
ਚੰਡੀਗੜ੍ਹ, 30 ਨਵੰਬਰ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੇ ਨਵੇਂ ਡਾਇਰੈਕਟਰ ਕੇ.ਕੇ. ਜਿੰਦਲ ਨੇ ਸੈਕਟਰ-17 'ਚ ਆਰ.ਐਲ.ਏ. ਦੇ ਦਫ਼ਤਰ 'ਚ ਨਵੇਂ ਸਿਰੇ ਤੋਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਰਜਿਸਟਰਡ ਮੋਟਰ ਵਾਹਨਾਂ ਨੂੰ ਹਾਈ ਸਕਿਉਰਿਟੀ ਪਲੇਟਾਂ ਲਾਉਣ ਦਾ ਉਦਘਾਟਨ ਕੀਤਾ। ਪ੍ਰਸ਼ਾਸਨ ਵਲੋਂ ਨਵੀਂ ਕੰਪਨੀ ਨੂੰ 1 ਦਸੰਬਰ ਤੋਂ ਹਾਈ ਸਕਿਉਰਟੀ ਪਲੇਟਾਂ ਲਾਉਣ ਦਾ ਠੇਕਾ ਦਿਤਾ ਹੈ। ਇਹ ਕੰਮ ਜੁਲਾਈ 2016 ਤੋਂ ਬੰਦ ਹੀ ਪਿਆ ਸੀ।
ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਦੁਗਣੇ ਰੇਟ- ਚਾਰ ਪਹੀਆ ਵਾਹਨਾਂ ਲਈ 365 ਰੁਪਏ ਅਤੇ ਦੋ ਪਹੀਆ ਵਾਹਨਾਂ ਲਈ 160 ਰੁਪਏ ਅਦਾ ਕਰਨੇ ਕਰਨਗੇ ਜਦਕਿ ਪਹਿਲਾਂ ਚਾਰ ਪਹੀਆ ਵਾਹਨਾਂ ਲਈ 183 ਰੁਪਏ ਅਤੇ ਦੋ ਪਹੀਆ ਵਾਹਨਾਂ ਲਈ 79 ਰੁਪਏ ਲਏ ਜਾਂਦੇ ਸਨ।