ਚੰਡੀਗੜ੍ਹ ਦੀਆਂ ਸੜਕਾਂ 'ਤੇ ਦੌੜ ਰਹੇ ਨੇ ਈ-ਰਿਕਸ਼ਾ
Published : Dec 5, 2017, 12:26 am IST
Updated : Dec 4, 2017, 6:56 pm IST
SHARE ARTICLE

ਚੰਡੀਗੜ੍ਹ, 4 ਦਸੰਬਰ (ਸਰਬਜੀਤ ਢਿੱਲੋਂ) : ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ ਚੰਡੀਗੜ੍ਹ ਸ਼ਹਿਰ 'ਚ ਸੜਕਾਂ 'ਤੇ ਪ੍ਰਦੂਸ਼ਣ ਫੈਲਾਉਂਦੇ ਅਤੇ 15 ਸਾਲਾਂ ਦੀ ਮਿਆਦ ਪੁੱਗਾ ਚੁਕੇ ਰਿਕਸ਼ਿਆਂ ਨੂੰ ਬੰਦ ਕਰ ਕੇ 400 ਦੇ ਲਗਭਗ 'ਈ-ਰਿਕਸ਼ਾ' ਚਲਾਉਣ ਦੀ ਨਵੀਂ ਨੀਤੀ ਬਣਾਈ ਸੀ। ਇਸ ਈ-ਰਿਕਸ਼ਾ ਚਾਲਕਾਂ ਨੂੰ ਚੰਡੀਗੜ੍ਹ ਸਟੇਟ ਅਥਾਰਟੀ ਵਲੋਂ 30 ਨਵੰਬਰ ਤਕ ਵਾਹਨ ਮਾਲਕਾਂ ਨੂੰ ਈ-ਰਿਕਸ਼ਾ ਰਜਿਸਟਰਡ ਕਰਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਪਰੰਤੂ ਇਨ੍ਹਾਂ ਰਿਕਸ਼ਾ ਚਾਲਕਾਂ ਨੇ ਟ੍ਰੈਫ਼ਿਕ ਨਿਯਕਾਂ ਦੀ ਪਾਲਣਾ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ, ਜਿਸ ਲਈ ਸਟੇਟ ਟਰਾਂਸਪੋਰਟ ਅਥਾਰਟੀ ਸੈਕਟਰ 18 ਇਨ੍ਹਾਂ ਵਿਰੁਧ ਚਲਾਨ ਕੱਟਣ ਦੀ ਮੁਹਿੰਮ ਚਲਾਏਗੀ। ਦਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ 600 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ।


ਪੁਰਾਣੇ ਡੀਜ਼ਲ ਆਟੋ ਰਿਕਸ਼ਿਆਂ ਨੇ ਵੀ ਐਲ.ਪੀ.ਜੀ. ਗੈਸ 'ਚ ਤਬਦੀਲ ਨਹੀਂ ਕਰਵਾਏ ਆਟੋਸਟੇਟ ਟਰਾਂਸਪੋਰਟ ਅਥਾਰਟੀ ਦੇ ਇਕ ਅਧਿਕਾਰੀ ਅਨੁਸਾਰ ਪ੍ਰਸ਼ਾਸਨ ਵਲੋਂ ਸ਼ਹਿਰ 'ਚ 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰ ਦਿਤੇ ਹਨ, ਜਿਹੜੇ ਯੂ.ਟੀ. ਪ੍ਰਸ਼ਾਸਨ ਕੋਲ ਰਜਿਸਟਰਡ ਸਨ। ਪਰੰਤੂ ਜਿਨ੍ਹਾਂ ਨੇ 15 ਸਾਲ ਦਾ ਸਮਾਂ ਪੂਰਾ ਨਹੀਂ ਕੀਤਾ ਉਨ੍ਹਾਂ ਨੂੰ ਪ੍ਰਸ਼ਾਸਨ ਨੇ 30 ਹਜ਼ਾਰ ਰੁਪਏ ਨਵੇਂ ਵਾਹਨਾਂ ਨੂੰ ਸਕਰੈਪ ਕਰ ਕੇ ਪੀ.ਐਨ.ਜੀ. ਜਾਂ ਐਲ.ਪੀ.ਜੀ. 'ਚ ਤਬਦੀਲ ਕਰਵਾਉਣ ਲਈ 30 ਨਵੰਬਰ 2017 ਤਕ ਸਮਾਂ ਦਿਤਾ ਸੀ ਪਰੰਤੂ ਡੀਜ਼ਲ ਆਟੋ ਵਾਲੇ ਮਾਲਕ ਸਾਹਮਣੇ ਨਹੀਂ ਆਏ।ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਚੰਡੀਗੜ੍ਰ ਪ੍ਰਸ਼ਾਸਨ ਸੈਕਟਰ 18 ਦੇ ਐਡੀਸ਼ਨਲ ਸੈਕਟਰੀ ਰਾਜੀਵ ਤਿਵਾੜੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ 30 ਨਵੰਬਰ ਤਕ ਦਾ ਸਮਾਂ ਦਿਤਾ ਸੀ, ਜਿਨ੍ਹਾਂ ਨੇ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਦੇ ਹੁਣ ਚਲਾਨ ਵੱਡੀ ਪੱਧਰ 'ਤੇ ਕੀਤੇ ਜਾਣਗੇ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement