
ਚੰਡੀਗੜ੍ਹ,
6 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਵੋਟਾਂ
ਕੱਲ੍ਹ 7 ਸਤੰਬਰ ਨੂੰ ਪੈ ਰਹੀਆਂ ਹਨ। ਇਸ ਵਾਰੀ ਇਨ੍ਹਾਂ ਚੋਣਾਂ _u 27 ਉਮੀਦਵਾਰ ਮੈਦਾਨ
'ਚ ਹਨ, ਪ੍ਰਧਾਨਗੀ ਅਹੁਦੇ ਲਈ ਇਸ ਸਾਲ ਸੱਭ ਤੋਂ ਵੱਧ 9 ਉਮੀਦਵਾਰ ਚੋਣ ਲੜ ਰਹੇ ਹਨ, ਮੀਤ
ਪ੍ਰਧਾਨ ਲਈ 4, ਸਕੱਤਰ ਤੇ ਸੰਯੁਕਤ ਸਕੱਤਰ ਲਈ 7-7 ਉਮੀਦਵਾਰ ਮੈਦਾਨ 'ਚ ਹਨ।
ਪ੍ਰਧਾਨਗੀ
ਅਹੁਦੇ ਲਈ ਭਾਵੇਂ 9 ਉਮੀਦਵਾਰ ਮੈਦਾਨ 'ਚ ਹਨ, ਪਰੰਤੂ ਮੁੱਖ ਮੁਕਾਬਲਾ ਐਸਐਫਐਸ ਦੀ
ਹਸਨਪ੍ਰੀਤ ਕੌਰ, ਐਨਐਸਯੂਆਈ ਗਠਜੋੜ ਦੇ ਜਸ਼ਨ ਕੰਬੋਜ਼, ਪੁਸੂ ਗਠਜੋੜ ਦੇ ਕੁਲਦੀਪ ਸਿੰਘ ਅਤੇ
ਸੋਈ ਗਠਜੋੜ ਦੇ ਹਰਮਨ ਸਿੰਘ ਵਿਚਾਰ ਹੀ ਹੋਣਾ ਹੈ।
ਉਂਝ ਏਬੀਵੀਪੀ ਦੇ ਅਵਿਨਾਸ਼ ਪਾਂਡੇ, ਐਸਐਫਆਈ ਦੇ ਦੇਵਿੰਦਰ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਵੀ ਮੁਕਾਬਲੇ 'ਚ ਹਨ। ਪ੍ਰਧਾਨਗੀ ਅਹੁਦੇ ਲਈ ਦੋ ਹੋਰ ਉਮੀਦਵਾਰ ਅਰਮਾਨ ਗੋਹਿਲ ਅਤੇ ਪ੍ਰਿਯੰਕਾ ਅਜਿਹੇ ਉਮੀਦਵਾਰ ਹਨ, ਜੋ ਸਾਰੀਆਂ ਸੀਟਾਂ 'ਤੇ ਚੋਣ ਲੜ ਰਹੇ ਹਨ।
ਇਨ੍ਹਾਂ ਚੋਣਾਂ
ਦੌਰਾਨ ਮੀਤ ਪ੍ਰਧਾਨ ਦੇ ਅਹੁਦੇ ਲਈ ਐਸਐਫਐਸ ਦੇ ਸ਼ਿਵ ਸੌਰਵ, ਐਨਐਸਯੂਆਈ ਗਠਜੋੜ ਦੇ
ਕਰਨਵੀਰ ਸਿੰਘ, ਪੁਸੂ ਗਠਜੋੜ ਦੀ ਨਿਧੀ ਲਾਂਬਾ ਅਤੇ ਸੋਈ ਦੀ ਤਨਵੀ ਮੈਦਾਨ 'ਚ ਹਨ।
(ਬਾਕੀ ਸਫਾ 4 'ਤੇ)