ਖ਼ਬਰਾਂ |

ਤਾਜ਼ਾ |

590 ਕਰੋੜ ਰੁਪਏ ਦਾ ਆਈ.ਡੀ.ਐਫ.ਸੀ. ਬੈਂਕ ਘੁਟਾਲਾ ਮਾਮਲਾ

By : JAGDISH

Published : Mar 14, 2026, 3:50 pm IST
Updated : Mar 14, 2026, 3:50 pm IST
SHARE ARTICLE
IDFC Bank scam case worth Rs 590 crore
IDFC Bank scam case worth Rs 590 crore

ਘੁਟਾਲੇ ਦੇ ਪੈਸੇ ਨਾਲ ਬੈਂਕਾਕ 'ਚ ਮਸਤੀ ਕਰਦੇ ਹੋਏ ਨਜ਼ਰ ਆਏ ਰਿਭਵ, ਨਰੇਸ਼ ਅਤੇ ਅਭੈ

ਚੰਡੀਗੜ੍ਹ : ਹਰਿਆਣਾ ’ਚ ਹੋਏ 590 ਕਰੋੜ ਰੁਪਏ ਦਾ ਆਈ.ਡੀ.ਐਫ.ਸੀ. ਬੈਂਕ ਘੁਟਾਲਾ ਮਾਮਲੇ ’ਚ ਜਾਂਚ ਏਜੰਸੀ ਨੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਦੋ ਵੀਡੀਓ ਬਰਾਮਦ ਕੀਤੇ ਹਨ ਜਿਸ ਵਿੱਚ ਬੈਂਕਾਕ ਵਿੱਚ ਇੱਕ ਯਾਟ (ਲਗਜ਼ਰੀ ਕਿਸ਼ਤੀ ਜਾਂ ਛੋਟਾ ਜਹਾਜ਼) 'ਤੇ ਇੱਕ ਆਲੀਸ਼ਾਨ ਪਾਰਟੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਗ੍ਰਿਫ਼ਤਾਰ ਮੁਲਜ਼ਮ ਬੈਂਕ ਮੈਨੇਜਰ ਰਿਭਵ, ਉਸ ਦਾ ਸਾਥੀ ਅਭੈ ਅਤੇ ਪੰਚਾਇਤ ਵਿਭਾਗ ਦੇ ਸੁਪਰਡੈਂਟ ਨਰੇਸ਼ ਬੁਵਾਨੀ ਬੈਂਕਾਕ ਵਿੱਚ ਇੱਕ ਮਹਿੰਗੀ ਯਾਟ 'ਤੇ ਪਾਰਟੀ ਕਰਦੇ ਦਿਖਾਈ ਦੇ ਰਹੇ ਹਨ । ਕਿਹਾ ਜਾ ਰਿਹਾ ਹੈ ਕਿ ਇਹ ਯਾਟ ਲਗਭਗ 35 ਤੋਂ 40 ਲੱਖ ਰੁਪਏ ਵਿੱਚ ਬੁੱਕ ਕੀਤੀ ਗਈ ਸੀ । ਵੀਡੀਓ ਵਿੱਚ ਤਿੰਨੋਂ ਮੁਲਜ਼ਮ ਇੱਕ ਆਲੀਸ਼ਾਨ ਮਾਹੌਲ ਵਿੱਚ ਪਾਰਟੀ ਕਰਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ ।

ਵੀਡੀਓ ਵਿੱਚ ਰਿਭਵ ਦਾ ਇੱਕ ਰਿਸ਼ਤੇਦਾਰ ਵੀ ਦਿਖਾਈ ਦੇ ਰਿਹਾ ਹੈ । ਇੱਕ ਵਿਦੇਸ਼ੀ ਔਰਤ ਵੀ ਮੌਜੂਦ ਸੀ । ਸੂਤਰਾਂ ਅਨੁਸਾਰ ਜਾਂਚ ਦੌਰਾਨ, ਮੁਲਜ਼ਮ ਦੇ ਮੋਬਾਈਲ ਫੋਨਾਂ ਤੋਂ ਕਈ ਡਿਜੀਟਲ ਸਬੂਤ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਇਹ ਵੀਡੀਓ ਵੀ ਸ਼ਾਮਲ ਸਨ। ਇਹ ਵੀਡੀਓ ਹੁਣ ਜਾਂਚ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ, ਨਰੇਸ਼ ਭੁਵਾਨੀ ਨੇ ਅਦਾਲਤ ਵਿੱਚ ਦੱਸਿਆ ਕਿ ਉਸਨੇ ਆਪਣਾ ਫਲੈਟ ਮੁਲਜ਼ਮ ਅਭਿਸ਼ੇਕ ਸਿੰਗਲਾ ਨੂੰ ਵੇਚ ਦਿੱਤਾ ਸੀ ਅਤੇ ਉਸ ਸਮੇਂ ਦੌਰਾਨ ਉਹ ਰਿਭਵ ਨੂੰ ਮਿਲਿਆ ਸੀ। ਹਾਲਾਂਕਿ, ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਰਿਭਵ ਰਿਸ਼ੀ ਅਤੇ ਵਿਦੇਸ਼ੀ ਔਰਤ ਵਿਚਕਾਰ ਪਹਿਲਾਂ ਹੀ ਨਜ਼ਦੀਕੀ ਸਬੰਧ ਸਨ ।

ਸੂਤਰਾਂ ਅਨੁਸਾਰ, ਏਸੀਬੀ ਹੁਣ ਇਸ ਬੈਂਕਾਕ ਯਾਤਰਾ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ । ਇਹ ਜਾਂਚ ਕੀਤੀ ਜਾ ਰਹੀ ਹੈ ਕਿ ਹਵਾਈ ਟਿਕਟਾਂ ਕਿਸ ਨੇ ਬੁੱਕ ਕੀਤੀਆਂ, ਮੁਲਜ਼ਮ ਬੈਂਕਾਕ ਵਿੱਚ ਕਿੰਨੇ ਦਿਨ ਰਿਹਾ, ਅਤੇ ਖਰਚਿਆਂ ਦਾ ਭੁਗਤਾਨ ਕਿਸਨੇ ਕੀਤਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਿਸੇ ਅਧਿਕਾਰੀ ਜਾਂ ਹੋਰ ਵਿਅਕਤੀ ਨੇ ਇਸ ਵਿਦੇਸ਼ ਯਾਤਰਾ ਦਾ ਪ੍ਰਬੰਧ ਕੀਤਾ ਸੀ। ਫਿਲਹਾਲ ਦੋਸ਼ੀ ਦੇ ਮੋਬਾਇਲ ਫੋਨ ਤੋਂ ਬਰਾਮਦ ਹੋਏ ਦੂਜੇ ਵੀਡੀਓ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਪਰ ਜਾਂਚ ਏਜੰਸੀ ਇਸਦੀ ਵੀ ਜਾਂਚ ਕਰ ਰਹੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement