ਜੈਕੇਟ ਵਿਵਾਦ : ਬਚਾਅ 'ਚ ਆਏ ਨਵਜੋਤ ਸਿੱਧੂ ਨੇ ਰਾਹੁਲ ਨੂੰ ਦੱਸਿਆ ਸਧਾਰਨ ਜ਼ਿੰਦਗੀ ਜਿਉਣ ਵਾਲਾ ਇਨਸਾਨ
Published : Feb 2, 2018, 12:37 pm IST
Updated : Feb 2, 2018, 7:07 am IST
SHARE ARTICLE

ਚੰਡੀਗੜ੍ਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜੈਕਟ ਨੂੰ ਲੈ ਕੇ ਇਸ ਸਮੇਂ ਦੇਸ਼ ਦੀਆਂ ਦੋਵੇਂ ਵੱਡੀਆਂ-ਵੱਡੀਆਂ ਪਾਰਟੀਆਂ ਵਿਚ ਹੰਗਾਮਾ ਮਚਿਆ ਹੋਇਆ ਹੈ। ਜਿੱਥੇ ਇਕ ਪਾਸੇ ਭਾਜਪਾ ਨੇ ਇਸਨੂੰ 70 ਹਜ਼ਾਰ ਰੁਪਏ ਦੀ ਜੈਕੇਟ ਪਹਿਨਣ ਦੀ ਗੱਲ ਕਹਿ ਕੇ ਨਿਸ਼ਾਨਾ ਸਾਧਿਆ ਤਾਂ ਉਥੇ ਹੀ ਦੂਜੇ ਪਾਸੇ ਕਾਂਗਰਸ ਨੇ ਕਿਹਾ ਹੈ ਕਿ ਆਨਲਾਇਨ ਸਾਇਟਸ 'ਤੇ ਇਹ ਜੈਕੇਟ 700 ਰੁਪਏ ਵਿਚ ਮਿਲ ਜਾਵੇਗੀ।

ਉਥੇ ਹੀ ਹੁਣ ਇਸ ਜੈਕੇਟ ਵਿਵਾਦ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਬਚਾਅ ਕਰਨ ਲਈ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਆ ਗਏ। ਮੀਡੀਆ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ‘ਕੀ ਜਦੋਂ ਰਾਹੁਲ ਗਾਂਧੀ ਜੈਕੇਟ ਖ਼ਰੀਦ ਰਹੇ ਸਨ ਤਾਂ ਸਵਾਲ ਕਰਨ ਵਾਲਿਆਂ ਨੇ ਬਿਲ ਵੇਖਿਆ ਸੀ? ਨਾਲ ਹੀ ਸਿੱਧੂ ਨੇ ਕਿਹਾ ਕਿ ਕਿ ਰਾਹੁਲ ਭਰਾ ਵਰਗੀ ਸਧਾਰਨ ਜ਼ਿੰਦਗੀ ਜਿਉਣ ਵਾਲਾ ਇਨਸਾਨ ਉਨ੍ਹਾਂ ਨੇ ਨਹੀਂ ਵੇਖਿਆ, ਜਦੋਂ ਕਿ ਉਹ ਇੰਨੇ ਅਹਿਮ ਅਹੁਦੇ 'ਤੇ ਬਿਰਾਜਮਾਨ ਹਨ।’



ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ (31 ਜਨਵਰੀ) ਨੂੰ ਕਾਂਗਰਸ ਨੇਤਾ ਰੇਣੁਕਾ ਚੌਧਰੀ ਨੇ ਕਿਹਾ ਸੀ ਕਿ ਸੂਟ- ਬੂਟ ਵਾਲੀ ਸਰਕਾਰ ਅਜਿਹੇ ਇਲਜ਼ਾਮ ਲਗਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਨਲਾਈਨ ਸ਼ਾਪਿੰਗ ਸਾਈਟਾਂ 'ਤੇ ਉਹੀ ਜੈਕੇਟ 700 ਰੁਪਏ ਵਿਚ ਮਿਲ ਸਕਦੀ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਰੇਣੁਕਾ ਚੌਧਰੀ ਨੇ ਕਿਹਾ ਸੀ ਕਿ ‘ਅਜਿਹੇ ਦੋਸ਼ਾਂ 'ਤੇ ਸਮਝ ਨਹੀਂ ਆਉਂਦਾ ਕਿ ਹਸਿਆ ਜਾਵੇ ਜਾਂ ਫਿਰ ਰੋਇਆ ਜਾਵੇ। ਬੀਜੇਪੀ ਦੇ ਲੋਕ ਰਾਹੁਲ ਗਾਂਧੀ ਨੂੰ ਵੇਖ ਕੇ ਨਿਰਾਸ਼ ਹੋ ਚੁੱਕੇ ਹਨ। ਇਹ ਲੋਕ ਕੀ ਕੰਮ ਕਰਦੇ ਹਨ ? ਕੀ ਇਹ ਬੈਠ ਕੇ ਆਨਲਾਈਨ ਸ਼ਾਪਿੰਗ ਵੈਬਸਾਈਟ 'ਤੇ ਚੀਜ਼ਾਂ ਦੇ ਮੁੱਲ ਚੈੱਕ ਕਰਦੇ ਰਹਿੰਦੇ ਹਨ। ਅਜਿਹੀ ਹੀ ਜੈਕੇਟ 700 ਰੁਪਏ ਵਿਚ ਮਿਲ ਸਕਦੀ ਹੈ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣ ਤਾਂ ਮੈਂ ਉਨ੍ਹਾਂ ਨੂੰ ਤੋਹਫੇ ਵਿਚ ਇਕ ਭੇਜ ਸਕਦੀ ਹਾਂ।’



ਨਾਲ ਹੀ ਉਨ੍ਹਾਂ ਨੇ ਕਿਹਾ ਕਿ, ‘ਇਹ ਆਲੋਚਨਾ ਅਜਿਹੀ ਸਰਕਾਰ ਦੇ ਲੋਕਾਂ ਵੱਲੋਂ ਆ ਰਹੀ ਹੈ, ਜਿਸ ਦੀ ਸਰਕਾਰ ਦੀ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਲਈ ਪੂਰੇ ਸੂਟ 'ਤੇ ਆਪਣਾ ਨਾਮ ਲਿਖਵਾ ਕੇ ਪਾਉਂਦੇ ਰਹੇ ਹਨ।’

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਮੇਘਾਲਿਆ ਵਿਚ ਇਕ ਰਾਕ ਸ਼ੋਅ ਦੇ ਦੌਰਾਨ ਵੂਲਨ ਜੈਕੇਟ ਪਾਈ ਸੀ। ਬੀਜੇਪੀ ਨੇ ਰਾਹੁਲ ਗਾਂਧੀ ਦੇ ‘ਸੂਟ - ਬੂਟ ਦੀ ਸਰਕਾਰ’ 'ਤੇ ਪਲਟਵਾਰ ਕਰਦੇ ਹੋਏ ਉਨ੍ਹਾਂ 'ਤੇ 70, 000 ਦੀ ਜੈਕੇਟ ਪਹਿਨਣ ਦਾ ਇਲਜ਼ਾਮ ਲਗਾਇਆ ਹੈ। ਬੀਜੇਪੀ ਦੇ ਮੁਤਾਬਕ, ਇਹ ਜੈਕੇਟ ਬਰਤਾਨੀਆ ਲਗਜਰੀ ਫ਼ੈਸ਼ਨ ਬਰਾਂਡ ਬਰਬਰੀ ਦੀ ਹੈ। 



ਬੀਜੇਪੀ ਦੀ ਮੇਘਾਲਿਆ ਯੂਨਿਟ ਨੇ ਇਕ ਟਵੀਟ ਕਰ ਕਿਹਾ ਸੀ ਕਿ ‘ਤਾਂ ਰਾਹੁਲ ਗਾਂਧੀ ਜੀ ਵਿਆਪਕ ਭ੍ਰਿਸ਼ਟਾਚਾਰ ਦੁਆਰਾ ਮੇਘਾਲਿਆ ਦੇ ਸਰਕਾਰੀ ਖਜ਼ਾਨੇ ਨੂੰ ਚੂਸਣ ਦੇ ਬਾਅਦ ਬਲੈਕ ਮਨੀ ਤੋਂ ਸੂਟ - ਬੂਟ ਦੀ ਸਰਕਾਰ? ਸਾਡੇ ਦੁੱਖਾਂ 'ਤੇ ਗੀਤ ਗਾਉਣ ਦੀ ਬਜਾਏ ਤੁਸੀਂ ਮੇਘਾਲਿਆ ਦੀ ਆਪਣੀ ਨਕਾਰਾਤਮਕ ਸਰਕਾਰ ਦਾ ਰਿਪੋਰਟ ਕਾਰਡ ਦੇਖ ਸਕਦੇ ਸਨ। ਤੁਹਾਡੀ ਉਦਾਸੀਨਤਾ ਸਾਡਾ ਮਜ਼ਾਕ ਉਡਾਉਂਦੀ ਹੈ।’

ਦੱਸ ਦਈਏ ਕਿ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਧਾਨ ਸਭਾ ਚੋਣ ਨੂੰ ਲੈ ਕੇ ਦੋ ਦਿਨਾਂ ਦੌਰੇ 'ਤੇ ਮੇਘਾਲਿਆ ਗਏ ਹੋਏ ਸਨ। ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਮੇਘਾਲਿਆ ਵਿਚ ਵਿਧਾਨ ਸਭਾ ਚੋਣ ਲਈ ਵੋਟਿੰਗ ਹੋਣੀ ਹੈ ਅਤੇ ਪਾਰਟੀ ਦੇ ਚੋਣ ਅਭਿਆਨ ਦਾ ਆਗਾਜ਼ ਕਰਨ ਲਈ ਰਾਹੁਲ ਗਾਂਧੀ ਮੰਗਲਵਾਰ (30 ਜਨਵਰੀ) ਨੂੰ ਦਿੱਲੀ ਤੋਂ ਗੁਹਾਟੀ ਦੀ ਫਲਾਈਟ ਫੜ ਰਵਾਨਾ ਹੋਏ ਹਨ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement