
ਚੰਡੀਗੜ, 5 ਅਕਤੂਬਰ (ਸਰਬਜੀਤ ਢਿੱਲੋਂ): ਮਿਊਂਸੀਪਲ ਕਾਰਪੋਰੇਸ਼ਨ ਵਲੋਂ ਸੈਕਟਰ-52 ਵਿਚ ਵਿਚ ਇਲਾਕੇ ਦੇ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਸਿਵਲ ਡਿਸਪੈਂਸਰੀ ਬਣਾਈ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਅੱਜ ਸੰਸਦ ਮੈਂਬਰ ਕਿਰਨ ਖੇਰ ਨੇ ਰਖਿਆ ਇਸ ਮੌਕੇ ਚੀਫ਼ ਇੰਜੀਨੀਅਰ ਨਗਰ ਨਿਗਮ ਐਸ.ਪੀ ਸ਼ਰਮਾ ਨੇ ਦਸਿਆ ਕਿ ਇਸ 'ਤੇ 85 ਲੱਖ ਰੁਪਏ ਖ਼ਰਚ ਹੋਣਗੇ ਅਤੇ ਇਹ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਵਲ 'ਚ ਲੈਬਾਰਟਰੀ ਆਦਿ ਵੀ ਸਥਾਪਤ ਕੀਤੀ ਜਾਵੇਗੀ। ਇਸ ਮੌਕੇ ਕਿਰਨ ਖੇਰ ਵਲੋਂ ਲਾਈਆਂ 3 ਹਾਈ ਮਸਤ ਲਾਈਟਾਂ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਰਾਹੀਂ ਇਲਾਕੇ 'ਚ ਦੂਰ-ਦੂਰ ਤਕ ਰੌਸ਼ਨੀ ਹੋਵੇਗੀ। ਇਸ ਮੌਕੇ ਆਸ਼ਾ ਜੈਸਵਾਲ, ਸਾਬਕਾ ਮੇਅਰ ਰਾਜ ਬਾਲਾ, ਕੌਂਸਲਰ ਵੰਦਨਾ ਸ਼ੁਕਲਾ ਆਦਿ ਹਾਜ਼ਰ ਸਨ।