
ਐਸ.ਏ.ਐਸ. ਨਗਰ 21 ਦਸੰਬਰ (ਸੁਖਦੀਪ ਸਿੰਘ ਸੋਈ) ਨਗਰ ਨਿਗਮ ਵਲੋਂ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 324 ਅਧੀਨ ਜਾਰੀ ਕੀਤੇ ਗਏ ਇਨ੍ਹਾਂ ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਪਸ਼ੂ ਮਾਲਕਾਂ ਵਲੋਂ ਨਗਰ ਨਿਗਮ ਦੀ ਹਦੂਦ ਆਪਣੇ ਪਾਲਤੂ ਪਸ਼ੂ (ਗਊਆਂ-ਮੱਝਾਂ) ਜਨਤਕ ਥਾਵਾਂ ਤੇ ਖੁੱਲੇ ਛੱਡੇ ਜਾਂਦੇ ਹਨ ਅਤੇ ਇਹਨਾਂ ਜਾਨਵਰਾਂ ਵਲੋਂ ਸੜਕਾਂ, ਕੂੜੇਦਾਨਾਂ ਆਦਿ ਤੇ ਕੂੜਾ ਖਿਲਾਰ ਦਿੱਤਾ ਜਾਂਦਾ ਹੈ ਇਹ ਪਸ਼ੂ ਜਨਤਕ ਥਾਵਾਂ ਤੇ ਗੰਦਗੀ (ਗੋਬਰ) ਵੀ ਫੈਲਾਉਂਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਦਸ਼ਾ ਪੈਦਾ ਹੁੰਦਾ ਹੈ ਇਹ ਪਸ਼ੂ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪਸ਼ੂ ਮਾਲਕਾਂ ਦੀ ਇਹ ਕਾਰਵਾਈ ਪੰਜਾਬ ਮਿਊਂਸਪਲ ਐਕਟ 1976 ਦੀ ਧਾਰਾ 323 (ਜੀ) ਦੀ ਉਲੰਘਣਾ ਹੈ ਨੋਟਿਸ ਵਿੱਚ ਪਸ਼ੂ ਮਾਲਕਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਜਨਤਕ ਥਾਵਾਂ ਤੇ ਜਾਨਵਰ ਛੱਡਣੇ ਤੁਰੰਤ ਬੰਦ ਕੀਤੇ ਜਾਣ ਅਤੇ ਨੋਟਿਸ ਮਿਲਣ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਨਿਗਮ ਦੀ ਹਦੂਦ ਤੋਂ ਕਿਤੇ ਹੋਰ ਤਬਦੀਲ ਕੀਤਾ ਜਾਵੇ ਅਜਿਹਾ ਨਾ ਕਰਨ ਤੇ ਪਸ਼ੂ ਮਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਲਿਖੀ ਗਈ ਹੈਨਗਰ ਨਿਗਮ ਦੀ ਹੱਦ ਵਿੱਚ ਆਉਂਦੇ 6 ਪਿੰਡਾਂ ਮੁਹਾਲੀ, ਸ਼ਾਹੀ ਮਾਜਰਾ, ਮਦਨਪੁਰ, ਮਟੌਰ, ਕੁੰਭੜਾ ਅਤੇ ਸੋਹਾਣਾ ਦੇ ਵਸਨੀਕਾਂ ਵਲੋਂ ਪਾਲੇ ਜਾਂਦੇ ਪਸ਼ੂਆਂ ਨੂੰ ਨਿਗਮ ਦੀ ਹੱਦ ਵਿੱਚੋਂ ਬਾਹਰ ਕੱਢਣ ਲਈ ਕਰਵਾਈ ਆਰੰਭ ਦਿੱਤੀ ਗਈ ਹੈ ਇਸ ਕਾਰਵਾਈ ਦੇ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਪਿੰਡਾਂ ਦੇ ਵਸਨੀਕਾਂ (ਪਸ਼ੂ ਮਾਲਕਾਂ) ਨੂੰ ਬਾਕਾਇਦਾ ਨੋਟਿਸ ਜਾਰੀ ਕਰਕੇ (ਨੋਟਿਸ ਜਾਰੀ ਹੋਣ ਤੋਂ) ਇੱਕ ਮਹੀਨੇ ਦੇ ਵਿੱਚ ਵਿੱਚ ਇਹਨਾਂ ਪਸ਼ੂਆਂ ਨੂੰ ਨਿਗਮ ਦੀ ਹੱਦੂਦ ਤੋਂ ਬਾਹਰ ਤਬਦੀਲ ਕਰਨ ਅਤੇ ਅਜਿਹਾ ਨਾ ਕਰਨ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਕਹਿੰਦੇ ਹਨ ਕਿ ਸ਼ਹਿਰ ਵਿੱਚ ਘੁੰਮਦੇ ਇਹ ਪਸ਼ੂ ਗੰਭੀਰ ਸਮੱਸਿਆ ਬਣ ਚੁੱਕੇ ਹਨ ਅਤੇ ਇਸ ਸੰਬੰਧੀ ਪਸ਼ੂ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਜਨਤਕ ਥਾਵਾਂ ਤੇ ਖੁੱਲਾ ਛੱਡਣ ਅਤੇ ਪਸ਼ੂਆਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਿਗਮ ਦੀ ਹੱਦ ਤੋਂ ਦੂਰ ਲਿਜਾਉਣ ਸੰਬੰਧੀ ਨੋਟਿਸ ਦਿੱਤੇ ਗਏ ਹਨ।ਦੂਜੇ ਪਾਸੇ ਨਗਰ ਨਿਗਮ ਵਲੋਂ ਭੇਜੇ ਜਾਂਦੇ ਇਹਨਾਂ ਨੋਟਿਸਾਂ ਦੇ ਖਿਲਾਫ ਪਸ਼ੂ ਮਾਲਕ ਲਾਮਬੰਦ ਹੋਣ ਲੱਗ ਪਏ ਹਨ ਪਿੰਡ ਸੋਹਾਣਾ ਦੇ ਮਿਉਂਪਸਲ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਨਗਰ ਨਿਗਮ ਦੀ ਇਹ ਕਾਰਵਾਈ ਪਿੰਡਾਂ ਦੇ ਵਸਨੀਕਾਂ ਦਾ ਉਜਾੜਾ ਕਰਨ ਵਾਲੀ ਹੈ ਉਹਨਾਂ ਕਿਹਾ ਕਿ ਪਿੰਡਾਂ ਵਾਸੀਆਂ ਦੀ ਜਮੀਨ ਤਾਂ ਪਹਿਲਾਂ ਹੀ ਸਰਕਾਰ ਵਲੋਂ ਸ਼ਹਿਰ ਦੀ ਉਸਾਰੀ ਲਈ ਜਬਰੀ ਖੋਹ ਲਈ ਗਈ ਸੀ ਅਤੇ ਹੁਣ ਸਰਕਾਰ ਵਲੋਂ ਦੁੱਧ ਦਾ ਕਾਰੋਬਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਪਿੰਡ ਵਾਸੀਆਂ ਦਾ ਉਜਾੜਾ ਕਰਨ ਦੀ ਤਿਅਰੀ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਇਸ ਵੇਲੇ ਪਿਡ ਸੋਹਾਣਾ, ਮਟੌਰ, ਕੁੰਭੜਾ, ਮਦਨਪੁਰ, ਸ਼ਾਹੀ ਮਾਜਰਾ ਅਤੇ ਮੁਹਾਲੀ ਵਿੱਚ ਲਗਭਗ 500 ਪਰਿਵਾਰ ਅਜਿਹੇ ਹਨ ਜਿਹੜੇ ਦੁੱਧ ਦਾ ਧੰਦਾ ਕਰਕੇ ਗੁਜਾਰਾ ਕਰਦੇ ਹਨ ਅਤੇਨਿਗਮ ਨੂੰ ਚਾਹੀਦਾ ਸੀ ਕਿ ਇਹਨਾਂ ਦਾ ਉਜਾੜਾ ਕਰਨ ਵਾਲੇ ਨੋਟਿਸ ਜਾਰੀ ਕਰਨ ਦੀ ਥਾਂ ਇਹਨਾਂ ਪਸ਼ੂ ਮਾਲਕਾਂ ਲਈ ਬਦਲਵਾਂ ਪ੍ਰਬੰਧ ਕਰਦੀ ਉਹਨਾਂ ਰੋਸ ਜਾਹਿਰ ਕੀਤਾ ਕਿ ਹੁਣ ਨਗਰ ਨਿਗਮ ਵਲੋਂ ਦੁੱਧ ਉਤਪਾਦਕਾਂ ਦੇ ਉਜਾੜੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਨਿਗਮ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਉਹ ਪਸ਼ੂ ਮਾਲਕਾਂ ਦੇ ਨਾਲ ਨਿਗਮ ਦੇ ਖਿਲਾਫ ਸੰਘਰਸ਼ ਕਰਣਗੇ ਹਾਲਾਂਕਿ ਉਹਨਾਂ ਕਿਹਾ ਕਿ ਜੇਕਰ ਪਸ਼ੂ ਮਾਲਕ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਆਪਣੇ ਪਸ਼ੂ ਖੁੱਲੇ ਛੱਡਦੇ ਹਨ ਤਾਂ ਨਿਗਮ ਵਲੋਂ ਇਹ ਪਸ਼ੂ ਫੜ ਕੇ ਅਜਿਹੇ ਪਸ਼ੂ ਮਾਲਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਰੰਤੂ ਇਸ ਤਰੀਕੇ ਨਾਲ ਦੁੱਧ ਉਤਪਾਦਕਾਂ ਦੇ ਉਜਾੜੇ ਦੀ ਇਹ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਸਲੇ ਦੇ ਪੱਕੇ ਹਲ ਲਈ ਪਿੰਡਾਂ ਵਿੱਚ ਦੁੱਧ ਦਾ ਕਾਰੋਬਾਰ ਕਰਦੇ ਪਸ਼ੂ ਮਾਲਕਾਂ ਨੂੰ ਰਿਆਇਤੀ ਕੀਮਤ ਤੇ (ਪਹਿਲਾਂ ਤੈਅ ਕੀਤੀ ਪਾਲਸੀ ਅਨੁਸਾਰ) ਡੇਅਰੀ ਫਾਰਮਿੰਗ ਲਈ ਪਲਾਟ ਅਲਾਟ ਕੀਤੇ ਜਾਣ।