
ਐਸਏਐਸ
ਨਗਰ, 30 ਅਗੱਸਤ (ਸੁਖਦੀਪ ਸਿੰਘ ਸੋਈਂ) : ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ
'ਏਅਰ ਇੰਡੀਆ' 6 ਅਕਤੂਬਰ 2017 ਤੋਂ ਉਡਾਣ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਸਿੰਘਾਪੁਰ
ਅਤੇ ਬੈਂਕਾਕ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਜੋ
ਨਵੀਆਂ ਉਡਾਣਾ ਦੀ ਸ਼ੁਰੂਆਤ ਕੀਤੀ ਜਾਣੀ ਹੈ ਉਸ ਲਈ ਪਹਿਲਾਂ ਰਨਵੇ ਦੀ ਮੁਰੰਮਤ ਕੀਤੀ ਜਾਣੀ
ਹੈ, ਜਿਸ ਕਰ ਕੇ 3 ਅਕਤੂਬਰ ਤੋਂ 31 ਅਕਤੂਬਰ ਤਕ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤੱਕ
ਹਵਾਈ ਅੱਡਾ ਚਲਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਸ਼ਾਮ ਨੂੰ ਮੁਰੰਮਤ ਦਾ ਕਾਰਜ ਸ਼ੁਰੂ ਕੀਤਾ
ਜਾਵੇਗਾ। ਇਸ ਵਾਸਤੇ ਪਹਿਲਾਂ ਸਮਾਂ 12 ਵਜੇ ਤੱਕ ਹੀ ਰੱਖਿਆ ਗਿਆ ਸੀ ਪਰ ਸ਼ਾਮ ਨੂੰ 4 ਵਜੇ
ਹੀ ਦਬਈ ਲਈ ਉਡਾਣ ਹੈ ਜੇਕਰ ਅਥਾਰਟੀ ਸ਼ਾਮ 4 ਵਜੇ ਦਾ ਕੰਮ ਬੰਦ ਕਰਦੀ ਹੈ ਤਾਂ ਉਸ ਇਹ
ਉਡਾਣ ਵੀ ਪ੍ਰਭਾਵਿਤ ਹੋਣੀ ਸੀ, ਜਿਸ ਕਰਕੇ ਸਮਾਂ 4 ਵਜੇ ਕੀਤਾ ਹੈ। ਜਿਸ ਕਰਕੇ ਹਵਾਈ
ਅੱਡੇ ਤੋਂ ਦੋ ਮਹੀਨੇ ਲਈ ਬਾਅਦ ਦੁਪਿਹਰ ਦੀਆਂ ਉਡਾਣਾਂ ਬੰਦ ਰਹਿਣਗੀਆਂ ਅਤੇ ਹਰੇਕ ਐਤਵਾਰ
ਨੂੰ ਹਵਾਈ ਅੱਡਾ ਬੰਦ ਰਿਹਾ ਕਰੇਗਾ ਅਤੇ ਕੋਈ ਵੀ ਜਹਾਜ਼ ਉਡਾਣ ਨਹੀਂ ਭਰੇਗਾ। ਇਸ ਦੌਰਾਨ
ਮੁਰੰਮਤ ਦਾ ਕਾਰਜ ਕੀਤਾ ਜਾਇਆ ਕਰੇਗਾ।