ਬੀਅਰ ਬਾਰਾਂ 'ਚ ਮੁੜ ਤੋਂ ਪਰੋਸੀ ਜਾ ਸਕੇਗੀ ਸ਼ਰਾਬ
Published : Aug 30, 2017, 11:20 pm IST
Updated : Aug 30, 2017, 5:50 pm IST
SHARE ARTICLE

ਚੰਡੀਗੜ੍ਹ, 30 ਅਗੱਸਤ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਵਲੋਂ ਚੰਡੀਗੜ੍ਹ ਸ਼ਹਿਰ 'ਚ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ 'ਤੇ ਅਮਲ ਕਰਦਿਆਂ 100 ਦੇ ਲਗਭਗ ਹੋਟਲਾਂ, ਰੈਸਟੋਰੈਂਟਾਂ, ਬੀਅਰ ਬਾਰ ਅਤੇ ਪ੍ਰੈਸ ਕਲੱਬ 'ਚ ਸ਼ਰਾਬ ਵਰਤਾਉਣ ਦਾ ਸ਼ਹਿਰ ਦੇ ਵਪਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਲਈ ਚੰਡੀਗੜ੍ਹ ਰੇਸਤਰਾਂ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ 'ਚ ਇਸ ਕਾਰੋਬਾਰ ਨਾਲ ਜੁੜੇ ਸੈਂਕੜੇ ਵਪਾਰੀਆਂ ਨੇ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਕਰਦੇ ਉਨ੍ਹਾਂ ਦਾ ਧਨਵਾਦ ਕੀਤਾ ਕਿ ਸੰਸਦ ਮੈਂਬਰ ਨੇ ਉਨ੍ਹਾਂ ਦੇ ਹੱਕ 'ਚ ਆਵਾਜ਼ ਉਠਾਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਵੇਂ ਸਿਰੇ ਤੋਂ ਇਸ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਲਈ ਰੁਜ਼ਗਾਰ ਦੇ ਮੁੜ ਦਰਵਾਜ਼ੇ ਖੁਲ੍ਹ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਨੋਟੀਫ਼ੀਕੇਸ਼ਨ ਕਰਕੇ ਸੁਪਰੀਮ ਕੋਰਟ ਦੇ ਦਸੰਬਰ ਮਹੀਨੇ ਹੋਏ ਫ਼ੈਸਲੇ ਨਾਲ ਪ੍ਰਭਾਵਤ ਹੋਏ ਲੋਕਾਂ ਨੂੰ ਮੁੜ ਉਨ੍ਹਾਂ ਦੇ ਬਾਰ ਲਾਈਸੰਸ ਬਹਾਲ ਕੀਤੇ ਜਾ ਰਹੇ ਹਨ। ਦਸਣਯੋਗ ਹੈ ਕਿ ਇਸ ਕਾਰੋਬਾਰ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਹਰ ਸਾਲ ਲੱਖਾਂ ਰੁਪਏ ਟੈਕਸ ਵਜੋਂ ਵਸੂਲੀ ਹੁੰਦੀ ਹੈ। ਇਨ੍ਹਾਂ ਕਲੱਬਾਂ ਤੇ ਬੀਅਰ ਬਾਰਾਂ 'ਚ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਹੀ ਦਿਨ-ਰਾਤ ਸ਼ੁਗਲ ਤੇ ਮੌਜ ਮਸਤੀਆਂ ਕਰਨ ਜਾਂਦੇ ਹਨ। ਇਸ ਕਾਰੋਬਾਰ ਨਾਲ ਕਈ ਨੌਜਵਾਨ ਮੁੰਡਿਆਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement