ਹੁਣ PGI ‘ਚ ਮਰੀਜ਼ਾਂ ਨੂੰ ਮਿਲੇਗੀ ਏਅਰ ਐਂਬੂਲੈਂਸ, 2 ਹੈਲੀਪੈਡ ਬਣਾਉਣ ਦੀ ਪਲਾਨਿੰਗ
Published : Dec 6, 2017, 11:34 am IST
Updated : Dec 6, 2017, 6:06 am IST
SHARE ARTICLE

 ਚੰਡੀਗੜ੍ਹ : ਹੁਣ ਪੀ ਜੀ ਆਈ ਮਰੀਜਾਂ ਲਈ ਨਵੀ ਸਹੂਲਤ ਲੈ ਕੇ ਆ ਰਹੀ ਹੈ। PGI ਨੇ ਮਰੀਜ਼ਾਂ ਨੂੰ ਏਅਰ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਏਅਰ ਐਂਬੂਲੈਂਸ ਲਈ ਪੀ. ਜੀ. ਆਈ. ‘ਚ ਹੈਲੀਪੈਡ ਬਣਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਦੋ ਅਜਿਹੀਆਂ ਥਾਵਾਂ ਦੀ ਪਛਾਣ ਕਰ ਲਈ ਗਈ ਹੈ, ਜਿਥੇ ਹੈਲੀਪੈਡ ਬਣਾਇਆ ਜਾਏਗਾ।


ਪਹਿਲਾ ਐਡਵਾਂਸ ਕਾਰਡੀਅਕ ਸੈਂਟਰ ਦੀ ਛੱਤ ਹੈ, ਜਿਥੇ ਸਾਬਕਾ ਡਾਇਰੈਕਟਰ ਪ੍ਰੋ. ਕੇ. ਕੇ. ਤਲਵਾੜ ਦੇ ਕਾਰਜਕਾਲ ‘ਚ ਹੈਲੀਪੈਡ ਬਣਾਏ ਜਾਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ, ਜਦੋਂਕਿ ਦੂਜੀ ਥਾਂ ਕਾਰਡੀਅਕ ਸੈਂਟਰ ਨੇੜੇ ਬਣੇ ਸਪੋਰਟਸ ਕੰਪਲੈਕਸ ਦਾ ਗਰਾਊਂਡ ਹੈ।ਇਹੋ ਨਹੀਂ, ਸਾਰੰਗਪੁਰ ਦੀ 50 ਏਕੜ ਜ਼ਮੀਨ ‘ਤੇ ਬਣਨ ਜਾ ਰਹੇ ਪੀ. ਜੀ. ਆਈ. ਦੇ ਸੈਟੇਲਾਈਟ ਸੈਂਟਰ ‘ਚ ਵੀ ਹੈਲੀਪੈਡ ਬਣਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।


ਸਾਰੰਗਪੁਰ ‘ਚ ਦੂਜਾ ਹੈਲੀਪੈਡ ਬਣਨ ਤੋਂ ਬਾਅਦ ਦੂਰ-ਦੁਰਾਡੇ ਦੇ ਇਲਾਕਿਆਂ ਦੇ ਟਰਾਮਾ ਪੀੜਤ ਮਰੀਜ਼ਾਂ ਨੂੰ ਉਥੋਂ ਦੇ ਟਰਾਮਾ ਸੈਂਟਰ ‘ਚ ਵੀ ਆਸਾਨੀ ਨਾਲ ਪਹੁੰਚਾਇਆ ਜਾ ਸਕੇਗਾ। ਸਿਰਫ ਇਹੋ ਨਹੀਂ, ਹੈਲੀਪੈਡ ਤੋਂ ਉਤਰਨ ਵਾਲੇ ਮਰੀਜ਼ਾਂ ਲਈ ਮੈਨੇਜਮੈਂਟ ਨੇ ਵੱਖਰੇ ਤੌਰ ‘ਤੇ ਡਾਕਟਰਾਂ ਦੀ ਟੀਮ ਦੇ ਗਠਨ ਤੇ ਐਮਰਜੈਂਸੀ ਤੇ ਇੰਟੈਂਸਿਵ ਕੇਅਰ ਯੂਨਿਟਾਂ ‘ਚ ਵੱਖਰੇ ਤੌਰ ‘ਤੇ ਬੈੱਡ ਰੱਖਣ ਦੀ ਪਲਾਨਿੰਗ ਵੀ ਕੀਤੀ ਹੈ।


ਪੀ. ਜੀ. ਆਈ. ਦੇ ਐਡਵਾਂਸ ਕਾਰਡੀਅਕ ਸੈਂਟਰ ਦੇ ਨਿਰਮਾਣ ਦੌਰਾਨ ਸਾਬਕਾ ਡਾਇਰੈਕਟਰ ਪ੍ਰੋ. ਤਲਵਾੜ ਨੇ ਸੈਂਟਰ ਦੀ ਛੱਤ ‘ਤੇ ਹੈਲੀਪੈਡ ਬਣਵਾਉਣ ਦੇ ਇੰਤਜ਼ਾਮ ਕੀਤੇ ਸਨ, ਤਾਂ ਜੋ ਭਵਿੱਖ ‘ਚ ਸੈਂਟਰ ਦੀ ਛੱਤ ‘ਤੇ ਹੈਲੀਪੈਡ ਬਣ ਸਕੇ ਪਰ ਹੈਲੀਪੈਡ ਦੇ ਬਜਟ ਆਦਿ ਕਾਰਨਾਂ ਕਾਰਨ ਹੈਲੀਪੈਡ ਦਾ ਪ੍ਰਾਜੈਕਟ ਤਤਕਾਲੀਨ ਸਮੇਂ ‘ਚ ਸਿਰੇ ਨਹੀਂ ਚੜ੍ਹ ਸਕਿਆ ਸੀ।

ਸਾਬਕਾ ਡਾਇਰੈਕਟਰ ਪ੍ਰੋ. ਯੋਗੇਸ਼ ਚਾਵਲਾ ਦੇ ਕਾਰਜਕਾਲ ‘ਚ ਵੀ ਹੈਲੀਪੈਡ ਨਿਰਮਾਣ ਸਬੰਧੀ ਬੈਠਕ ‘ਚ ਪਲਾਨਿੰਗ ਕੀਤੀ ਗਈ ਸੀ ਪਰ ਉਦੋਂ ਵੀ ਜ਼ਮੀਨੀ ਪੱਧਰ ‘ਤੇ ਕੁਝ ਨਹੀਂ ਕੀਤਾ ਜਾ ਸਕਿਆ ਸੀ। ਹੈਲੀਪੈਡ ਬਣਨ ਤੋਂ ਬਾਅਦ ਹਾਰਟ ਟ੍ਰਾਂਸਪਲਾਂਟ ਨੂੰ ਵੀ ਇਕ ਨਵੀਂ ਦਿਸ਼ਾ ਮਿਲ ਸਕੇਗੀ। ਉਧਰ ਏਮਸ ‘ਚ ਹੈਲੀਪੈਡ ਦਾ ਪ੍ਰਬੰਧ ਹੈ। ਹਿਮਾਚਲ ਪ੍ਰਦੇਸ਼ ਤੇ ਹੋਰ ਦੂਰ-ਦੁਰਾਡੇ ਇਲਾਕਿਆਂ ‘ਚ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨੂੰ ਇਸੇ ਕਾਰਨ ਸਿੱਧਾ ਦਿੱਲੀ ‘ਚ ਹੀ ਸ਼ਿਫਟ ਕਰ ਦਿੱਤਾ ਜਾਂਦਾ ਹੈ।ਪੀ. ਜੀ. ਆਈ. ਦੀ ਐਮਰਜੈਂਸੀ ਸਰਵਿਸਿਜ਼ ਨੂੰ ਅਪਗ੍ਰੇਡ ਕਰਨ ਲਈ ਹੈਲੀਪੈਡ ਪ੍ਰਾਜੈਕਟ ‘ਤੇ ਕੰਮ ਕੀਤਾ ਜਾਏਗਾ। ਹੈਲੀਪੈਡ ਸਰਵਿਸ ਦੀ ਸ਼ੁਰੂਆਤ ਸੰਸਥਾ ਨੂੰ ਇਕ ਨਵੀਂ ਪਛਾਣ ਦੇਵੇਗੀ। 

ਲਾਹੌਲ ਸਪੀਤੀ, ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕੇ ਜਿਥੇ ਡਾਕਟਰਾਂ ਦੀ ਸਹੂਲਤ ਨਹੀਂ ਹੈ, ਉਥੋਂ ਦੇ ਮਰੀਜ਼ ਹਾਦਸਾ ਹੋਣ ਮਗਰੋਂ ਕਈ ਘੰਟਿਆਂ ਦੇ ਸਫਰ ਤੋਂ ਬਾਅਦ ਪੀ. ਜੀ. ਆਈ. ਪਹੁੰਚਦੇ ਹਨ ਤੇ ਕੁਝ ਤਾਂ ਲੰਬੇ ਸਫਰ ਕਾਰਨ ਰਸਤੇ ‘ਚ ਹੀ ਦਮ ਤੋੜ ਦਿੰਦੇ ਹਨ। ਅਜਿਹੇ ‘ਚ ਹੈਲੀਪੈਡ ਦੀ ਸਹੂਲਤ ਹੋਣ ‘ਤੇ ਨਾ ਸਿਰਫ ਲੋਡ, ਸਗੋਂ ਬਾਰਡਰ ‘ਤੇ ਦੇਸ਼ ਲਈ ਲੜਨ ਵਾਲੇ ਜਵਾਨ, ਜੋ ਜ਼ਖਮੀ ਹੋ ਜਾਂਦੇ ਹਨ, ਵੀ ਏਅਰ ਐਂਬੂਲੈਂਸ ਜ਼ਰੀਏ ਕੁਝ ਹੀ ਮਿੰਟਾਂ ‘ਚ ਪੀ. ਜੀ. ਆਈ. ਪਹੁੰਚ ਸਕਣਗੇ।

ਹੈਲੀਪੈਡ ਦੇ ਨਾਲ ਡਾਕਟਰਾਂ ਦੀ ਇਕ ਡੈਡੀਕੇਟਿਡ ਟੀਮ ਦਾ ਗਠਨ ਵੀ ਕੀਤਾ ਜਾਏਗਾ, ਜੋ ਹੈਲੀਪੈਡ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਟ੍ਰੀਟਮੈਂਟ ਦੇਵੇਗੀ ਤੇ ਇਨ੍ਹਾਂ ਮਰੀਜ਼ਾਂ ਲਈ ਐਮਰਜੈਂਸੀ ਤੇ ਇੰਟੈਂਸਿਵ ਕੇਅਰ ਯੂਨਿਟ ਦੇ 20 ਤੋਂ 25 ਬੈੱਡ ਵੀ ਜੋੜੇ ਜਾਣਗੇ। ਪੀ ਜੀ ਆਈ ਵਲੋਂ ਦੋ ਅਜਿਹੀਆਂ ਥਾਵਾਂ ਦੀ ਪਛਾਣ ਕਰ ਲਈ ਗਈ ਹੈ, ਜਿਥੇ ਹੈਲੀਪੈਡ ਬਣਾਇਆ ਜਾਏਗਾ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement