lawyers ਨਾਲ ਹੋਏ ਵਿਵਾਦ 'ਤੇ ਬੋਲੇ ‘ਆਪ' ਵਿਧਾਇਕ ਨਰਿੰਦਰ ਕੌਰ ਭਰਾਜ

By : JAGDISH

Published : Nov 30, 2025, 12:51 pm IST
Updated : Nov 30, 2025, 12:51 pm IST
SHARE ARTICLE
AAP MLA Narinder Kaur Bharaj spoke on the dispute with lawyers
AAP MLA Narinder Kaur Bharaj spoke on the dispute with lawyers

ਕਿਹਾ : ‘ਫਰੈਂਡਜ਼ ਕਲੋਨੀ 'ਚ ਹੋਏ ਵਿਵਾਦ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ'

ਸੰਗਰੂਰ : ਸੰਗਰੂਰ ’ਚ ਵਕੀਲਾਂ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵਿਚਾਲੇ ਚੱਲ ਰਹੇ ਵਿਵਾਦ ’ਤੇ ਵਿਧਾਇਕਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਫਰੈਂਡਜ਼ ਕਲੋਨੀ ਵਾਸੀਆਂ ਅਤੇ ਵਕੀਲਾਂ ਦਰਮਿਆਨ ਚੱਲ ਰਹੇ ਵਿਵਾਦ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ । ਕਿਉਂਕਿ ਮੈਂ ਇਸ ਕਲੋਨੀ ਦੀ ਪੱਕੀ ਵਸਨੀਕ ਨਹੀਂ ਹਾਂ ਅਤੇ ਮੈਂ ਸਿਰਫ ਇਥੇ ਕਿਰਾਏ ’ਤੇ ਰਹਿੰਦੀ ਹਾਂ। ਮਾਮਲਾ ਇਹ ਹੈ ਫਰੈਂਡਜ਼ ਕਲੋਨੀ ਦੇ ਚਾਰ ਚੁਫ਼ੇਰੇ ਕੰਧ ਹੋਈ ਹੈ ਅਤੇ ਕਲੋਨੀ ਦੇ ਨਾਲ ਲਗਦਾ ਇਕ 37 ਗਜ਼ ਦਾ ਪਲਾਟ, ਜਿਸ ਨੂੰ ਕਿਸੇ ਵਕੀਲ ਵੱਲੋਂ ਖਰੀਦਿਆ ਗਿਆ ਹੈ, ਜਿਸ ਨੂੰ ਕੋਈ ਰਸਤਾ ਨਹੀਂ ਲਗਦਾ ਅਤੇ ਇਸ ਪਲਾਟ ਨੂੰ ਵੇਚਣ ਵਾਲੇ ਦੀ ਜ਼ਮੀਨ ਵਿਚੋਂ ਹੀ ਰਸਤਾ ਲਗਦਾ ਹੈ ਜਦਕਿ ਪਲਾਟ ਦੇ ਖਰੀਦ ਨੇ ਪਲਾਟ ’ਚ ਉਸਾਰੀ ਕਰਨ ਲਈ ਕਲੋਨੀ ਦੀ ਦੀਵਾਰ ਤੋੜ ਦਿੱਤਾ ਅਤੇ ਇਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੀਵਾਰ ਨੂੰ ਦੁਬਾਰਾ ਤੋਂ ਬਣਾ ਦਿੱਤਾ ਜਦਕਿ ਮਾਮਲੇ ਅਦਾਲਤ ਵਿਚ ਸਟੇਟਸ ਕੋ ਹੈ। ਕਲੋਨੀ ਵਾਸੀਆਂ ਵੱਲੋਂ ਉਸਾਰੀ ਗਈ ਦੀਵਾਰ ਨੂੰ ਵਕੀਲਾਂ ਨੇ ਫਿਰ ਤੋਂ ਤੋੜ ਦਿੱਤਾ।

ਵਿਧਾਇਕਾ ਨੇ ਕਿਹਾ ਕਿ ਚਲੋ ਕਲੋਨੀ ਵਾਸੀਆਂ ਨੂੰ ਤਾਂ ਕਾਨੂੰਨ ਦਾ ਨਹੀਂ ਪਤਾ ਪਰ ਵਕੀਲਾਂ ਨੂੰ ਤਾਂ ਸਟੇਟਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ਪਰ ਉਨ੍ਹਾਂ ਵੱਲੋਂ ਫਿਰ ਤੋਂ ਇਸ ਦੀਵਾਰ ਨੂੰ ਤੋੜਿਆ ਗਿਆ। ਉਨ੍ਹਾਂ ਕਿਹਾ ਦੋਵੇਂ ਧਿਰਾਂ ਵੱਲੋਂ ਸਟੇਟਸ ਕੋ ਦੀ ਉਲੰਘਣਾ ਕੀਤੀ ਗਈ ਹੈ ਅਤੇ ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਇਹ ਝਗੜਾ ਤਾਂ ਕਲੋਨੀ ਵਾਸੀਆਂ ਦਾ ਤੇ ਵਕੀਲਾਂ ਦਾ ਮੇਰਾ ਨਾਂ ਤਾਂ ਇਸ ਵਿਚ ਧੱਕੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਮਾਲ ਵਿਭਾਗ ਅਨੁਸਾਰ ਇਸ 37 ਗਜ਼ ਦੇ ਪਲਾਟ ਨੂੰ ਫਰੈਂਡਜ਼ ਕਲੋਨੀ ਵਿਚੋਂ ਦੀ ਕੋਈ ਰਸਤਾ ਨਹੀਂ ਲਗਦਾ ਪਰ ਵਕੀਲ ਧੱਕੇ ਨਾਲ ਰਸਤਾ ਲੈਣਾ ਚਾਹੁੰਦੇ ਹਨ। ਪ੍ਰੈਸ ਕਾਨਫਰੰਸ ਮੌਕੇ ‘ਆਪ’ ਵਿਧਾਇਕਾ ਦੇ ਨਾਲ ਫਰੈਂਡਜ਼ ਕਲੋਨੀ ਦੇ ਵਾਸੀ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵੀ ਕਿਹਾ ਗਿਆ ਸਾਡੀ ਕਲੋਨੀ ਬਿਲਕੁਲ ਵੱਖਰੀ ਹੈ ਅਤੇ ਵਕੀਲਾਂ ਵੱਲੋਂ ਖਰੀਦੇ ਗਏ ਪਲਾਟ ਦਾ ਫਰੈਂਡਜ਼ ਕਲੋਨੀ ਨਾਲ ਕੋਈ ਸਬੰਧ ਨਹੀਂ । ਜਦਕਿ ਪਲਾਟ ਵੇਚਣ ਵਾਲਾ ਵੀ ਇਹ ਆਖ ਚੁੱਕਿਆ ਹੈ ਇਸ ਪਲਾਟ ਨੂੰ ਫਰੈਂਡਜ਼ ਕਲੋਨੀ ਵੱਲੋਂ ਕੋਈ ਰਸਤਾ ਨਹੀਂ ਲਗਦਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਆਪਣੇ ਸਾਰੇ ਸਮਾਗਮਾਂ ਤੋਂ ਹਟਾਉਣ ਦਾ ਮਤਾ ਪਾਸ ਕੀਤਾ। ਵਿਧਾਇਕਾ 'ਤੇ ਇਕ ਨਿੱਜੀ ਜ਼ਮੀਨੀ ਵਿਵਾਦ 'ਚ ਬੇਲੋੜੀ ਦਖ਼ਲ-ਅੰਦਾਜ਼ੀ ਕਰਨ ਅਤੇ ਸਥਾਨਕ ਪ੍ਰਸ਼ਾਸਨ 'ਤੇ ਦਬਾਅ ਪਾਉਣ ਦਾ ਦੋਸ਼ ਹੈ। ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਵਿਧਾਇਕਾ ਨੂੰ ਉਦੋਂ ਤੱਕ ਕਿਸੇ ਵੀ ਸਮਾਗਮ 'ਚ ਸੱਦਾ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਉਹ ਲਿਖ਼ਤੀ, ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗ ਲੈਂਦੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement