
62 ਲੋਕਾਂ ਕੋਲ ਦੁਨੀਆਂ ਦੇ 3.5 ਬਿਲੀਅਨ ਲੋਕਾਂ ਜਿੰਨੀ ਦੌਲਤ
ਚੰਡੀਗੜ੍ਹ, 24 ਫ਼ਰਵਰੀ (ਬਠਲਾਣਾ) : 62 ਲੋਕਾਂ ਦੀ ਵਿਅਕਤੀਗਤ ਦੌਲਤ ਇੰਨੀ ਹੈ ਕਿ ਜਿੰਨੀ ਸੰਸਾਰ ਦੇ 3.5 ਬਿਲੀਅਨ ਲੋਕਾਂ ਕੋਲ ਹੈ। ਇਨ੍ਹਾਂ 62 ਲੋਕਾਂ ਦੀ ਦੌਲਤ 532 ਬਿਲੀਅਨ ਅਮਰੀਕੀ ਡਾਲਰ ਵਧੀ ਹੈ ਜਦਕਿ ਦੁਨੀਆਂ ਦੇ 3.5 ਬਿਲੀਅਨ ਲੋਕਾਂ ਦੀ ਦੌਲਤ ਇਕ ਟ੍ਰਿਲੀਅਨ ਅਮਰੀਕੀ ਡਾਲਰ ਘਟੀ ਹੈ। ਇਹ ਪ੍ਰਗਟਾਵਾ ਮੁੰਬਈ ਦੇ ਲਘੂ ਫ਼ਾਈਨਾਂਸ ਬੈਂਕ ਲਿਮਟਿਡ ਦੇ ਮੁੱਖ ਬਿਜ਼ਨੈੱਸ ਅਧਿਕਾਰੀ ਸੋਮਿੰਦਰ ਸਿੰਘ ਨੇ ਪੰਜਾਬ ਯੂਨੀਵਰਸਟੀ ਵਿਚ ਹੋਈ ਵਿੱਤੀ ਸੇਵਾਵਾਂ ਦੀ ਕੌਮਾਂਤਰੀ ਕਾਨਫ਼ਰੰਸ ਵਿਚ ਕੀਤਾ। ਉਨ੍ਹਾਂ ਬੱਚਤਾਂ ਨੂੰ ਬਚਾਉਣ ਦੀ ਵਕਾਲਤ ਕਰਦਿਆਂ ਦਸਿਆ ਕਿ ਆਟੋ ਲੈਨਜ਼ ਵਿਚ 2 ਤੋਂ 3 ਫ਼ੀ ਸਦੀ ਡੀਫ਼ਾਲਟ ਹਨ ਜਦਕਿ ਮਾਈਕਰੋ ਫ਼ਾਈਨਾਂਸ ਵਿਚ Âਹ ਦਰ ਬਹੁਤ ਮਾਮੂਲੀ 0.18 ਤੋਂ ਵੀ ਘੱਟ ਹੈ। ਮੁੱਖ ਮਹਿਮਾਨ ਵਜੋਂ ਆਏ ਜੰਮੂ-ਕਸ਼ਮੀਰ ਸਰਕਾਰ ਦੇ ਸਲਾਹਕਾਰ ਪ੍ਰਦੀਪ ਸਿੰਘ ਨੇ ਦਸਿਆ ਕਿ 1969 ਵਿਚ ਬੈਂਕਾਂ ਦੇ ਰਾਸ਼ਟਰੀਕਰਨ ਤੋਂ ਸਾਫ਼ ਹੋ ਗਿਆ ਸੀ ਕਿ ਵਿੱਤੀ ਸੇਵਾਵਾਂ ਦਾ
ਲਾਭ ਆਮ ਲੋਕਾਂ ਤਕ ਨਹੀਂ ਪੁੱਜ ਰਿਹਾ। ਮੌਜੂਦਾ ਸਮੇਂ ਦੀ ਜਨ-ਧਨ ਸਕੀਮ ਵੀ ਲੋੜੀਂਦੇ ਨਤੀਜੇ ਨਹੀਂ ਦੇ ਰਹੀ। ਕਾਰਜਕਾਰੀ ਵੀ.ਸੀ. ਪ੍ਰੋ. ਮੀਨਾਕਸ਼ੀ ਮਲਹੋਤਰਾ ਨੇ ਆਮ ਲੋਕਾਂ ਦੀ ਵਿੱਤੀ ਸੇਵਾਵਾਂ ਤਕ ਪਹੁੰਚ, ਵਿੱਤੀ ਸਾਖ਼ਰਤਾ ਬਾਰੇ ਗੱਲ ਕੀਤੀ। ਯੂ.ਬੀ.ਐਸ. ਚੇਅਰਮੈਨ ਪ੍ਰੋ. ਦੀਪਕ ਕਪੂਰ ਨੇ ਕਿਹਾ ਕਿ ਵਿੱਤੀ ਸੇਵਾਵਾਂ, ਨਿਵੇਸ਼ਕਾਂ ਅਤੇ ਗਾਹਕਾਂ ਨਾਲ ਸਿੱਧਾ ਸਬੰਧ ਰਖਦੀਆਂ ਹਨ। ਉਨ੍ਹਾਂ ਕਿਹਾ ਕਿ ਕਿ 1970 ਵਿਚ ਗਲੋਬਲ ਵਿੱਤੀ ਨੈੱਟਵਰਕ ਆਇਆ, 1980 ਵਿਚ ਗੋਦਾਮਾਂ 'ਚ ਪਿਆ ਸਟਾਕ ਖ਼ਤਮ ਕਰਨ ਦੀ ਗੱਲ ਹੋਈ, 1990 ਵਿਚ ਮਕਾਨਾਂ ਦੀ ਸਫ਼ਾਈ, ਅਤੇ ਹੁਣ ਦੇ ਦੌਰ ਵਿਚ ਤਨਾਲੋਜੀ 'ਤੇ ਜ਼ੋਰ ਹੈ। ਕਾਨਫ਼ਰੰਸ ਮੁਖੀ ਪ੍ਰੋ. ਪਰਮਜੀਤ ਕੌਰ ਨੇ ਦਸਿਆ ਕਿ ਦੇਸ਼ਾਂ ਵਿਦੇਸ਼ਾਂ 'ਚੋਂ 116 ਖੋਜ ਪੁੱਜੇ ਹਨ।