ਕੇਂਦਰੀ ਭੰਡਾਰ ਲਈ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ
Published : Feb 6, 2026, 6:30 am IST
Updated : Feb 6, 2026, 7:55 am IST
SHARE ARTICLE
Preparations for wheat procurement for central storage begin
Preparations for wheat procurement for central storage begin

 35,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵਾਸਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਨੀ ਹੈ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ‘ਆਪ’ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਕਣਕ ਝੋਨੇ ਦੀਆਂ 8 ਫ਼ਸਲਾਂ ਸਫ਼ਲਤਾ ਪੂਰਵਕ ਮੰਡੀਆਂ ਵਿਚੋਂ ਕੇਂਦਰੀ ਭੰਡਾਰ ਵਾਸਤੇ ਖ਼੍ਰੀਦਣ ਉਪਰੰਤ ਇਸ ਸਾਲ ਅਪ੍ਰੈਲ ਮਈ ਵਿਚ ਕਣਕ ਖ਼ਰੀਦ ਲਈ 2 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।

ਰੋਜ਼ਾਨਾ ਸਪੋਕਸਮੈਨ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦੋ ਪੱਖੀ ਪਲਿੰਥ ਸਟੋਰਾਂ ਵਿਚ ਛੱਤ ਵਾਲੀ ਥਾਂ 50-50 ਕਿਲੋਗ੍ਰਾਮ ਦੇ ਬੋਰੇ, ਮੰਡੀਆਂ ਵਿਚ ਪਾਣੀ ਬਿਜਲੀ ਦਾ ਪ੍ਰਬੰਧ, ਪਖ਼ਾਨੇ ਅਤੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਮਾਰਚ ਮਹੀਨੇ ਤਕ ਪੂਰਾ ਕਰ ਦਿਤਾ ਜਾਵੇਗਾ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੂਟ ਦੇ 500-500 ਬੋਰੀਆਂ ਦੀਆਂ ਢਾਈ ਲੱਖਾਂ ਗੰਢਾਂ ਪੰਜਾਬ ਵਿਚ ਪਹੁੰਚ ਚੁੱਕੀਆਂ ਹਨ ਅਤੇ ਬਾਕੀ 2 ਲੱਖ ਗੰਢਾਂ ਖ਼੍ਰੀਦਣ ਲਈ ਟੈਂਡਰ ਲਗਾ ਦਿਤੇ ਹਨ ਅਤੇ ਸਪਲਾਈ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਇਹ ਬੋਰੇ ਪਲਾਸਟਿਕ ਦੇ ਹੋਣਗੇ। ਕੈਸ਼ ਕ੍ਰੈਡਿਟ ਲਿਮਟ, ਆਰ.ਡੀ.ਐਫ਼ ਯਾਨੀ ਕੇਂਦਰ ਕੋਲ ਬਕਾਇਆ ਪਿਆ ਦਿਹਾਤੀ ਵਿਕਾਸ ਫ਼ੰਡ ਅਤੇ ਹੋਰ ਪ੍ਰਬੰਧਾਂ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਲਗਭਗ 35000 ਕਰੋੜ ਦੀ ਸੀ.ਸੀ. ਲਿਮਟ ਵਾਸਤੇ ਕੇਂਦਰੀ ਵਿੱਤ ਮੰਤਰਾਲੇ ਨੂੰ ਅਗਲੇ ਮਹੀਨੇ ਪਹੁੰਚ ਕੀਤੀ ਜਾਵੇਗੀ ਅਤੇ ਇਸ ਵਾਰੀ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਖ਼ਰੀਦ ਵਾਸਤੇ 24 ਤੋਂ 48 ਘੰਟਿਆਂ ਵਿਚ ਬੈਂਕ ਖਾਤਿਆਂ ਵਿਚ ਅਦਾਇਗੀ ਕੀਤੀ ਜਾਵੇਗੀ।

ਕੁਲ 9000 ਕਰੋੜ ਤੋਂ ਵੀ ਵੱਧ ਦਿਹਾਤੀ ਵਿਕਾਸ ਫ਼ੰਡ ਦੀ ਬਕਾਇਆ ਰਕਮ ਸਬੰਧੀ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਸ ਸੁਪਰੀਮ ਕੋਰਟ ਵਿਚ ਹੈ ਅਤੇ ਕੇਂਦਰ ਸਰਕਾਰ ਲਗਾਤਾਰ ਟਾਲ ਮਟੋਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਐਤਕੀਂ ਵੀ ਕਣਕ ਖ਼ਰੀਦ ਦਾ ਟੀਚਾ 132 ਲੱਖ ਟਨ ਦਾ ਹੈ ਅਤੇ ਕੇਂਦਰ ਸਰਕਾਰ ਨੇ 160 ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧਾ ਕਰ ਕੇ ਐਮਐਸਪੀ 2585 ਰੁਪਏ ਕਰ ਦਿਤੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement