ਬੀਐਚਯੂ ਵਿਦਿਆਰਥਣਾਂ 'ਤੇ ਲਾਠੀਚਾਰਜ ਦਾ ਮਾਮਲਾ ਪੰਜਾਬ 'ਵਰਸਟੀ ਦੇ ਤਿੰਨ ਗਰੁਪਾਂ ਵਲੋਂ ਰੋਸ ਪ੍ਰਦਰਸ਼ਨ
Published : Sep 25, 2017, 11:15 pm IST
Updated : Sep 25, 2017, 5:45 pm IST
SHARE ARTICLE



ਚੰਡੀਗੜ੍ਹ, 25 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ ਪੀਐਸਯੂ ਲਲਕਾਰ, ਐਸਐਫਐਸ ਅਤੇ ਆਈਏਐਸਏ ਵਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਵਿਚ ਕਈ ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਨੇ ਸ਼ਾਂਤਮਈ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ 'ਤੇ ਕੀਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕੀਤੀ।

ਬੁਲਾਰਿਆਂ ਨੇ ਕਿਹਾ ਕਿ ਬੀਐਚਯੂ ਵਿਚ ਹੋਇਆ ਲਾਠੀਚਾਰਜ ਬੁਨਿਆਦੀ ਜਮਹੂਰੀ ਅਧਿਕਾਰਾਂ 'ਤੇ ਹੋਇਆ ਹਮਲਾ ਹੈ ਅਤੇ ਭਾਰਤ 'ਚ ਪਿਛਲੇ ਸਮੇਂ ਦੌਰਾਨ ਖਾਸ ਤੌਰ 'ਤੇ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਮਹੂਰੀ ਹੱਕਾਂ 'ਤੇ ਅਜਿਹੇ ਹਮਲੇ ਬਹੁਤ ਵਧ ਗਏ ਹਨ। ਪਿਛਲੇ ਸਮੇਂ ਵਿਚ ਹੈਦਰਾਬਾਦ ਯੂਨੀਵਰਸਿਟੀ, ਜੇ.ਐਨ.ਯੂ, ਪੰਜਾਬੀ ਯੂਨੀਵਰਸਟੀ ਅਤੇ ਪੰਜਾਬ ਯੂਨੀਵਰਸਟੀ ਵਿਚ ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਜਬਰੀ ਸੰਘਰਸ਼ਾਂ ਨੂੰ ਦਬਾਇਆ ਹੈ।

ਬੁਲਾਰਿਆਂ ਨੇ ਕਿਹਾ ਕਿ ਜਿਹੜੀ ਮੋਦੀ ਸਰਕਾਰ 'ਬੇਟੀ ਬਚਾਉ, ਬੇਟੀ ਪੜ੍ਹਾਉ' ਦਾ ਨਾਅਰਾ ਲਾ ਕੇ ਸੱਤਾ 'ਚ ਆਈ ਸੀ, ਅੱਜ ਜਦ ਇਕ ਲੜਕੀ ਨਾਲ ਛੇੜਛਾੜ ਹੋਈ ਅਤੇ ਉਸਨੂੰ ਬਲਾਤਕਾਰ ਦੀਆਂ ਧਮਕੀਆਂ ਦਿਤੀਆਂ ਤਾਂ ਕਿਸੇ ਇਨਸਾਫ਼ ਦੀ ਥਾਂ ਅਪਣੀ ਸੁਰੱਖਿਆ ਮੰਗ ਰਹੀਆਂ ਲੜਕੀਆਂ 'ਤੇ ਪੁਲਿਸ ਦਾ ਕਹਿਰ ਵਰ੍ਹਾਇਆ, ਜਿਸਤੋਂ ਇਸ ਸਰਕਾਰ ਦੀ ਔਰਤ ਵਿਰੋਧੀ ਸੋਚ ਸਾਹਮਣੇ ਆਉਂਦੀ ਹੈ।

(ਲਲਕਾਰ) ਦੇ ਮਾਨਵ ਨੇ ਕਿਹਾ ਕਿ ਵਿਦਿਆਰਥਣਾਂ ਦੇ ਇਸ ਜਾਇਜ਼ ਸੰਘਰਸ਼ ਨੂੰ ਵੀ ਬਦਨਾਮ ਕਰਨ ਲਈ ਦੇਸ਼ਧ੍ਰੋਹ ਦਾ ਨਾਮ ਦਿਤਾ ਜਾ ਰਿਹਾ ਜਦਕਿ ਸ਼ਰੇਆਮ ਗੁੰਡਾਗਰਦੀ ਕਰ ਰਹੇ ਅਨਸਰਾਂ ਨੂੰ ਬਚਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਸਿੱਖਿਆ, ਰੁਜ਼ਗਾਰ, ਔਰਤ ਸੁਰੱਖਿਆ, ਆਦਿ ਜਿਹੇ ਮਸਲਿਆਂ 'ਤੇ ਸੰਘਰਸ਼ ਨੂੰ ਕੇਂਦਰਿਤ ਕਰ ਕੇ ਹੀ ਇਨ੍ਹਾਂ ਫ਼ਿਰਕਾਪ੍ਰਸਤ ਤਾਕਤਾਂ ਨੂੰ ਲੋਕਾਂ ਸਾਹਮਣੇ ਨੰਗਿਆਂ ਕੀਤਾ ਜਾ ਸਕਦਾ ਹੈ।
ਇਸ ਮੌਕੇ ਪੀਐਸਯੂ ਦ ਲਲਕਾਰ ਦੀ ਅਮਨਦੀਪ ਕੌਰ, ਐਸਐਫਐਸ ਦੇ ਰਮਨਦੀਪ ਸਿੰਘ ਅਤੇ ਏਆਈਐਸਏਦੇ ਵਿਜੇ ਨੇ ਅਪਣੀ ਗੱਲ ਰੱਖੀ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement