
ਚੰਡੀਗੜ੍ਹ, 4 ਸਤੰਬਰ
(ਤਰੁਣ ਭਜਨੀ) : ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈਲ ਬਲੂ ਵੇਲ੍ਹ ਗੇਮ 'ਤੇ ਪੁਰੀ ਨਜ਼ਰ ਰੱਖ
ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਮੁਤਾਬਕ ਸ਼ਹਿਰ ਚ ਅਜਿਹੀ ਕੋਈ ਆਨਲਾਇਨ ਖੇਡ ਖੇਡਣ ਦੀ
ਗੱਲ ਸਾਹਮਣੇ ਨਹੀ ਆਈ ਹੈ। ਫਿਰ ਵੀ ਪੁਲੀਸ ਨੇ ਮਾਪਿਆਂ ਨੂੰ ਬੱਚਿਆਂ ਤੇ ਖਾਸ ਨਜ਼ਰ ਰੱਖਣ
ਦੀ ਸਲਾਹ ਦਿਤੀ ਹੈ। ਪੁਲੀਸ ਮੁਤਾਬਕ ਬੱਚਿਆਂ ਤੇ ਮਾਪੇ ਆਨਲਾਇਨ ਹੋਣ ਤੇ ਧਿਆਨ ਦੇਣ, ਕਿ
ਉਹ ਕੀ ਕਰ ਰਿਹਾ ਹੈ। ਸੋਸ਼ਲ ਮੀਡੀਆ ਸਾਇਟਸ ਤੇ ਵੀ ਧਿਆਨ ਦੇਣ। ਇਸਤੋਂ ਇਲਾਵਾ ਰਾਤ ਦੇ
ਸਮੇਂ ਸਰਫਿੰਗ ਕਰਨ ਵਾਲਿਆਂ ਬੱਿਚਆਂ ਨੂੰ ਖਾਂਸ ਤੌਰ ਤੇ ਵੇਖਣ। ਪੁਲੀਸ ਅਧਿਕਾਰੀਆਂ
ਮੁਤਾਬਕ ਜਿਸ ਸਰਵਰ ਤੋਂ ਖੇਡਣ ਵਾਲੇ ਨੂੰ ਨਿਰਦੇਸ਼ ਦਿਤੇ ਜਾਂਦੇ ਹਨ ਉਹ ਭਾਰਤੀਅ ਨਹੀ ਹੈ।
ਜਿਸ ਕਾਰਨ ਉਸਦੀ ਭਾਲ ਕਰਨਾ ਔਖ਼ਾ ਹੈ। ਹਾਲਾਕਿ ਪੁਲੀਸ ਨੂੰ ਵੀ ਇਸ ਖੇਡ ਨੂੰ ਪੁਰੀ ਤਰਾਂ
ਖੇਡਣ ਵਾਰੇ ਨਹੀ ਪਤਾ ਹੈ, ਪਰ ਇਹ ਖੇਡ ਸੋਸ਼ਲ ਮੀਡੀਆ ਤੇ ਖੇਡਿਆ ਜਾਂਦਾ ਹੈ। ਜਿਸ ਵਿਚ
ਮਾਪਿਆਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।
ਬਲੂ ਵੇਲ ਇਕ ਅਜਿਹੀ ਖੇਡ ਜਿਸ ਨੂੰ
ਜਿਆਦਾਤਰ ਨਾਬਾਲਗ ਖੇਡ ਰਹੇ ਹਨ ਅਤੇ ਇਸ ਖੇਡ ਵਿਚ ਇਨੇ ਰੁਝ ਜਾਂਦੇ ਹਨ ਕਿ ਆਖ਼ਰ ਵਿਚ
ਆਤਮਹਤਿਆ ਕਰਕੇ ਅਪਣੀ ਜੀਂਦਗੀ ਸਮਾਪਤ ਕਰ ਲੈਂਦੇ ਹਨ। ਬਲੂ ਵੇਲ ਗੇਮ ਵਿਚ ਹੋਈ
ਆਤਮਹਤਿਆਵਾਂ ਦੇ ਮਾਮਲੇ ਇਸ ਸਮੇ ਪੁਰੇ ਵਿਸ਼ਵ ਵਿਚ ਸੁਰਖੀਆਂ ਵਿਚ ਹੈ। ਭਾਰਤ ਵਿਚ ਵੀ ਕਈਂ
ਥਾਵਾਂ ਤੇ ਇਹ ਖੇਡ ਖੇਡਕੇ ਨਾਬਾਲਗ ਅਪਣੀ ਜਾਨ ਗਵਾ ਚੁੱਕੇ ਹਨ। ਹਾਲਾਂਕਿ ਸ਼ਹਿਰ ਚ ਹਾਲੇ
ਤਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਹੈ, ਪਰ ਸ਼ਹਿਰ ਦੇ ਜਿਆਦਾਤਰ ਨਬਾਲਗ ਅਤੇ
ਨੌਜਵਾਨ ਇਸ ਖੇਡ ਵਾਰੇ ਕਾਫ਼ੀ ਕੁੱਝ ਜਾਣਦੇ ਹਨ ਅਤੇ ਖ਼ਬਰਾਂ ਵਿਚ ਵੀ ਇਸ ਖੇਡ ਵਾਰੇ ਸੁਣਦੇ
ਰਹਿੰਦੇ ਹਨ। ਬਲੂ ਵੇਲ ਗੇਮ ਖੇਡ ਕੇ ਆਤਮਹਤਿਆ ਦੇ ਮਾਮਲੇ ਦੇਸ਼ ਵਿਚ ਸਾਹਮਣੇ ਆਉਣ ਤੋਂ
ਬਾਅਦ ਚੰਡੀਗੜ੍ਹ ਪੁਲੀਸ ਨੇ ਵੀ ਕੁੱਝ ਦਿਨ ਪਹਿਲਾਂ ਮਾਪਿਆਂ ਨੂੰ ਇਸ ਸਬੰਧੀ ਹਿਦਾਇਤਾਂ
ਜਾਰੀ ਕੀਤੀ ਸਨ। ਜਿਸ ਵਿਚ ਬੱਚਿਆਂ ਤੇ ਖਾਸ ਧਿਆਨ ਦੇਣ ਲਈ ਕਿਹਾ ਗਿਆ ਸੀ। ਖਾਂਸ ਕਰ
ਮੋਬਾਈਲ ਅਤੇ ਕੰਪਯੂਟਰ ਦੀ ਵਰਤੋ ਕਰਨ ਵਾਲੇ ਬੱਚਿਆਂ ਖਾਸ ਧਿਆਨ ਰੱਖਣ ਦੀ ਜਰੂਰਤ ਹੁਮਦਿ
ਹੈ। ਕਿਉਂਿਕ ਬਲੂ ਵੇਲ ਗੇਮ ਆਨਲਾਇਨ ਗੇਮ ਹੈ ਅਤੇ ਸੋਸ਼ਲ ਮੀਡੀਆ 'ਤੇ ਖੇਡੀ ਜਾਂਦੀ ਹੈ।