
ਸੈਕਟਰ-30 ਵਿਚ ਪੰਜ ਨੌਜਵਾਨਾਂ ਵਲੋਂ ਨੌਜਵਾਨ ਨੂੰ ਕੁੱਟਣ ਦਾ ਵੀਡੀਉ ਹੋਇਆ ਵਾਇਰਲ
ਚੰਡੀਗੜ੍ਹ, 21 ਦਸੰਬਰ (ਤਰੁਣ ਭਜਨੀ): ਵੀ ਕੇਅਰ ਫ਼ਾਰ ਯੁ ਦਾ ਨਾਰਾ ਲਗਾਉਣ ਵਾਲੀ ਚੰਡੀਗੜ੍ਹ ਪੁਲਿਸ ਕਿਨੀ ਲੋਕਾਂ ਦੀ ਰਾਖੀ ਕਰਦੀ ਹੈ ਇਸਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਮੰਗਲਵਾਰ ਰਾਤੀ 11 ਵਜੇ ਸੈਕਟਰ 30 ਵਿਚ ਪੁਲਿਸ ਦੀ ਮੌਜੂਦਗੀ ਵਿਚ ਸਰੇਆਮ ਇਕ ਨੌਜਵਾਨ ਨੂੰ ਮਾਰ ਕੁਟਾਈ ਕਰਕੇ ਕੁੱਝ ਨੌਜਵਾਨ ਫਰਾਰ ਹੋ ਗਏ। ਇਸ ਘਟਨਾ ਦਾ ਵਿਡਿਓ ਵਾਇਰਲ ਹੋ ਗਿਆ ਹੈ। ਜਿਸ ਵਿਚ ਪੁਲਿਸ ਦੀ ਗੱਡੀ ਹੂਟਰ ਵਜਾ ਰਹੀ ਹੈ ਅਤੇ ਉਸ ਵਿਚ ਬੈਠੇ ਪੁਲਿਸ ਕਰਮਚਾਰੀ ਨੌਜਵਾਨ ਨੂੰ ਕੁਟਦੇ ਹੋਏ ਵੇਖ ਰਹੇ ਹਨ। ਚੰਡੀਗੜ ਸੈਕਟਰ 30 ਵਿਚ ਇਕ ਨੌਜਵਾਨ ਨੂੰ ਕੁੱਝ ਨੌਜਵਾਨ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ । ਪਰ ਪੁਲਿਸ ਕੇਵਲ ਹੂਟਰ ਵਜਾਉਂਦੀ ਰਹੀ । ਜਦੋਂਕਿ ਨੌਜਵਾਨ ਨੂੰ ਬਦਮਾਸ਼ ਬੁਰੀ ਤਰ੍ਹਾਂ ਕੁੱਟਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ । ਜਿਸਦੇ ਬਾਅਦ ਗੰਭੀਰ ਹਾਲਤ ਵਿਚ ਜਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ । ਹਾਲਾਂਕਿ ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਮੁਲਜ਼ਮ ਚਾਰ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਸੈਕਟਰ 30 ਸਥਿਤ ਸ਼ਰਾਬ ਦੇ ਠੇਕੇ ਦੇ ਨੇੜੇ ਸੈਕਟਰ 29 ਵਾਸੀ ਨਿਸ਼ੁ ਰਿਥਸ਼ਾਨ ਅਪਣੇ ਕੁਝ ਦੋਸਤਾ ਨਾਲ ਜਨਮ ਦਿਨ ਮਨਾ ਰਿਹਾ ਸੀ। ਇਸ ਦੌਰਾਨ ਚਾਰ ਨੌਜਵਾਨਾਂ ਉਨ੍ਹਾਂ ਤੇ ਈਟਾਂ ਨਾਲ ਹਮਲਾ ਕਰ ਦਿਤਾ। ਮਾਰ ਕੁਟਾਈ ਦੀ ਇਹ ਸੂਚਨਾ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੇ ਦਿਤੀ। ਜਿਸਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਨਿਸ਼ੁ ਨੂੰ ਚਾਰ ਲੋਕ ਬੁਰੇ ਤਰੀਕੇ ਨਾਲ ਕੁੱਟ ਰਹੇ ਹਨ। ਜਿਸਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨਿਸ਼ੁ ਨੂੰ ਸੈਕਟਰ 32 ਹਸਪਤਾਲ ਲੈ ਗਈ ਜਿਥੇ ਉਸਦਾ ਇਲਾਜ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀ ਘਟਨਾ ਪੁਲਿਸ ਦੇ ਸਾਹਮਣੇ ਹੋਈ ਅਤੇ ਨੌਜਵਾਨ ਪੁਲਿਸ ਦੇ ਸਾਹਮਣੇ ਤੋਂ ਹੀ ਫਰਾਰ ਹੋ ਗਏ। ਪੁਲਿਸ ਨੇ ਅਗਲੇ ਦਿਨ ਇਸ ਮਾਮਲੇ ਵਿਚ ਮਾਜੀਦ, ਰਾਹੁਲ, ਅਤੁਲ ਪੁਨਿਤ ਸ਼ਰਮਾ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।
ਕਰਚਾਰੀਆਂ ਦੀ ਗੈਰ ਜਿਮੇਦਾਰ ਗੱਲ ਤੇ ਪੁਲਿਸ ਨੇ ਪਾਇਆ ਪਰਦਾ : ਵਿਡੀਉ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਰਾਤੀ ਪੁਲਿਸ ਨੇ ਪੀ ਸੀ ਆਰ ਕਰਮਚਾਰੀਆਂ ਦਾ ਬਚਾਅ ਕਰਦੇ ਹੋਏ ਬਿਆਨ ਜਾਰੀ ਕਰਕੇ ਕਿਹਾ ਕਿ ਘਟਨਾ ਦੀ ਸੂਚਨਾ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸਤੋਂ ਇਲਾਵਾ ਪੁਲਿਸ ਕਰਮਚਾਰੀ ਜ਼ਖਮੀ ਹੋਏ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾ ਰਹੀ ਹੈ। ਹੂਟਰ ਵਜਾਉਣ ਦਾ ਜਵਾਬ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਇਸ ਨਾਲ ਪੁਲਿਸ ਦੀ ਮੌਜੂਦਗੀ ਦਾ ਪਤਾ ਲੱਗਦਾ ਹੈ ਕਿ ਪੁਲਿਸ ਘਟਨਾ ਵਾਲੀ ਥਾਂ ਪਹੁੰਚ ਗਈ ਹੈ।