ਚੰਡੀਗੜ੍ਹ 'ਚ ਸਕਿਉਰਟੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਨਵੀਂ ਕੰਪਨੀ ਹਵਾਲੇ
Published : Nov 3, 2017, 12:15 am IST
Updated : Nov 2, 2017, 6:45 pm IST
SHARE ARTICLE

ਚੰਡੀਗੜ੍ਹ, 2 ਨਵੰਬਰ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ ਲਗਭਗ ਤਿੰਨ ਵਰ੍ਹਿਆਂ ਦੇ ਵਕਫ਼ੇ ਬਾਅਦ ਚੰਡੀਗੜ੍ਹ ਸ਼ਹਿਰ ਵਿਚ ਰਜਿਸਟਰਡ ਮੋਟਰ ਵਾਹਨਾਂ 'ਤੇ ਸਕਿਉਰਿਟੀ ਪਲੇਟਾਂ ਲਗਾਉਣ ਦਾ ਠੇਕਾ ਦਿੱਲੀ ਦੀ ਇਕ ਨਵੀਂ ਕੰਪਨੀ ਨੂੰ ਦੇਣ ਲਈ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ। ਇਹ ਕੰਪਨੀ ਸ਼ਹਿਰ ਦੀ ਪਿਛਲੀ ਕੰਪਨੀ ਨਾਲੋਂ ਹੁਣ ਦੁਗਣੇ ਰੇਟਾਂ 'ਤੇ ਦੋ-ਪਹੀਆਂ ਅਤੇ ਚਾਰ ਪਹੀਆਂ ਵਾਹਨਾਂ 'ਤੇ ਪਲੇਟਾਂ ਲਗਾਉਣ ਦਾ ਕੰਮ 15 ਦਿਨਾਂ ਤਕ ਸ਼ੁਰੂ ਕਰ ਦੇਵੇਗੀ। ਇਸ ਤੋਂ ਪਹਿਲਾਂ ਕੰਪਨੀ ਦੋ ਸਾਲ ਦਾ ਕੰਮ ਕਰਨ ਦਾ ਪ੍ਰਾਜੈਕਟ ਅੱਧਵਾਟੇ ਛੱਡ ਗਈ ਸੀ। ਉਸ ਵਲੋਂ ਚਾਰ ਪਹੀਆ ਮੋਟਰ ਵਾਹਨਾਂ ਲਈ 163 ਰੁਪਏ ਲਏ ਜਾਂਦੇ ਸਨ ਅਤੇ ਦੋ-ਪਹੀਆਂ ਵਾਹਨਾਂ ਲਈ 79 ਰੁਪਏ ਲਏ ਜਾਂਦੇ ਸਨ ਪਰ ਹੁਣ ਨਵੀਂ ਕੰਪਨੀ ਵਲੋਂ ਚਾਰ ਪਹੀਆਂ ਦੀ ਨੰਬਰ ਪਲੇਟਾਂ ਵਾਸਤੇ 365 ਰੁਪਏ ਅਤੇ ਦੋ ਪਹੀਆਂ ਵਾਹਨਾਂ ਦੀ ਨੰਬਰ ਪਲੇਟ ਲਈ 160 ਰੁਪਏ ਲਏ ਜਾਣਗੇ। 


ਚੰਡੀਗੜ੍ਹ ਪ੍ਰਸ਼ਾਸਨ ਦੇ ਸੈਕਟਰੀ ਟਰਾਂਸਪੋਰਟ ਕੇ.ਕੇ. ਜਿੰਦਲ ਅਨੁਸਾਰ ਦਿੱਲੀ ਦੀ ਕੰਪਨੀ ਸੈਕਟਰ-17 ਅਤੇ ਸੈਕਟਰ-42 'ਚ ਰਜਿਸਟਰਡ ਲਾਈਸੈਂਸਿੰਗ ਅਥਾਰਟੀ ਦੀ ਦਫ਼ਤਰ ਵਿਖੇ ਬੈਠ ਕੇ ਸਕਿਉਰਟੀ ਪਲੇਟਾਂ ਲਗਾਉਣ ਦਾ ਕੰਮ ਕਰੇਗੀ।
ਚੰਡੀਗੜ੍ਹ ਵਿਚ 2015 ਤਕ ਹਾਈ ਕੋਰਟ ਦੇ ਹੁਕਮਾਂ ਨਾਲ ਤਕਰੀਬਨ 15-20 ਰਜਿਸਟਰਡ ਸੀਰੀਜ਼ ਦੇ ਮੋਟਰ ਵਾਹਨਾਂ 'ਤੇ ਸਕਿਉਰਟੀ ਨੰਬਰ ਪਲੇਟਾਂ ਲੱਗ ਸਕੀਆਂ ਸਨ ਜਦਕਿ ਚੰਡੀਗੜ੍ਹ ਵਿਚ ਇਸ ਵੇਲੇ 200 ਦੇ ਕਰੀਬ ਛੋਟੇ ਅਤੇ ਵੱਡੇ ਮੋਟਰ ਵਾਹਨ ਰੋਜ਼ਾਨਾ ਆਰ.ਐਲ.ਏ. ਵਿਭਾਗ ਕੋਲ ਰਜਿਸਟਰਡ ਹੋ ਰਹੇ ਹਨ। ਤਕਰੀਬਨ ਇਕ ਲੱਖ ਵਾਹਨ ਅਜਿਹੇ ਹਨ, ਜਿਨ੍ਹਾਂ 'ਤੇ ਸਕਿਉਰਟੀ ਨੰਬਰ ਪਲੇਟਾਂ ਲਾਉਣ ਦਾ ਕੰਮ ਪੈਂਡਿੰਗ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 2011 'ਚ ਹਾਈ ਕੋਰਟ ਦੇ ਆਦੇਸ਼ਾਂ 'ਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement