ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਖਿਲਾਫ ਦਰਜ ਹੋਏ ਮਾਮਲੇ ਦੇ ਵਿਰੋਧ 'ਚ ਵਕੀਲਾਂ ਨੇ ਕੀਤੀ ਹੜਤਾਲ
Published : Mar 5, 2018, 1:18 pm IST
Updated : Mar 5, 2018, 7:48 am IST
SHARE ARTICLE

ਚੰਡੀਗੜ੍ਹ : ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਪੰਚਕੂਲਾ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਨਰਾਜ਼ ਅੱਜ ਪੰਚਕੂਲਾ ਦੇ ਸਾਰੇ ਵਕੀਲ ਹੜਤਾਲ 'ਤੇ ਚਲੇ ਗਏ ਹਨ। ਪੰਚਕੂਲਾ ਦੇ ਸਾਰੇ ਵਕੀਲ ਵਰਕ ਸਸਪੈਂਡ ਕਰਕੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਦਰਜ ਹੋਏ ਮਾਮਲੇ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਪੰਚਕੂਲਾ ਦੇ ਨਾਲ-ਨਾਲ ਮੋਹਾਲੀ ਅਤੇ ਚੰਡੀਗੜ੍ਹ ਦੇ ਵਕੀਲ ਵੀ ਹੜਤਾਲ ਕਰ ਰਹੇ ਹਨ। ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹੜਤਾਲ 'ਤੇ ਗਏ ਵਕੀਲਾਂ ਨੂੰ ਗੱਲਬਾਤ ਲਈ ਬੁਲਾਇਆ ਹੈ।



ਪੰਚਕੂਲਾ ਦੇ ਇਕ ਬਿਲਡਰ ਵਲੋਂ ਡੇਰਾ ਸੱਚਾ ਸੌਦਾ ਦੇ ਸਮਰਥਕ ਕਰੀਬ 40 ਲੋਕਾਂ ਦੇ ਖਿਲਾਫ ਧੋਖਾਧੜੀ, ਧਮਕੀ ਦੇਣ, 80 ਕਰੋੜ ਦੀ ਜ਼ਮੀਨ ਹਥਿਆਉਣ ਦਾ ਪੁਲਿਸ ਕੇਸ ਦਰਜ ਕਰਵਾਇਆ ਹੈ। ਇਸ ਐੱਫ.ਆਈ.ਆਰ. 'ਚ ਰਾਮ ਰਹੀਮ ਦੇ ਵਕੀਲ ਦਾ ਨਾਮ ਵੀ ਸ਼ਾਮਲ ਹੈ। ਇਸ ਕਾਰਨ ਪੰਚਕੂਲਾ ਦੇ ਵਕੀਲਾਂ ਨੇ ਪੰਚਕੂਲਾ ਕੋਰਟ 'ਚ ਵਰਕ ਸਸਪੈਂਡ ਰੱਖਿਆ ਹੈ। 



ਪੰਚਕੂਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਲੋਹਰਾ ਨੇ ਦੱਸਿਆ ਕਿ ਵਕੀਲ ਐੱਸ.ਕੇ. ਗਰਗ ਇਸ ਕੇਸ ਦੇ ਵਕੀਲ ਸਨ ਸੋ ਇਸ ਲਈ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨਾ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਰਾਮ ਰਹੀਮ ਦਾ ਐਗਰੀਮੈਂਟ ਤਿਆਰ ਕੀਤਾ ਸੀ ਅਤੇ ਵਕੀਲ ਨੇ ਆਪਣਾ ਕੰਮ ਕੀਤਾ ਹੈ ਬਾਕੀ ਮਾਮਲੇ 'ਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement