
ਚੰਡੀਗੜ੍ਹ, 25 ਨਵੰਬਰ (ਸਰਬਜੀਤ ਢਿੱਲੋਂ): ਸਿਟੀ ਪੁਲਿਸ ਵਲੋਂ ਬੀਤੇ ਦਿਨੀਂ ਨੌਜਵਾਨ ਲੜਕੀ ਨਾਲ ਸਮੂਹਕ ਬਲਾਤਕਾਰ ਕਰਨ ਦੇ ਦੋਸ਼ ਹੇਠ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਆਟੋ ਚਾਲਕ ਮੁਹੰਮਦ ਇਰਫ਼ਾਨ ਨੂੰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ, ਜਿਥੇ ਪੀੜਤ ਲੜਕੀ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਹੈ ਅਤੇ ਹੋਰ ਪੁਛਗਿਛ ਲਈ ਸਿਟੀ ਪੁਲਿਸ ਸੋਮਵਾਰ ਨੂੰ ਮੁਲਜ਼ਮ ਦਾ ਪੁਲਿਸ ਰੀਮਾਂਡ ਲਵੇਗੀ।
ਪੁਲਿਸ ਦੇ ਸੂਤਰਾਂ ਅਨੁਸਾਰ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਹੁਣ ਦੋ ਹੋਰ ਮੁਲਜ਼ਮਾਂ ਦੀ ਭਾਲ ਵਿਚ ਉਤਰ ਪ੍ਰਦੇਸ਼ ਦੇ ਸ਼ਹਿਰਾਂ 'ਚ ਛਾਪੇ ਮਾਰਨ ਲਈ ਪੁੱਜ ਗਈਆਂ ਹਨ। ਉਮੀਦ ਹੈ ਕਿ ਉਹ ਛੇਤੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ-37 'ਚ ਪੜ੍ਹਦੀ ਅਤੇ ਮੋਹਾਲੀ ਦੇ ਪੀ.ਜੀ. 'ਚ ਰਹਿੰਦੀ 22 ਸਾਲਾ ਨੂਜਵਾਨ ਲੜਕੀ ਨਾਲ ਇਸ ਆਟੋ ਚਾਲਕ ਵਲੋਂ ਦੋ ਹੋਰ ਸਾਥੀਆਂ ਨਾਲ ਮਿਲ ਕੇ ਸੈਕਟਰ-53 ਦੇ ਜੰਗਲ 'ਚ ਸਮੂਹਕ ਬਲਾਤਕਾਰ ਕੀਤਾ ਸੀ।