ਚੰਡੀਗੜ੍ਹ 'ਚ ਕੌਮਾਂਤਰੀ ਮਹਿਲਾ ਦਿਵਸ ਦੇ ਰੰਗ
Published : Mar 9, 2018, 2:47 am IST
Updated : Mar 8, 2018, 9:17 pm IST
SHARE ARTICLE

ਔਰਤਾਂ ਨੂੰ ਹੈਲਮਟ ਪਾਉਣ ਲਈ ਪ੍ਰੇਰਿਆ
ਚੰਡੀਗੜ੍ਹ, 8 ਮਾਰਚ (ਬਠਲਾਣਾ) : ਸ਼ਹਿਰ ਦੇ ਸਕੂਲਾਂ/ਕਾਲਜਾਂ ਅਤੇ ਪੰਜਾਬ ਯੂਨੀਵਰਸਟੀ ਦੇ ਵੱਖ ਵੱਖ ਵਿਭਾਗਾਂ ਵਿਚ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਦਾ ਗੁਣਗਾਨ ਕੀਤਾ ਗਿਆ। ਸਥਾਨਕ ਸਰਕਾਰੀ ਕਾਮਰਸ ਕਾਲਜ  ਸੈਕਟਰ 50 ਵਿਖੇ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਕਰਵਾਏ ਜਾਗਰਤੀ ਪ੍ਰੋਗਰਾਮ 'ਚ ਔਰਤਾਂ ਨੂੰ ਵਾਹਨ ਚਲਾਉਂਦੇ ਸਮੇਂ ਹੈਲਮਟ (ਲੋਹ-ਟੋਪ) ਪਾਉਣ ਦੀ ਮਹੱਤਤਾ ਬਾਰੇ ਦਸਿਆ ਗਿਆ। ਡੀ.ਐਸ.ਪੀ. ਸਾਊਸ ਰਜੀਵ ਅੰਬਸਥਾ ਨੇ ਦਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਸ਼ਹਿਰ 'ਚ 116 ਔਰਤਾਂ ਨੇ ਲੋਹ-ਟੋਪ ਨਾ ਪਾਉਣ ਕਰ ਕੇ ਜਾਨ ਗੁਆ ਲਈ ਹੈ। ਇੰਸਪੈਕਟਰ ਸੀਤਾ ਦੇਵੀ ਨੇ ਵੀ ਹੈਲਮਟ ਪਾਉਣ 'ਤੇ ਜ਼ੋਰ ਦਿਤਾ।
ਮਹਿਲਾਵਾਂ ਦਾ ਮੇਲਾ : ਸ਼ਹਿਰ ਦੀ ਐਨ.ਜੀ.ਓ. ਯੁਵਸਤਾ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਫ਼ੈਸਨ ਸ਼ੋਅ, ਨਾਟਕ, ਕੁਇਜ਼ ਦੇ ਰੂਪ 'ਚ ਮਹਿਲਾਵਾਂ ਦਾ ਮੇਲਾ ਲਾਇਆ। ਪਿੰਡ ਦੜੂਆਂ ਦੀ ਡਿਸਪੈਂਸਰੀ 'ਚ ਲਾਏ ਇਸ ਮੇਲੇ ਵਿਚ ਪਿੰਡ ਦੀਆਂ 300 ਔਰਤਾਂ ਦੇ ਹਿੱਸਾ ਲੈਣ ਦੀ ਸੂਚਨਾ ਹੈ। ਇਸ ਮੌਕੇ ਕਰਵਾਏ ਫ਼ੈਸ਼ਨ ਸ਼ੋਅ 'ਚ ਨੀਨਾ, ਮੀਨਾਕਸ਼ੀ ਅਤੇ ਕੁਸਮ ਜੇਤੂ ਰਹੀਆਂ। ਔਰਤਾਂ ਨੂੰ ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕ ਕੀਤਾ ਗਿਆ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਯੁਵਸਤਾ ਕੋਆਰਡੀਨੇਟਰ ਨੇ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨਤ ਕੀਤਾ।


ਪੰਜਾਬੀ ਯੂਨੀਵਰਸਟੀ 'ਚ ਪ੍ਰੋਗਰਾਮ : ਮਹਿਲਾਵਾਂ ਦਾ ਅਧਿਐਨ ਅਤੇ ਵਿਕਾਸ ਕੇਂਦਰ ਕਮ ਵਿਭਾਗ ਵਲੋਂ ਮਹਿਲਾ ਦਿਵਸ ਨੂੰ ਸਮਰਪਤ ਇਕ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਪ੍ਰੋ. ਸ਼ਾਲਿਨੀ ਮਹਿਤਾ ਨੇ ਸ਼ਹਿਰੀ ਅਤੇ ਦਿਹਾਤੀ ਔਰਤਾਂ ਵਿਚਕਾਰ ਪਾੜੇ 'ਤੇ ਵਿਚਾਰ ਰੱਖੇ। ਯੂਨੀਵਰਸਟੀ ਦੇ ਐਨ.ਐਸ.ਐਸ. ਵਿਭਾਗ ਅਤੇ ਸਮਾਜ ਸੇਵਾ ਵਿਭਾਗ ਨੇ ਪ੍ਰੋਗਰਾਮ ਕਰਵਾਇਆ, ਜਿਸ ਵਿਚ ਬੋਲਦਿਆਂ ਚੰਡੀਗੜ੍ਹ ਦੇ ਮੇਅਰ ਦਿਵੇਸ਼ ਮੋਦਗਿਲ ਨੇ ਉਨ੍ਹਾਂ ਲੜਕੀਆਂ/ਔਰਤਾਂ ਨੂੰ ਸਨਮਾਨਤ ਕੀਤਾ, ਜਿਹੜੀਆਂ ਔਖੀਆਂ ਘੜੀਆਂ 'ਚ ਵੀ ਤਰੱਕੀ ਕਰ ਗਈਆਂ। ਇਸ ਮੌਕੇ ਨੇਤਰਹੀਣ ਪ੍ਰੇਰਨਾ ਨੇ ਕਵਿਤਾ ਬੋਲ ਕੇ ਸੱਭ ਦਾ ਮਨ ਮੋਹਿਆ। ਸਰਕਾਰੀ ਹਾਈ ਸਕੂਲ ਮੌਲੀ ਜਾਗਰਾਂ ਦੀ 10ਵੀਂ ਕਲਾਸ ਦੀ ਰੇਹੁਨਮਾ ਖ਼ਾਨ ਵੀ ਪੁੱਜੀ, ਜਿਸ ਦੀਆਂ ਦੋਵੇਂ ਬਾਹਾਂ ਨਹੀਂ ਹਨ। ਪਰੰਤੂ ਉਹ ਸਾਰਾ ਕੰਮ ਪੈਰਾਂ ਨਾਲ ਕਰਦੀ ਹੈ, ਹੋਰਨਾਂ ਸਨਮਾਨ ਕੁੜੀਆਂ ਵਿਚ ਕਾਂਤਾ ਦੇਵੀ, ਡਾ. ਨੀਲਮਾ, ਅਰਸ਼ਦੀਪ ਕੌਰ, ਜੋ ਪਿੰਗਲਵਾੜਾ ਪਲਸੌਰਾ 'ਚ ਕੰਮ ਕਰਦੀ ਹੈ, ਨੂੰ ਸਨਮਾਨਤ ਕੀਤਾ ਗਿਆ। ਸਰਕਾਰੀ ਵਿਵੇਕਾਨੰਦ ਅਧਿਐਨ ਕੇਂਦਰ ਵਲੋਂ ਕਰਵਾਏ ਪ੍ਰੋਗਰਾਮ 'ਚ ਕਰਵਾਈ ਪੈਨਲ ਚਰਚਾ 'ਚ ਪ੍ਰੋ. ਰੀਟਾ ਗਰੇਵਾਲ, ਲੈਫ਼. ਜਨਰਲ ਕੇ.ਜੇ. ਸਿੰਘ, ਪ੍ਰੋ. ਦੇਵਿੰਦਰ ਸਿੰਘ, ਪ੍ਰੋ. ਕਾਂਗ, ਡਾ. ਮੀਨੂੰ ਗੁਪਤਾ, ਡਾ. ਭਵਨੀਤ ਭੱਟੀ ਨੇ ਔਰਤਾਂ ਦੇ ਹੱਕ 'ਚ ਆਵਾਜ਼ ਉਠਾਈ।ਏ.ਸੀ. ਜੋਸ਼ ਲਾਇਬਰੇਰੀ ਪੰਜਾਬ ਯੂਨੀਵਰਸਟੀ ਵਿਖੇ ਕਰਵਾਏ ਪ੍ਰੋਗਰਾਮ 'ਚ ਡੀ. ਕੌਮਾਂਤਰੀ ਵਿਦਿਆਰਥੀ ਪ੍ਰੋ. ਦੀਪਤੀ ਗੁਪਤਾ ਨੇ ਮਠਿਆਈਆਂ ਵੰਡੀਆਂ ਅਤੇ ਕਿਹਾ ਕਿ ਔਰਤਾਂ ਹੁਣ ਹਰ ਖੇਤਰ 'ਚ ਅੱਗੇ ਹਨ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement