ਕੀ ਭਾਰਤ 'ਚ ਹੋਵੇਗੀ ਰੂਸੀ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ?

By : JAGDISH

Published : Nov 30, 2025, 6:16 pm IST
Updated : Nov 30, 2025, 6:16 pm IST
SHARE ARTICLE
Will the Russian President be arrested in India?
Will the Russian President be arrested in India?

ਕੀ ਐ ਪੂਰਾ ਮਾਮਲਾ ਅਤੇ ਕਿਸ ਰਸਤੇ ਭਾਰਤ ਆਉਣਗੇ ਪੁਤਿਨ?

ਮਾਸਕੋ/ਸ਼ਾਹ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੋ ਦਿਨਾ ਭਾਰਤ ਦੌਰੇ ’ਤੇ ਆ ਰਹੇ ਨੇ ਜਦਕਿ ਪਿਛਲੇ ਹੀ ਹਫ਼ਤੇ ਉਨ੍ਹਾਂ ਨੇ ਸਾਊਥ ਅਫ਼ਰੀਕਾ ਵਿਚ ਹੋਈ ਜੀ-20 ਸਮਿਟ ਵਿਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ, ਜੁਲਾਈ 2025 ਵਿਚ ਬ੍ਰਾਜ਼ੀਲ ਅਤੇ 2023 ਵਿਚ ਸਾਊਥ ਅਫ਼ਰੀਕਾ ਵਿਚ ਹੋਈ ਬ੍ਰਿਕਸ ਦੀ ਮੀਟਿੰਗ ਵਿਚ ਵੀ ਉਹ ਸ਼ਾਮਲ ਨਹੀਂ ਸੀ ਹੋਏ,,, ਕਾਰਨ ਐ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਯਾਨੀ ਆਈਸੀਸੀ ਵੱਲੋਂ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ,,, ਇਸੇ ਕਰਕੇ ਉਨ੍ਹਾਂ ਆਪਣੀਆਂ ਵਿਦੇਸ਼ ਯਾਤਰਾਵਾਂ ਘਟਾਈਆਂ ਹੋਈਆਂ ਨੇ, ਪਰ ਵੱਡਾ ਸਵਾਲ ਇਹ ਹੈ, ਕੀ ਪੁਤਿਨ ਨੂੰ ਭਾਰਤ ਵਿਚ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ? ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਆਈਸੀਸੀ, ਕਿਉਂ ਜਾਰੀ ਹੋਇਆ ਪੁਤਿਨ ਦਾ ਵਾਰੰਟ ਅਤੇ ਭਾਰਤ ਨੂੰ ਕੀ ਹੋਵੇਗਾ ਪੁਤਿਨ ਦੇ ਆਉਣ ਦਾ ਫ਼ਾਇਦਾ?

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੇ ਚਾਰ ਸਾਲਾਂ ਮਗਰੋਂ 4 ਤੋਂ 5 ਦਸੰਬਰ ਤੱਕ ਦੋ ਦਿਨਾਂ ਭਾਰਤ ਯਾਤਰਾ ’ਤੇ ਆ ਰਹੇ ਨੇ,, ਉਹ 23ਵੇਂ ਭਾਰਤ-ਰੂਸ ਸਾਲਾਨਾ ਸ਼ਿਖ਼ਰ ਸੰਮੇਲਨ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੀ ਇਹ ਸਰਕਾਰੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਹੋ ਰਹੀ ਐ, ਜੋ ਭਾਰਤ-ਰੂਸ ਦੇ ਮਜ਼ਬੂਤ ਰਿਸ਼ਤਿਆਂ ਨੂੰ ਦਰਸਾਉਂਦੀ ਐ। ਦਰਅਸਲ ਰੂਸੀ ਰਾਸ਼ਟਰਪਤੀ ਪੁਤਿਨ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਜਾਰੀ ਕੀਤੇ ਵਾਰੰਟ ਤੋਂ ਬਾਅਦ ਆਪਣੇ ਵਿਦੇਸ਼ ਦੌਰੇ ਸੀਮਤ ਕੀਤੇ ਹੋਏ ਨੇ, ਉਹ ਸਿਰਫ਼ ਉਨ੍ਹਾਂ ਦੇਸ਼ਾਂ ਵਿਚ ਹੀ ਜਾਂਦੇ ਨੇ, ਜੋ ਉਨ੍ਹਾਂ ਦੇ ਬੇਹੱਦ ਕਰੀਬੀ ਨੇ ਅਤੇ ਆਈਸੀਸੀ ਦੇ ਮੈਂਬਰ ਨਹੀਂ। ਭਾਰਤ ਵੀ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਐ। ਦਰਅਸਲ ਆਈਸੀਸੀ ਨੇ ਯੂਕ੍ਰੇਨ ਵਿਚ ਕਥਿਤ ਯੁੱਧ ਅਪਰਾਧਾਂ ਦੇ ਦੋਸ਼ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਖ਼ਿਲਾਫ਼ ਇਹ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

ਹੁਣ ਜਾਣਦੇ ਆਂ, ਕੀ ਐ ਆਈਸੀਸੀ?
ਆਈਸੀਸੀ ਯਾਨੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ,, ਜਿਸ ਦੀ ਸਥਾਪਨਾ ਸਾਲ 2002 ਵਿਚ ਹੋਈ ਸੀ। ਇਹ ਵਿਸ਼ਵ ਪੱਧਰੀ ਅਦਾਲਤ ਨੀਦਰਲੈਂਡ ਦੇ ਹੇਗ ਵਿਚ ਸਥਿਤ ਐ, ਜਿਸ ਦੇ ਕੋਲ ਦੁਨੀਆ ਦੇ ਨੇਤਾਵਾਂ ਅਤੇ ਹੋਰ ਵਿਅਕਤੀਆਂ ’ਤੇ ਕੌਮਾਂਤਰੀ ਸਮਾਜ ਦੀ ਨਜ਼ਰ ਵਿਚ ਸਭ ਤੋਂ ਗੰਭੀਰ ਅਪਰਾਧਾਂ ਦੇ ਲਈ ਮੁਕੱਦਮਾ ਚਲਾਉਣ ਦੀ ਤਾਕਤ ਐ। ਇਹ ਮਨੁੱਖੀ ਕਤਲੇਆਮ, ਯੁੱਧ ਅਪਰਾਧ, ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਅਤੇ ਹਮਲਿਆਂ ਵਰਗੇ ਦੋਸ਼ਾਂ ਦੀ ਜਾਂਚ ਕਰਦੀ ਐ ਅਤੇ ਲੋੜ ਪੈਣ ’ਤੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕਰ ਸਕਦੀ ਐ। ਆਈਸੀਸੀ ਨੇ ਮਾਰਚ 2023 ਵਿਚ ਪੁਤਿਨ ਦੇ ਖ਼ਿਲਾਫ਼ ਕਥਿਤ ਯੁੱਧ ਅਪਰਾਧਾਂ ਦੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਪਰ ਗ੍ਰਿਫ਼ਤਾਰੀ ਵਾਰੰਟ ਦੇ ਬਾਵਜੂਦ ਪੁਤਿਨ ਨੂੰ ਕਿਸੇ ਦੂਜੇ ਦੇਸ਼ ਵਿਚ ਹਿਰਾਸਤ ਵਿਚ ਲਏ ਜਾਣ ਦੀ ਸੰਭਾਵਨਾ ਬਹੁਤ ਘੱਟ ਐ ਕਿਉਂਕਿ ਰੂਸ ਅਤੇ ਯੂਕ੍ਰੇਨ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਡੇ ਦੇਸ਼ ਆਈਸੀਸੀ ਦੇ ਮੈਂਬਰ ਨਹੀਂ। 

ਵਾਰੰਟ ਜਾਰੀ ਹੋਣ ਤੋਂ ਬਾਅਦ ਰੂਸੀ ਸਰਕਾਰ ਦੇ ਬੁਲਾਰੇ ਪੇਸਕੋਵ ਨੇ ਆਖਿਆ ਕਿ ਰੂਸ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਇਸ ਅਦਾਲਤ ਦੇ ਅਧਿਕਾਰ ਖੇਤਰ ਨੂੰ ਮਾਨਤਾ ਨਹੀਂ ਦਿੰਦਾ। ਇਸ ਲਈ ਕਾਨੂੰਨੀ ਤੌਰ ’ਤੇ ਇਸ ਅਦਾਲਤ ਦੇ ਕਿਸੇ ਵੀ ਫ਼ੈਸਲੇ ਦਾ ਰੂਸੀ ਸੰਘ ਦੇ ਲਈ ਕੋਈ ਮਹੱਤਵ ਨਹੀਂ ਐ। ਭਾਰਤ ਵੀ ਆਈਸੀਸੀ ਦਾ ਹਿੱਸਾ ਨਹੀਂ ਅਤੇ ਨਾ ਹੀ ਨਵੀਂ ਦਿੱਲੀ ਨੇ ਇਸ ਮੁੱਖ ਸਮਝੌਤੇ ’ਤੇ ਦਸਤਖ਼ਤ ਕੀਤੇ ਨੇ। ਇਸ ਲਈ ਭਾਰਤ ਵਾਸਤੇ ਇਸ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਲਾਜ਼ਮੀ ਨਹੀਂ। ਜੇਕਰ ਭਾਰਤ ਆਈਸੀਸੀ ਦਾ ਮੈਂਬਰ ਹੁੰਦਾ ਤਾਂ ਵੀ ਉਸ ਦੇ ਲਈ ਇਸ ਦੇ ਆਦੇਸ਼ ਦੀ ਪਾਲਣਾ ਕਰਨਾ ਕੋਈ ਜ਼ਰੂਰੀ ਨਹੀਂ ਸੀ ਕਿਉਂਕਿ ਇਹ ਵਾਰੰਟ ਸਾਰੇ ਦੇਸ਼ਾਂ ਲਈ ਸਿਰਫ਼ ਇਕ ਸਲਾਹ ਦੀ ਤਰ੍ਹਾਂ ਹੁੰਦੈ,, ਦੇਸ਼ ਆਪਣੇ ਫ਼ਾਇਦੇ ਨੁਕਸਾਨ ਦੇਖ ਕੇ ਇਸ ਦੀ ਪਾਲਣਾ ਕਰਦੇ ਨੇ।

ਰਾਸ਼ਟਰਪਤੀ ਪੁਤਿਨ ਨੂੰ ਆਈਸੀਸੀ ਦੇ ਗ੍ਰਿਫ਼ਤਾਰੀ ਵਾਰੰਟ ਦਾ ਪੂਰਾ ਡਰ ਸਤਾ ਰਿਹਾ ਏ,, ਜਿਸ ਕਰਕੇ ਆਈਸੀਸੀ ਦੇ ਮੈਂਬਰ ਦੇਸ਼ ਦੀ ਯਾਤਰਾ ਕਰਨਾ ਤਾਂ ਇਕ ਪਾਸੇ,, ਬਲਕਿ ਉਹ ਅਜਿਹੇ ਕਿਸੇ ਦੇਸ਼ ਦੇ ਸਪੇਸ ਖੇਤਰ ਵਿਚ ਵੀ ਦਾਖ਼ਲ ਨਹੀਂ ਹੁੰਦੇ,, ਜੋ ਆਈਸੀਸੀ ਦਾ ਮੈਂਬਰ ਹੋਵੇ। ਹੁਣ ਵੱਡਾ ਸਵਾਲ ਇਹ ਐ ਕਿ ਆਖ਼ਰਕਾਰ ਫਿਰ ਰੂਸੀ ਰਾਸ਼ਟਰਪਤੀ ਕਿਹੜੇ ਰੂਟ ਜ਼ਰੀਏ ਭਾਰਤ ਆਉਣਗੇ?
ਮਾਸਕੋ ਦੇ ਸ਼ੇਰੇਮੇਤਯੇਵੋ ਹਵਾਈ ਅੱਡੇ ਤੋਂ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ ਤੱਕ, ਜਿਹੜੇ 6 ਰੂਟਾਂ ਜ਼ਰੀਏ ਪੁਤਿਨ ਭਾਰਤ ਆ ਸਕਦੇ ਨੇ,,,ਆਓ ਇਕ ਵਾਰ ਉਨ੍ਹਾਂ ’ਤੇ ਇਕ ਨਜ਼ਰ ਮਾਰ ਲੈਨੇ ਆਂ।

ਕਿਹੜੇ ਰੂਟਾਂ ਜ਼ਰੀਏ ਭਾਰਤ ਆ ਸਕਦੇ ਨੇ ਪੁਤਿਨ?
ਰੂਟ ਨੰਬਰ 1 : ਪੁਤਿਨ ਰੂਸ ਤੋਂ ਵਾਇਆ ਤਹਿਰਾਨ ਭਾਰਤ ਆ ਸਕਦੇ ਨੇ।
ਰੂਟ ਨੰਬਰ 2 : ਰੂਸ ਤੋਂ ਅਜ਼ਰਬੈਜਾਨ ਦੇ ਬਾਕੂ ਜ਼ਰੀਏ
ਰੂਟ ਨੰਬਰ 3 : ਰੂਸ ਤੋਂ ਕਾਬੁਲ ਦੇ ਰਸਤੇ
ਰੂਟ ਨੰਬਰ 4 : ਉਜਬੇਕਿਸਤਾਨ ਦੇ ਤਾਸ਼ਕੰਦ ਤੋਂ ਦਿੱਲੀ ਰੂਟ ਜ਼ਰੀਏ
ਰੂਟ ਨੰਬਰ 5 : ਕਜ਼ਾਕਿਸਤਾਨ ਦੇ ਅਲਮਾਟੀ ਦੇ ਰੂਟ ਦੇ ਰਸਤੇ
ਰੂਟ ਨੰਬਰ 6 : ਪੁਤਿਨ ਰੂਸ ਤੋਂ ਡਾਇਰੈਕਟ ਰੂਟ ਜ਼ਰੀਏ ਵੀ ਦਿੱਲੀ ਆ ਸਕਦੇ ਨੇ।

ਹੁਣ ਜਾਣਦੇ ਆਂ, ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਆਉਣ ਨਾਲ ਭਾਰਤ ਨੂੰ ਕੀ ਫ਼ਾਇਦਾ ਹੋਵੇਗਾ? 
- ਭਾਰਤ-ਰੂਸ ਵਿਚਾਲੇ ਡਿਫੈਂਸ, ਐਨਰਜੀ ਵਰਗੇ ਵੱਡੇ ਮੁੱਦਿਆਂ ’ਤੇ ਡੀਲ ਹੋ ਸਕਦੀ ਐ।
- ਪੁਤਿਨ 1.3 ਲੱਖ ਕਰੋੜ ਦੇ ਰੱਖਿਆ ਸੌਦਿਆਂ ਦੀ ਪੇਸ਼ਕਸ਼ ਕਰਨਗੇ।
- ਅਪਰੇਸ਼ਨ ਸਿੰਧੂਰ ਮਗਰੋਂ ਭਾਰਤ, ਰੂਸ ਕੋਲੋਂ 5 ਹੋਰ ਏਅਰ ਡਿਫੈਂਸ ਸਿਸਟਮ ਐਸ-400 ਖ਼ਰੀਦ ਸਕਦਾ ਹੈ। 
- ਭਾਰਤ ਅਤੇ ਰੂਸ ਵਿਚਾਲੇ ਸੁਖੋਈ-57 ਦੀਆਂ ਦੋ ਸਕਵਾਇਰਡਨ ਖ਼ਰੀਦਣ ’ਤੇ ਵੀ ਗੱਲਬਾਤ ਹੋ ਸਕਦੀ ਹੈ। 
- ਦੋਵੇਂ ਦੇਸ਼ਾਂ ਵਿਚਾਲੇ ਕਰੂਡ ਆਇਲ ਡੀਲ, ਫ੍ਰੀ ਟ੍ਰੇਡ ਐਗਰੀਮੈਂਟ ’ਤੇ ਵੀ ਗੱਲਬਾਤ ਹੋ ਸਕਦੀ ਹੈ।

ਦੱਸ ਦਈਏ ਕਿ ਭਾਰਤ ਪਹਿਲਾਂ ਵੀ ਅਜਿਹੇ ਕਈ ਨੇਤਾਵਾਂ ਦੀ ਮੇਜ਼ਬਾਨੀ ਕਰ ਚੁੱਕਿਆ ਏ, ਜਿਨ੍ਹਾਂ ਦੇ ਖ਼ਿਲਾਫ਼ ਆਈਸੀਸੀ ਦੀ ਕੋਈ ਕਾਰਵਾਈ ਚੱਲ ਰਹੀ ਸੀ। ਸਾਲ 2015 ਵਿਚ ਸੂਡਾਨ ਦੇ ਤਤਕਾਲੀਨ ਰਾਸ਼ਟਰਪਤੀ ਓਮਰ ਹਸਨ ਅਲ ਬਸ਼ੀਰ ਭਾਰਤ-ਅਫ਼ਰੀਕਾ ਸ਼ਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਸੀ,, ਆਈਸੀਸੀ ਨੇ ਭਾਰਤ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨ ਲਈ ਆਖਿਆ ਸੀ ਪਰ ਭਾਰਤ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਹ ਪਹਿਲੇ ਅਜਿਹੇ ਮੌਜੂਦਾ ਰਾਸ਼ਟਰ ਮੁਖੀ ਨੇ, ਜਿਨ੍ਹਾਂ ਨੂੰ ਆਈਸੀਸੀ ਨੇ ਦਾਰਫੁਰ ਵਿਚ ਨਾਗਰਿਕ ਆਬਾਦੀ ’ਤੇ ਹਮਲੇ ਕਰਵਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕਰਕੇ ਹੁਣ ਪੁਤਿਨ ਨੂੰ ਵੀ ਭਾਰਤ ਵਿਚ ਆਉਣ ਨਾਲ ਆਈਸੀਸੀ ਦੇ ਵਾਰੰਟ ਦਾ ਕੋਈ ਖ਼ਤਰਾ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement