Amritsar 'ਚ 50 ਲੱਖ ਰੁਪਏ ਵਸੂਲਣ ਵਾਲੇ ਰੈਕਟ ਦਾ ਪਰਦਾਫਾਸ਼

By : JAGDISH

Published : Nov 30, 2025, 1:48 pm IST
Updated : Nov 30, 2025, 1:48 pm IST
SHARE ARTICLE
Racket extorting Rs 50 lakhs busted in Amritsar
Racket extorting Rs 50 lakhs busted in Amritsar

ਪੁਲਿਸ ਨੇ ਚਾਰ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹਾ ਪੁਲਿਸ ਨੇ ਰਿਸ਼ਤੇਦਾਰੀ ਦਾ ਸਹਾਰਾ ਲੈ ਕੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਕਾਨ ਮਾਲਕ ਤੋਂ 50 ਲੱਖ ਰੁਪਏ ਮੰਗਣ ਦੇ ਆਰੋਪ ਵਿੱਚ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ । ਇਹ ਮਾਮਲਾ ਥਾਣਾ ਵੇਰਕਾ ’ਚ ਦਰਜ ਐਫ.ਆਈ.ਆਰੇ. ਦੇ ਆਧਾਰ 'ਤੇ ਖੋਲ੍ਹਿਆ ਗਿਆ ਸੀ।

ਆਲਮ ਵਿਜੇ ਸਿੰਘ, ਡੀ.ਸੀ.ਪੀ.ਲਾਅ ਐਂਡ ਆਰਡਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਵਸੂਲੀ ਦੇ ਲਈ ਦੁਬਈ ਦੀ ਸਿਮ ਤੋਂ ਧਮਕੀ ਦੀ ਕਾਲ ਕੀਤੀ ਜਾ ਰਹੀ ਸੀ। ਪਹਿਲਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਨੇ ਦੋ ਮੁੱਖ ਆਰੋਪੀਆਂ ਹਰਜਿੰਦਰ ਸਿੰਘ ਉਰਫ਼ ਜਿੰਦੂ ਅਤੇ ਜਸਲੀਨ ਨੂੰ ਗ੍ਰਿਫ਼ਤਾਰ ਕੀਤਾ।

ਜਾਂਚ ਦੌਰਾਨ ਪਤਾ ਲੱਗਿਆ ਕਿ ਧਮਕੀ ਦੇਣ ਲਈ ਹਰਜਿੰਦਰ ਦੇ ਕੋਲ ਮੌਜੂਦ ਦੁਬਈ ਦੇ ਸਿਮ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਸੀ, ਜਦਕਿ ਭਾਰਤ ਵਿੱਚ ਬੈਠੀ ਜਸਲੀਨ ਕੌਰ ਉਸੇ ਨੰਬਰ ’ਤੇ ਵਟਸਐਪ ਚਲਾ ਰਹੀ ਸੀ, ਤਾਂ ਜੋ ਲਗਾਤਾਰ ਸੰਪਰਕ ਬਣਿਆ ਰਹੇ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਦਾ ਹੀ ਰਿਸ਼ਤੇਦਾਰ ਜਸਪ੍ਰੀਤ ਸਿੰਘ ਉਰਫ਼ ਬਾਬਾ ਵੀ ਗਿਰੋਹ ’ਚ ਸ਼ਾਮਲ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਭੈਣ ਨੂੰ ਵੀ ਕਾਬੂ ਕਰ ਲਿਆ ਗਿਆ ਹੈ।
ਜਾਂਚ ਦੌਰਾਨ ਸਭ ਤੋਂ ਹੈਰਾਨ ਕਰ ਦੇਣ ਵਾਲਾ ਵੇਲੇ ਸਾਹਮਣੇ ਆਇਆ ਕਿ ਪੂਰੇ ਰੈਕੇਟ ਦੀ ਮਾਸਟਰ ਮਾਈਂਡ ਸ਼ਿਕਾਇਤਕਰਤਾ ਦੇ ਸਾਲੇ ਦੀ ਪਤਨੀ ਸੰਦੀਪ ਕੌਰ ਸੀ। ਉਸ ਨੂੰ ਇਹ ਜਾਣਕਾਰੀ ਸੀ ਕਿ ਸ਼ਿਕਾਇਤਕਰਤਾ ਦੇ ਪਰਿਵਾਰ ਨੇ ਹਾਲ ਹੀ ’ਚ ਜ਼ਮੀਨ ਵੇਚੀ ਹੈ ਅਤੇ ਪੈਸੇ ਘਰ ਹੀ ਰੱਖੇ ਹੋਏ ਹਨ । ਇਸੇ ਲਾਲਚ ’ਚ ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ 50 ਲੱਖ ਰੁਪਏ ਦੀ ਵਸੂਲੀ ਦਾ ਪੂਰਾ ਪਲੈਨ ਤਿਆਰ ਕੀਤਾ।

ਪੁਲਿਸ ਅਨੁਸਾਰ ਦੁਬਈ ’ਚ ਰਹਿਣ ਵਾਲਾ ਵਿਸ਼ਾਲ ਨਾਮਕ ਨੌਜਵਾਨ ਗਿਰੋਹ ਦਾ ਮੁੱਖ ਵਿਦੇਸ਼ੀ ਸੰਪਰਕ ਸੀ, ਜੋ ਹਰਜਿੰਦਰ ਅਤੇ ਜਸਪ੍ਰੀਤ ਵਿਚਾਲੇ ਗੱਲਬਾਤ ਦਾ ਜਰੀਆ ਸੀ। ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਅਨੁਸਾਰ, ਗਿਰੋਹ ਦੇ ਚਾਰੋ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਪੁਲਿਸ ਬਾਕੀ ਸਾਥੀਆਂ ਦੀ ਭਾਲ ’ਚ ਜੁਟ ਗਈ ਗਈ ਹੈ। ਦੁਬਈ ਨਾਲ ਜੁੜੇ ਆਰੋਪੀਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement