
ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਕਿਹਾ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸਤ ਦੀ ਆਖਿਰੀ ਪਾਰੀ ਖੇਡਣ ਜਾ ਰਹੇ ਹਨ। ਇਸੇ ਤਹਿਤ ਉਨ੍ਹਾਂ ਨੂੰ ਰਾਸ਼ਟਰੀ ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰ ਪਹਿਲਾਂ ਤੋਂ ਹੀ ਘੋਸ਼ਿਤ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਰਿਟਾਇਰਮੈਂਟ ਲੈ ਲੈਣਗੇ।
ਦੇਖਿਆ ਜਾਵੇ ਤਾਂ ਉਨ੍ਹਾਂ ਦੀ ਸਿਹਤ ਸਬੰਧੀ ਵੀ ਕਾਫੀ ਅਫ਼ਵਾਹਾਂ ਉੱਡ ਰਹੀਆਂ ਸਨ ਕਿ ਸ਼ਾਇਦ ਉਹ ਆਪਣੇ ੫ ਸਾਲ ਵੀ ਪੂਰੇ ਨਹੀਂ ਕਰ ਪਾਉਣਗੇ। ਇਨ੍ਹਾਂ ਅਫ਼ਵਾਹਾਂ ਨੂੰ ਹੀ ਚੁੱਪ ਕਰਾਉਣ ਲਈ ਉਨ੍ਹਾਂ ਆਪਣੀ ਇਹ ਤਸਵੀਰ ਜਾਰੀ ਕੀਤੀ ਹੈ, ਜਿਸ 'ਚ ਉਹ ਬੈਡਮਿੰਟਨ ਖੇਡਦੇ ਨਜ਼ਰ ਆ ਰਹੇ ਹਨ।
ਕਿਹਾ ਜਾਂਦਾ ਹੈ ਕਿ ਉਹ ਜਿਆਦਾਤਰ ਬਾਹਰ ਨਹੀਂ ਨਿਕਲਦੇ ਤੇ ਮੀਟਿੰਗਾਂ ਆਦਿ ਵਿੱਚ ਵੀ ਹਿੱਸਾ ਨਹੀਂ ਲੈਂਦੇ। ਇਸ ਲਈ ਉਨ੍ਹਾਂ ਦੀ ਸਿਹਤ ਸਬੰਧੀ ਕਾਫੀ ਗੱਲਾਂ ਚੱਲ ਰਹੀਆਂ ਸਨ।
ਪਰ ਹੁਣ ਖ਼ਬਰ ਇਹ ਆ ਰਹੀ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਅਉਣ ਵਾਲੇ ੫ ਸਾਲਾਂ 'ਚ ਦੁਬਾਰਾ ਚੋਣ ਲੜ ਸਕਦੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਪੂਰੀ ਫਿਟ ਹੈ ਉਹ ਆਉਣ ਵਾਲੇ ਸਮੇਂ 'ਚ ਵੀ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕਦੇ ਹਨ।
ਕੈਪਟਨ ਦੇ ੨ ਖਾਸ ਮੰਨੇ ਜਾਂਦੇ ਮਨਪ੍ਰੀਤ ਸਿੰਘ ਬਾਦਲ ਤਾਂ ਉਨ੍ਹਾ ਦੇ ਪਿੱਛੇ ਚੱਲਕੇ ਉਨ੍ਹਾਂ ਨਾਲ ਰਲ ਕੇ ਕੰਮ ਕਰ ਰਹੇ ਹਨ ਜਦ ਕਿ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਵੱਲ ਚੱਲ ਰਹੇ ਹਨ ਯਾਨੀ ਉਹ ਆਪਣੀ ਪਾਰਟੀ ਬਣਾਉਣ ਬਾਰੇ ਵੀ ਸੋਚ ਰਹੇ ਹਨ।
ਪਹਿਲਾਂ ਸੁਣਨ ਵਿੱਚ ਇਹ ਵੀ ਆ ਰਿਹਾ ਸੀ ਕਿ ਸਮਾਂ ਆਉਣ 'ਤੇ ਕਿਸੇ ਹੋਰ ਸੀਨੀਅਰ ਕਾਂਗਰਸੀ ਨੇਤਾ ਨੂੰ ਪੰਜਾਬ ਸਰਕਾਰ ਦੀ ਅਗਵਾਈ ਸੋਂਪੀ ਜਾ ਸਕਦੀ ਹੈ। ਪਰ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਹਿੱਤ ਦੇ ਲਈ ਦੂਜੀ ਪਾਰੀ ਵੀ ਖੇਡਣ ਸੰਬੰਧੀ ਬਿਆਨਬਾਜੀ ਸ਼ੁਰੂ ਹੋ ਗਈ ਹੈ, ਉਸ ਨੂੰ ਦੇਖ ਆਉਣ ਵਾਲੇ ਸਮੇਂ 'ਚ ਸੂਬੇ ਦੀ ਕਾਂਗਰਸ 'ਚ ਕੁੱਝ ਹਲਚਲ ਵੀ ਹੋ ਸਕਦੀ ਹੈ।