਗਾਨਗਰ ਇਲਾਕਾ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਦਾ ਅੱਡਾ ਬਣਦਾ ਜਾ ਰਿਹਾ ਏ। ਇਸ ਇਲਾਕੇ ਵਿਚ ਪਾਕਿਸਤਾਨ ਵਿਚ ਬੈਠੇ ਆਈਐਸਆਈ ਸਮਰਥਿਤ ਤਸਕਰਾਂ ਵੱਲੋਂ ਡ੍ਰੋਨਾਂ ਜ਼ਰੀਏ ਗੋਲਾ ਬਾਰੂਦ ਅਤੇ ਚੀਨ-ਤੁਰਕੀ ਵਿਚ ਬਣੇ ਹਥਿਆਰ ਸੁੱਟੇ ਜਾ ਰਹੇ ਨੇ,, ਜਿੱਥੋਂ ਇਨ੍ਹਾਂ ਹਥਿਆਰਾਂ ਨੂੰ ਫਿਰ ਦੇਸ਼ ਦੇ ਦੂਜੇ ਹਿੱਸਿਆਂ ਵਿਚ ਪਹੁੰਚਾਇਆ ਜਾ ਰਿਹਾ ਏ। ਕਦੇ ਇਸੇ ਰੂਟ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ। ਦੇਖੋ, ਹਥਿਆਰਾਂ ਦੀ ਤਸਕਰੀ ਨਾਲ ਜੁੜੀ ਇਹ ਖ਼ਾਸ ਰਿਪੋਰਟ।

ਪਾਕਿਸਤਾਨ ਸਰਹੱਦ ਦਾ ਵੱਡਾ ਹਿੱਸਾ ਭਾਰਤ ਦੇ ਕਈ ਵੱਡੇ ਇਲਾਕਿਆਂ ਦੇ ਨਾਲ ਲਗਦਾ ਏ, ਜਿੱਥੇ ਕੁੱਝ ਇਲਾਕਿਆਂ ਵਿਚ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦੈ। ਭਾਵੇਂ ਕਿ ਇਨ੍ਹਾਂ ਇਲਾਕਿਆਂ ਵਿਚ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਐ ਜੋ ਹਰ ਸਮੇਂ ਸਰਹੱਦ ’ਤੇ ਆਪਣੀ ਪੈਨੀ ਨਜ਼ਰ ਰੱਖਦੀ ਐ,, ਪਰ ਫਿਰ ਵੀ ਪਾਕਿਸਤਾਨੀ ਤਸਕਰਾਂ ਵੱਲੋਂ ਡ੍ਰੋਨਾਂ ਜ਼ਰੀਏ ਭਾਰਤ ਵਿਚ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਐ। ਇਹ ਖ਼ੁਲਾਸਾ ਇਕ ਤਾਜ਼ਾ ਮੀਡੀਆ ਰਿਪੋਰਟ ਵਿਚ ਸਾਹਮਣੇ ਆਇਆ ਏ, ਜਿਸ ਵਿਚ ਰਾਜਸਥਾਨ ਦਾ ਸ੍ਰੀਗੰਗਾਨਗਰ ਇਲਾਕਾ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੀ ਹੱਬ ਬਣਦਾ ਜਾ ਰਿਹਾ ਏ। ਹਾਲ ਹੀ ਵਿਚ ਲੁਧਿਆਣਾ ਪੁਲਿਸ ਦੇ ਐਨਕਾਊਂਟਰ ਦੌਰਾਨ ਹੱਥੇ ਚੜਿ੍ਹਆ ਸ੍ਰੀਗੰਗਾਨਗਰ ਦਾ ਰਹਿਣ ਵਾਲਾ ਰਾਮਲਾਲ ਵੀ ਪਾਕਿਸਤਾਨੀ ਅੱਤਵਾਦੀ ਮਾਡਿਊਲ ਦਾ ਹਿੱਸਾ ਸੀ, ਜਦਕਿ ਇਸ ਤੋਂ ਪਹਿਲਾਂ ਗੁਜਰਾਤ ਏਟੀਐਸ ਦੀ ਪਕੜ ਵਿਚ ਆਏ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਵੀ ਹਥਿਆਰ ਇਸੇ ਰੂਟ ਜ਼ਰੀਏ ਪਹੁੰਚਾਏ ਗਏ ਸੀ। 

1

ਲੁਧਿਆਣਾ ਪੁਲਿਸ ਨੇ 20 ਨਵੰਬਰ ਨੂੰ ਰਾਮ ਲਾਲ ਅਤੇ ਦੀਪਕ ਨਾਂਅ ਦੇ ਤਸਕਰ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਰਾਮਲਾਲ ਸ੍ਰੀਗੰਗਾਨਗਰ ਦੇ ਲਾਲਗੜ੍ਹ ਕਸਬੇ ਦੇ ਪਿੰਡ ਤਾਖਰਾਂਵਾਲੀ ਦਾ ਰਹਿਣ ਵਾਲਾ ਏ, ਜਦਕਿ ਦੀਪਕ ਉਰਫ਼ ਦੀਪੂ ਫ਼ਾਜ਼ਿਲਕਾ ਦੇ ਅਬੋਹਰ ਵਿਚ ਪੈਂਦੇ ਸ਼ੇਰੇਵਾਲਾ ਦਾ ਰਹਿਣ ਵਾਲਾ ਏ, ਜਿਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ ਅਤੇ ਪੰਜ ਪਿਸਤੌਲ ਬਰਾਮਦ ਕੀਤੇ ਗਏ ਸੀ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਇਹ ਦੋਵੇਂ ਤਸਕਰ ਪਾਕਿਸਤਾਨ ਸਥਿਤ ਹੈਂਡਲਰ ਜਸਵੀਰ ਉਰਫ਼ ਚੌਧਰੀ ਦੇ ਸੰਪਰਕ ਵਿਚ ਸਨ, ਜਿਸ ਨੇ ਡ੍ਰੋਨ ਜ਼ਰੀਏ ਇਹ ਹਥਿਆਰ ਭਾਰਤ ਪਹੁੰਚਾਏ ਸੀ। ਪੁਲਿਸ ਮੁਤਾਬਕ ਫੜੇ ਗਏ ਤਸਕਰਾਂ ਦੇ ਤਾਰ ਲਾਰੈਂਸ ਗੈਂਗ ਨਾਲ ਵੀ ਜੁੜੇ ਹੋਏ ਨੇ। ਇਸ ਕਾਰਵਾਈ ਦੇ ਮਹਿਜ਼ 7 ਦਿਨਾਂ ਬਾਅਦ ਹੀ 27 ਨਵੰਬਰ ਨੂੰ ਲੁਧਿਆਣਾ ਪੁਲਿਸ ਨੇ ਸ੍ਰੀਗੰਗਾਨਗਰ ਤੋਂ ਇਕ ਹੋਰ ਤਸਕਰ ਰਾਕੇਸ਼ ਉਰਫ਼ ਰੌਕੀ ਨੇਹਰਾ ਨੂੰ ਕਾਬੂ ਕੀਤਾ ਜੋ ਸ੍ਰੀਗੰਗਾਨਗਰ ਦੇ ਹਰੀਪੁਰਾ 26 ਜੀਬੀ ਦਾ ਰਹਿਣ ਵਾਲਾ ਏ। ਪੁਲਿਸ ਨੇ ਇਸ ਕੋਲੋਂ ਗੈਰਕਾਨੂੰਨੀ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਸੀ। ਇਸ ਨੂੰ ਵੀ ਪੁਲਿਸ ਨੇ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ, ਜਿਸ ਦੌਰਾਨ ਰੌਕੀ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਸੀ। ਇਹ ਵੀ ਪਤਾ ਚੱਲਿਆ ਕਿ ਰੌਕੀ ਨੇ ਹੀ ਰਾਮ ਲਾਲ ਅਤੇ ਦੀਪੂ ਨੂੰ ਹਥਿਆਰਾਂ ਦੇ ਨਾਲ ਪੰਜਾਬ ਭੇਜਿਆ ਸੀ। 

2

ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਨੇ 13 ਨਵੰਬਰ ਨੂੰ ਇਨ੍ਹਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 10 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਚੀਨ ਵਿਚ ਬਣੇ 86ਪੀ ਹੈਂਡਗ੍ਰਨੇਡ ਅਤੇ ਹਥਿਆਰ ਬਰਾਮਦ ਕੀਤੇ ਗਏ ਸੀ, ਜਿਨ੍ਹਾਂ ਦੇ ਨਾਲ ਇਹ ਭੀੜ ਭੜੱਕੇ ਵਾਲੇ ਖੇਤਰਾਂ ਵਿਚ ਹਮਲਾ ਕਰਨ ਦੀ ਤਿਆਰੀ ਕਰ ਰਹੇ ਸੀ। ਇਸ ਸਾਜਿਸ਼ ਵਿਚ ਵੀ ਸ੍ਰੀਗੰਗਾਨਗਰ ਨਿਵਾਸੀ ਅਵੀ ਵਿਸ਼ਵਕਰਮਾ ਦੀ ਭੂਮਿਕਾ ਸਾਹਮਣੇ ਆਈ ਸੀ। ਅਵੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਸੰਪਰਕ ਵਿਚ ਸੀ ਜੋ ਹਥਿਆਰਾਂ ਦੀ ਤਸਕਰੀ ਕਰਕੇ ਅੱਤਵਾਦੀਆਂ ਤੱਥ ਪਹੁੰਚਾਉਂਦਾ ਸੀ, ਜਦਕਿ ਉਸ ਦਾ ਭਰਾ ਮਾਵੀ ਵਿਸ਼ਵਕਰਮਾ ਪਹਿਲਾਂ ਹੀ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਹੋਣ ਕਰਕੇ ਸ੍ਰੀਗੰਗਾਨਗਰ ਦੀ ਜੇਲ੍ਹ ਵਿਚ ਬੰਦ ਐ। ਉਸ ਤੋਂ ਪਹਿਲਾਂ 11 ਨਵੰਬਰ ਨੂੰ ਗੁਜਰਾਤ ਏਟੀਐਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਮੋਹਿਨੂੰਦੀਨ, ਸੁਲੇਮਾਨ ਸ਼ੇਖ਼ ਅਤੇ ਮੁਹੰਮਦ ਸੁਹੈਲ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ ਭਾਰੀ ਮਾਤਰਾ ਵਿਚ ਕਾਰਤੂਸ ਬਰਾਮਦ ਕੀਤੇ ਗਏ ਸੀ। ਪੁੱਛਗਿੱਛ ਦੌਰਾਨ ਤਿੰਨੇ ਅਪਰਾਧੀਆਂ ਨੇ ਸਵੀਕਾਰ ਕੀਤਾ ਸੀ ਕਿ ਇਹ ਹਥਿਆਰ ਰਾਜਸਥਾਨ ਵਿਚ ਸਰਹੱਦ ਪਾਰ ਤੋਂ ਡ੍ਰੋਨ ਜ਼ਰੀਏ ਉਨ੍ਹਾਂ ਤੱਕ ਪਹੁੰਚਾਏ ਗਏ ਸੀ। ਇਨ੍ਹਾਂ ਸ਼ੱਕੀ ਅੱਤਵਾਦੀਆਂ ਕੋਲੋਂ ਲਖਨਊ, ਦਿੱਲੀ, ਅਹਿਮਦਾਬਾਦ ਸਮੇਤ ਕਈ ਟਿਕਾਣਿਆਂ ਦੀ ਰੇਕੀ ਕਰਨ ਦੀ ਲਿਸਟ ਵੀ ਬਰਾਮਦ ਹੋਈ ਸੀ। 

ਹਾਲ ਹੀ ਵਿਚ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਵੀ ਪਾਕਿਸਤਾਨ ਤੋਂ ਹਥਿਆਰ ਸਪਲਾਈ ਦੀ ਗੱਲ ਸਾਹਮਣੇ ਆਈ ਸੀ,, ਯਾਨੀ ਕਿ ਅਨਮੋਲ ਬਿਸ਼ਨੋਈ ਵੀ ਇਸੇ ਰੂਟ ਜ਼ਰੀਏ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦਾ ਸੀ। ਰਾਜਸਥਾਨ ਏਟੀਐਸ ਨੂੰ ਸ਼ੱਕ ਐ ਕਿ ਪਾਕਿਸਤਾਨ ਬੈਠੇ ਹੈਂਡਲਰ ਲੰਬੀ ਦੂਰੀ ਤੈਅ ਕਰਨ ਵਾਲੇ ਡ੍ਰੋਨ ਦੀ ਵਰਤੋਂ ਕਰਕੇ ਹਥਿਆਰ ਡਿਲੀਵਰ ਕਰ ਰਹੇ ਨੇ। ਪਾਕਿਸਤਾਨ ਤੋਂ ਰਾਜਸਥਾਨ ਅਤੇ ਇੱਥੋਂ ਪੰਜਾਬ ਅਤੇ ਗੁਜਰਾਤ ਤੱਕ ਦਾ ਇਹ ਰੂਟ ਸਿਰਫ਼ ਹੈਰੋਇਨ ਜਾਂ ਕਿਸੇ ਦੂਜੇ ਸਿੰਥੈਟਿਕ ਡਰੱਗ ਲਈ ਹੀ ਨਹੀਂ ਬਲਕਿ ਹੁਣ ਪਿਸਟਲ, ਗ੍ਰਨੇਡ ਅਤੇ ਗੋਲਾ ਬਾਰੂਦ ਵਰਗੀਆਂ ਖੇਪਾਂ ਲਈ ਵੀ ਵਰਤਿਆ ਜਾ ਰਿਹੈ,,,ਸ੍ਰੀਗੰਗਾਨਗਰ ਸਿਰਫ਼ ‘ਡ੍ਰਾਪ ਪੁਆਇੰਟ’ ਨਹੀਂ,,, ਬਲਕਿ ਇਹ ‘ਲਾਜਿਸਟਿਕ ਪੁਆਇੰਟ’ ਬਣ ਚੁੱਕਿਆ ਏ,, ਯਾਨੀ ਕਿ ਸਰਹੱਦ ਪਾਰੋਂ ਆਏ ਹਥਿਆਰ ਇਕ ਜਗ੍ਹਾ ਇਕੱਠੇ ਕੀਤੇ ਜਾਂਦੇ ਨੇ, ਫਿਰ ਉਨ੍ਹਾਂ ਨੂੰ ਆਪਣੇ ਨੈੱਟਵਰਕ ਜ਼ਰੀਏ ਵੱਖ-ਵੱਖ ਸਥਾਨਾਂ ਤੱਕ ਭੇਜਿਆ ਜਾਂਦੈ। 

ਤਸਕਰਾਂ ਵੱਲੋਂ ਤਸਕਰੀ ਲਈ ਇਸ ਇਲਾਕੇ ਨੂੰ ਇਸ ਕਰਕੇ ਚੁਣਿਆ ਜਾਂਦੈ ਕਿਉਂਕਿ ਇੱਥੇ ਸਰਹੱਦ ਦਾ ਵੱਡਾ ਹਿੱਸਾ ਖੇਤਾਂ ਅਤੇ ਕੱਚੇ ਇਲਾਕਿਆਂ ਤੋਂ ਹੋ ਕੇ ਲੰਘਦਾ ਏ। 
ਘੱਟ ਆਬਾਦੀ ਵਾਲਾ ਇਲਾਕਾ ਹੋਣ ਕਰਕੇ ਡ੍ਰੋਨ ਡ੍ਰਾਪ ਦਾ ਵੀ ਖ਼ਤਰਾ ਘੱਟ ਹੁੰਦਾ ਏ। ਸਭ ਤੋਂ ਖ਼ਾਸ ਇਹ ਐ ਕਿ ਇਸ ਇਲਾਕੇ ਸਿੱਧਾ ਪੰਜਾਬ ਨਾਲ ਕੁਨੈਕਸ਼ਨ ਐ, ਜਿਸ ਕਰਕੇ ਤਸਕਰੀ ਦੀ ਖੇਪ ਕੁੱਝ ਹੀ ਘੰਟਿਆਂ ਵਿਚ ਪੰਜਾਬ ਪਹੁੰਚਾਈ ਜਾ ਸਕਦੀ ਐ। ਇਸ ਇਲਾਕੇ ਵਿਚ ਪਹਿਲਾਂ ਤੋਂ ਹੀ ਡਰੱਗ ਨੈੱਟਵਰਕ ਸਰਗਰਮ ਐ, ਤਸਕਰਾਂ ਨੂੰ ਨਵਾਂ ਨੈੱਟਵਰਕ ਬਣਾਉਣ ਦੀ ਲੋੜ ਨਹੀਂ ਪੈਂਦੀ।

ਦੱਸ ਦਈਏ ਕਿ ਹੁਣ ਲਗਾਤਾਰ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਇਲਾਕਾ ਪੂਰੀ ਤਰ੍ਹਾਂ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਨਜ਼ਰ ਵਿਚ ਆ  ਗਿਆ ਏ, ਜਿਸ ਤੋਂ ਬਾਅਦ ਇੱਥੇ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਐ। ਇਹ ਸਖ਼ਤੀ ਦਾ ਹੀ ਨਤੀਜਾ ਏ ਕਿ ਪੁਲਿਸ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਨੂੰ ਗ੍ਰਿ੍ਰਫ਼ਤਾਰ ਕਰਨ ਵਿਚ ਕਾਮਯਾਬ ਹੋਈ ਐ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement