ਪੰਜਾਬੀ ਫ਼ਿਲਮ 'ਖਿੱਦੋ ਖੂੰਡੀ' ਹਾਕੀ ਤੇ ਇਸ ਦੀ ਨਰਸਰੀ ਸੰਸਾਰਪੁਰ ਨੂੰ ਸਮਰਪਤ
Published : Sep 1, 2017, 11:32 pm IST
Updated : Sep 1, 2017, 6:02 pm IST
SHARE ARTICLE

ਚੰਡੀਗੜ੍ਹ, 1 ਸਤੰਬਰ (ਸਰਬਜੀਤ ਢਿੱਲੋਂ): 'ਖਿੱਦੋ ਖੂੰਡੀ' ਜਿਸ ਦਾ ਅਰਥ ਹੈ ਬਾਲ ਅਤੇ ਹਾਕੀ ਸਟਿਕ। ਇਹ ਪੰਜਾਬੀ ਫ਼ਿਲਮ ਇਕ ਅਜਿਹੀ ਖੇਡ ਨੂੰ ਸਮਰਪਤ ਹੈ, ਜਿਹੜੀ ਪੰਜਾਬ ਦੀ ਧੜਕਣ ਹੈ ਅਤੇ ਇਕ ਰਾਸ਼ਟਰੀ ਖੇਡ ਵੀ, ਮਤਲਬ ਹਾਕੀ। ਹੈਰੇ ਪ੍ਰੋਡਕਸ਼ਨਜ਼, ਰੋਹਿਤ ਜੁਗਰਾਜ ਅਤੇ ਸਗੁਨ ਵਾਘ ਵਲੋਂ ਤਿਆਰ ਕੀਤੀ ਗਈ ਇਹ ਫ਼ਿਲਮ ਮਾਰਚ 2018 'ਚ ਜਾਰੀ ਕਰਨ ਦੀ ਯੋਜਨਾ ਹੈ। ਫ਼ਿਲਮ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਦੀ ਜ਼ਿੰਮੇਦਾਰੀ ਯੂਨੀਸਿਸ ਇਨਫ਼ੋਸਾਲਿਊਸ਼ਨਜ਼ ਐਂਡ ਸਾਗਾ ਮਿਊਜ਼ਿਕ 'ਤੇ ਰਹੇਗੀ।
ਫਿਲਮ ਦਾ ਨਿਰਦੇਸ਼ਨ ਖ਼ੁਦ ਜੁਗਰਾਜ ਕਰ ਰਹੇ ਹਨ। ਇਸ ਫ਼ਿਲਮ ਨਾਲ ਉਹ ਫਿਲਮ ਨਿਰਮਾਣ 'ਚ ਵੀ ਪੈਰ ਰੱਖ ਰਹੇ ਹਨ। ਫਿਲਮ ਦੀ ਸਟਾਰ ਕਾਸਟ, ਨਿਰਮਾਣ ਟੀਮ ਅਤੇ ਕੁੱਝ ਹਾਕੀ ਓਲੰਪਿਕ ਖਿਡਾਰੀਆਂ ਨੇ ਪੰਜਾਬੀ ਦੀ ਇਸ ਅਨੌਖੀ ਸਪੋਰਟਸ ਫ਼ਿਲਮ ਬਾਰੇ ਗੱਲਬਾਤ ਕਰਨ ਲਈ ਹੋਟਲ ਜੇ ਡਬਲਿਊ ਮੈਰੀਅਟ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਹ ਫ਼ਿਲਮ ਜਲੰਧਰ ਨੇੜੇ ਵੱਸੇ ਇਕ ਛੋਟੇ ਜਿਹੇ ਪਿੰਡ ਸੰਸਾਰਪੁਰ ਦੀ ਕਹਾਣੀ ਦਸਦੀ ਹੈ, ਜਿਥੋਂ ਦੇਸ਼ ਨੂੰ 14 ਹਾਕੀ ਓਲੰਪੀਅਨ ਮਿਲ ਚੁੱਕੇ ਹਨ।
ਜਲੰਧਰ 'ਚ 2013 ਤੋਂ ਕਬੱਡੀ ਲੀਗ ਦਾ ਆਯੋਜਨ ਕਰਨ ਲਈ ਪ੍ਰਸਿਧ ਕੰਪਨੀ, ਹੈਰੇ ਐਂਟਰਟੇਨਮੈਂਟ ਦੇ ਸੀਈਓ, ਤਲਵਿੰਦਰ ਹੈਰੇ ਨੇ ਕਿਹਾ, 'ਖੇਡਾਂ ਦੀ ਸਮਾਜ 'ਚ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ, ਇਸ ਲਈ ਅਸੀਂ ਵੀ ਇਨ੍ਹਾਂ ਨੂੰ ਹੁੰਗਾਰਾ ਦੇਣ 'ਚ ਵਿਸ਼ਵਾਸ ਰਖਦੇ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਫ਼ਿਲਮ ਇਸੇ ਸੋਚ 'ਤੇ ਖਰੀ ਉਤਰੇਗੀ।'
ਮਿੱਟੀ ਦਾ ਬਾਵਾ ਐਲਬਮ ਨਾਲ ਧੂੰਮਾਂ ਪਾ ਚੁੱਕੇ, ਮਸ਼ਹੂਰ ਪੰਜਾਬੀ ਗਾਇਕ, ਰਣਜੀਤ ਬਾਵਾ ਇਸ ਫ਼ਿਲਮ ਦੇ ਮੁੱਖ ਹੀਰੋ ਹਨ, ਜਦਕਿ ਇਸਦੀ ਨਾਇਕਾ ਹਨ ਮੈਂਡੀ ਤੱਖੜ, ਸਰਦਾਰਜੀ ਅਤੇ ਮਿਰਜਾ ਜਿਹੀਆਂ ਫਿਲਮਾਂ ਤੋਂ ਆਪਣੀ ਪਛਾਣ ਬਣਾ ਚੁਕੀ। ਉਡਤਾ ਪੰਜਾਬ ਅਤੇ ਨਾਮ ਸ਼ਬਾਨਾ ਜਿਹੀਆਂ ਬਾਲੀਵੁੱਡ ਫਿਲਮਾਂ ਦੇ ਲਈ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੇ ਕਲਾਕਾਰ ਮਾਨਵ ਵਿਜ ਵੀ ਇਸ ਫ਼ਿਲਮ 'ਚ ਅਦਾਕਾਰੀ ਕਰਦੇ ਦਿਸਣਗੇ। ਇਰਾਨੀ ਮਾਡਲ ਨਾਜ ਨੋਰੌਜੀ ਇਸ ਫ਼ਿਲਮ ਤੋਂ ਅਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕਰੇਗੀ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement