
ਪਟਿਆਲਾ, 4
ਸਤੰਬਰ (ਮੁਲਤਾਨੀ) : ਪੀ.ਐਚ.ਡੀ ਦੀ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਪੀ.ਐਚ.ਡੀ ਟਾਪਿਕਸ ਅਤੇ
ਸਨਾਪਸਿਸ ਦੀ ਚੋਣ, ਸਕਰੂਟਨਿੰਗ ਅਤੇ ਮੰਜੂਰੀ ਹੁਣ ਪੰਜਾਬੀ ਯੂਨੀਵਰਸਟੀ ਦੇ ਡੀਨ, ਵਿਭਾਗ
ਮੁਖੀਆਂ, ਸੁਪਰਵਾਈਜ਼ਰਾਂ ਅਤੇ ਕੈੱਡੀਡੇਟਸ ਵੱਲੋਂ ਗੁਣਵੱਤਾ ਆਧਾਰਤ ਵਿਸ਼ਾ ਬਣਨ ਜਾ
ਰਿਹਾ ਹੈ।
ਪੰਜਾਬੀ
ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਇਹ ਸੰਕੇਤ ਦੇ ਦਿਤਾ ਹੈ ਕਿ
ਪੀ.ਐਚ.ਡੀ ਦੀ ਗੁਣਵੱਤਾ ਉੱਪਰ ਖਾਸ ਤੌਰ 'ਤੇ ਧਿਆਨ ਦਿਤਾ ਜਾਵੇਗਾ। ਇਹ ਸੰਕੇਤ ਵੀਸੀ
ਵਲੋਂ ਅਪਣਾ ਕਾਰਜਭਾਰ ਸੰਭਾਲਣ ਦੇ ਨਾਲ ਹੀ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਡੀਨ ਨਾਲ 16
ਅਗੱਸਤ ਨੂੰ ਹੋਈ ਬੈਠਕ ਦੀ ਪ੍ਰਧਾਨਗੀ ਵਿਚ ਦੇ ਦਿਤਾ ਸੀ। ਵੀਸੀ ਨੇ ਦਸਿਆ ਕਿ
ਡਿਪਾਰਟਮੈਂਟਲ ਰਿਸਰਚ ਬੋਰਡ ਦੀ ਬੈਠਕ ਵਿਚ ਪੇਪਰ ਪ੍ਰੈਸੈਂਟੇਸ਼ਨ ਦੇ ਦੌਰਾਨ ਉਨ੍ਹਾਂ ਦੇ
ਸਾਹਮਣੇ ਐਸੀਆਂ ਬਹੁਤ ਸਾਰੀਆਂ ਕਮੀਆਂ ਆਈਆਂ ਹਨ ਅਤੇ ਉਨ੍ਹਾਂ ਨੇ ਭਵਿੱਖ ਵਿਚ ਇਨ੍ਹਾਂ
ਨੂੰ ਸੁਧਾਰਣ ਦੇ ਨਿਰਦੇਸ਼ ਦੇ ਦਿਤੇ ਹਨ।
ਵੀ.ਸੀ ਨੇ ਪੀ.ਐਚ.ਡੀ ਦੀ ਡਿਗਰੀ ਦੀ
ਗੁਣਵੱਤਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਾਰਟਮੈਂਟਲ ਰਿਸਰਚ ਬੋਰਡ ਗਠਿਤ ਕਰਨ ਵਾਲੀ
ਫੈਕਲਟੀ ਨੂੰ ਕਿਹਾ ਕਿ ਇਹ ਡਿਗਰੀ ਦੁਨੀਆ ਦੀ ਸੱਭ ਤੋਂ ਵੱਡੀ ਡਿਗਰੀ ਹੈ ਇਸ ਲਈ ਇਸ
ਡਿਗਰੀ ਦੀ ਸੰਖਿਆ 'ਤੇ ਧਿਆਨ ਦੇਣ ਦੀ ਥਾਂ ਗੁਣਵੱਤਾ ਬਣਾ ਕੇ ਰੱਖਣ ਅਤੇ ਇਸਦਾ ਪੱਧਰ
ਹੇਠਾਂ ਨਾ ਡਿੱਗਣ ਦੇਣ।
ਪੋ. ਘੁੰਮਣ ਨੇ ਡਿਪਾਰਟਮੈਂਟਲ ਰਿਸਰਚ ਬੋਰਡ ਦੇ ਮੈਂਬਰਾਂ
ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਮੀਟਿੰਗ ਵਿਚ ਅਪਣੀ ਹਾਜ਼ਰੀ ਯਕੀਨੀ ਬਣਾਉਣ, ਸਿਰਫ਼ ਰਸਮੀ
ਤੌਰ 'ਤੇ ਹਸਤਾਖਰ ਕਰਨ ਨੂੰ ਆਦਤ ਨਾ ਬਣਾਇਆ ਜਾਵੇ ਅਤੇ ਮੀਟਿੰਗ ਵਿਚ ਕੌਰਮ ਪੂਰਾ ਕਰਨ
ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸਾਰੇ ਮੁਖੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਜੇਕਰ
ਬਾਹਰ ਤੋਂ ਆਉਣ ਵਾਲੇ ਐਕਸਪਰਟ ਮੀਟਿੰਗਾਂ ਵਿਚ ਨਹੀਂ ਆਉਂਦੇ ਤਾਂ ਉਹ ਡੀਨ ਤੋਂ ਨਵੇਂ
ਐਕਸਪਰਟ ਨਾਂ ਪ੍ਰਾਪਤ ਕਰ ਸਕਦੇ ਹਨ।
ਪ੍ਰੋ. ਘੁੰਮਣ ਨੇ ਸਨੋਪਸਿਸ ਲਿਖਣ ਸਬੰਧੀ ਨਵੇਂ
ਸਟੈਂਡਰਡ ਅਤੇ ਡਿਜ਼ਾਈਨ ਤਿਆਰ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਪੀ.ਐਚ.ਡੀ
ਕੈੱਡੀਡੇਟ ਅਤੇ ਉਨ੍ਹਾਂ ਦੇ ਸੁਪਰਵਾਈਜਰ ਅਪਣੀ ਮਰਜ਼ੀ ਅਤੇ ਵਿਸ਼ੇ ਮੁਤਾਬਕ ਹੀ ਇਨ੍ਹਾਂ ਦੇ
ਰੂਪ ਤਿਆਰ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਰਾਣੇ ਐਕਸਪਰਟਾਂ ਦੇ ਨਾਂ ਹੀ ਵਾਰ
ਵਾਰ ਉਪਯੋਗ ਨਾ ਕਰਨ ਦੀ ਵੀ ਨਸੀਹਤ ਦਿਤੀ ਹੈ।