
ਚੰਡੀਗੜ੍ਹ,
21 ਸਤੰਬਰ (ਸਰਬਜੀਤ ਸਿੰਘ): ਯੂ.ਟੀ. ਪ੍ਰਸ਼ਾਸਨ ਵਲੋਂ ਪੰਜਾਬੀ ਦੀ ਰਾਜਧਾਨੀ ਤੇ ਕੇਂਦਰੀ
ਸਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਮਾਂ-ਬੋਲੀ ਪੰਜਾਬੀ ਨਾਲ ਥਾਂ-ਥਾਂ ਵਿਤਕਰਾ ਕੀਤਾ ਜਾ
ਰਿਹਾ ਹੈ, ਜਿਸ ਵਿਰੁਧ ਪੰਜਾਬੀ ਭਾਈਚਾਰੇ, ਸਮਾਜ ਸੇਵੀ ਸੰਸਥਾਵਾਂ, ਗੁਰਦਵਾਰਾ ਸਮੂਹ,
ਸੰਗਠਨਾਂ, ਵਿਦਵਾਨਾਂ, ਗ੍ਰਾਮ ਪੰਚਾਇਤਾਂ ਤੇ ਰਾਜਸੀ ਪਾਰਟੀਆਂ ਵਲੋਂ ਪੂਰੀ ਹਮਾਇਤ ਕੀਤੀ
ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਨਾਲ ਵਿਤਕਰੇ ਦਾ ਸਬੂਤ ਚੰਡੀਗੜ੍ਹ ਪ੍ਰਸ਼ਾਸਨ ਦੇ
ਟਰਾਂਸਪੋਰਟ ਵਿਭਾਗ ਵਲੋਂ ਬੱਸ ਅੱਡਾ ਸੈਕਟਰ-43 ਤੇ ਸੈਕਟਰ 17 'ਚ ਸਥਿਤ ਟਿਕਟ ਬੁਕਿੰਗ
ਕਾਊਂਟਰ 'ਤੇ ਹਿੰਦੀ ਤੇ ਅੰਗਰੇਜ਼ੀ 'ਚ ਲਾਏ ਸਾਈਨ ਬੋਰਡਾਂ ਤੋਂ ਮਿਲਿਆ ਜਦਕਿ ਇਨ੍ਹਾਂ ਬੱਸ
ਅੱਡਿਆਂ ਤੋਂ ਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਹਰ ਪ੍ਰਦੇਸ਼ਾਂ ਲਈ ਚੱਲਣ ਵਾਲੀਆਂ ਬਸਾਂ
ਵਿਚ ਜ਼ਿਆਦਾਤਰ ਸਫ਼ਰ ਕਰਨ ਵਾਲੇ ਪੰਜਾਬੀ ਤੇ ਸਾਧਾਰਨ ਲੋਕ ਹੀ ਹੁੰਦੇ ਹਨ, ਜਿਨ੍ਹਾਂ ਨੂੰ
ਟਿਕਟ ਖ਼ਰੀਦਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਸਪੋਕਸਮੈਨ 'ਚ ਖ਼ਬਰ
ਛਪਣ ਤੋਂ ਬਾਅਦ ਸੀ.ਟੀ.ਯੂ ਪ੍ਰਸ਼ਾਸਨ ਦੇ ਡਾਇਰੈਕਟਰ ਅਮਿੱਤ ਤਲਵਾੜ ਨੇ ਦੋਹਾਂ ਬੱਸ
ਅੱਡਿਆਂ 'ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨਾਲ ਪੰਜਾਬੀਆਂ ਦੀ ਮਾਤ ਭਾਸ਼ਾ ਨੂੰ ਵੀ
ਬਰਾਬਰ ਦਾ ਸਤਿਕਾਰ ਦਿੰਦਿਆਂ ਸਾਈਨ ਬੋਰਡ ਪੰਜਾਬੀ ਵਿਚ ਵੀ ਲਿਖਣੇ ਸ਼ੁਰੂ ਕਰ ਦਿਤੇ ਹਨ,
ਜਿਸ ਕਈ ਪਾਸਿਉਂ ਸਵਾਗਤ ਹੋਇਆ ਹੈ। ਸੀ.ਟੀ.ਯੂ. ਡਾਇਰੈਕਟਰ ਨੇ ਕਿਹਾ ਕਿ ਉਹ ਖ਼ੁਦ ਪੰਜਾਬੀ
ਅਧਿਕਾਰੀ ਹੋਣ ਦੇ ਨਾਤੇ ਇਸ ਗ਼ਲਤੀ ਨੂੰ ਦਰੁੱਸਤ ਕਰ ਕੇ ਮਾਣ ਮਹਿਸੂਸ ਕਰਦੇ ਹਨ।