
ਚੰਡੀਗੜ੍ਹ ਵਿਖੇ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸੋਸ਼ਲ ਮੀਡੀਆ `ਤੇ ਬੜਾ ਵਾਇਰਲ ਹੋਇਆ ਹੈ। ਵੀਡੀਓ ਵਿੱਚ ਇਹ ਪੁਲਿਸ ਮੁਲਾਜ਼ਮ ਚੱਲਦੀ ਮੋਟਰਸਾਈਕਲ `ਤੇ ਜਾਂਦਾ ਹੈਲਮੈਟ ਉੱਪਰ ਚੁੱਕ ਕੇ ਮੋਬਾਈਲ ਫੋਨ `ਤੇ ਗੱਲਾਂ ਕਰਦਾ ਦਿਖਾਈ ਦਿੰਦਾ ਹੈ। ਐਕਟਿਵਾ ਸਵਾਰ ਦੇ ਪੁੱਛਣ `ਤੇ ਇਹ ਪੁਲਿਸ ਮੁਲਾਜ਼ਮ ਗੁੰਡਾਗਰਦੀ `ਤੇ ਉੱਤਰ ਆਇਆ ਅਤੇ ਹੱਥੋਪਾਈ ਕੀਤੀ।
ਪਤਾ ਲੱਗਿਆ ਹੈ ਕਿ ਇਸ ਪੁਲਿਸ ਮੁਲਾਜ਼ਮ ਦਾ ਚਲਾਨ ਵੀ ਕੀਤਾ ਗਿਆ ਹੈ ਅਤੇ ਗ਼ਲਤ ਵਤੀਰੇ ਕਾਰਨ ਇਸਨੂੰ ਸਸਪੈਂਡ ਵੀ ਕੀਤਾ ਗਿਆ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕਾਨੂੰਨ ਦੇ ਰਾਖਿਆਂ ਨੂੰ ਗ਼ੈਰ ਜ਼ਿੱਮੇਵਾਰਾਨਾਂ ਹਰਕਤਾਂ ਦੀ ਬਜਾਏ ਆਪਣੀ ਕਾਰਗੁਜ਼ਾਰੀ ਨਾਲ ਲੋਕਾਂ ਲਈ ਮਿਸਾਲ ਪੈਦਾ ਕਰਨੀ ਚਾਹੀਦੀ ਹੈ।