ਸ਼ਹਿਰ 'ਚ ਨਹੀਂ ਰੁਕ ਰਹੀਆਂ ਝਪਟਮਾਰੀ ਦੀਆਂ ਵਾਰਦਾਤਾਂ
Published : Mar 13, 2018, 12:53 am IST
Updated : Mar 12, 2018, 7:23 pm IST
SHARE ARTICLE

ਸੈਕਟਰ 19-43 'ਚ ਦੋ ਔਰਤਾਂ ਨੂੰ ਬਣਾਇਆ ਨਿਸ਼ਾਨਾ
ਚੰਡੀਗੜ੍ਹ, 12 ਮਾਰਚ (ਤਰੁਣ ਭਜਨੀ) : ਪੁਲਿਸ ਨੇ ਐਂਤਵਾਰ ਚਾਰ ਝਪਟਮਾਰਾਂ ਨੂੰ ਕਾਬੂ ਕਰਕੇ ਸ਼ਹਿਰ ਚ ਸਨੈਚਿੰਗ ਦੀਆਂ ਵਾਰਦਾਤਾਂ ਤੇ ਠੱਲ ਪੈਣ ਦਾ ਦਾਅਵਾ ਕੀਤਾ ਸੀ ਪਰ ਉਸੇ ਦਿਨ ਝਪਟਮਾਰਾਂ ਨੇ ਸੈਕਟਰ 19 ਵਿਚ ਮੁੰਬਈ ਤੋਂ ਆਈ ਇਕ ਮਹਿਲਾ ਦਾ ਪਰਸ ਝਪਟ ਲਿਆ । ਪਰਸ ਵਿਚ 40 ਹਜਾਰ ਰੁਪਏ ਸਨ। ਇਸਤੋਂ ਇਲਾਵਾ ਸੋਮਵਾਰ ਵੀ ਝਪਟਮਾਰ ਅਪਣੇ ਕੰਮ ਤੋਂ ਨਹੀ ਰੁਕੇ । ਸੈਕਟਰ 40 ਵਿਚ ਸੋਮਵਾਰ ਸ਼ਾਮੀ ਇਕ ਮਹਿਲਾ ਦੀ ਤਿੰਨ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਮੁਲਜ਼ਮ ਫਰਾਰ ਹੋ ਗਏ ਅਤੇ ਪੁਲਿਸ ਮੁੜ ਹੱਥ ਮੱਲਦੀ ਰਹਿ ਗਈ।  ਪਹਿਲੀ ਘਟਨਾ ਸੈਕਟਰ 19 ਸਥਿਤ ਮਾਰਕੀਟ ਨੇੜੇ ਵਾਪਰੀ ਜਿਥੇ ਮੁੰਬਈ ਤੋਂ ਆਈ ਮੀਨਾ ਨਾਮ ਦੀ ਮਹਿਲਾ ਦਾ ਪਰਸ ਖੋਹ ਕੇ ਐਕਟਿਵਾ ਸਵਾਰ ਦੋ ਨੌਜਵਾਨ ਫਰਾਰ ਹੋ ਗਏ। ਮੀਨਾ ਨੇ ਪੁਲਿਸ ਨੂੰ ਦੱਸਿਆ ਕਿ ਪਰਸ ਵਿਚ 40 ਹਜਾਰ ਰੁਪਏ ਸਨ ਅਤੇ ਉਹ ਮਾਰਕੀਟ ਵਿਚ ਸ਼ਾਪਿੰਗ ਕਰਨ ਲਈ ਆਈ ਸੀ। ਮੀਨਾ ਨੇ ਅੱਗੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਹੀ ਅਪਣੇ ਕਿਸੇ ਜਾਣਕਾਰ ਕੋਲੇ ਜੀਰਕਪੁਰ ਵਿਚ ਠਹਿਰੀ ਹੋਈ ਹੈ। ਐਂਤਵਾਰ ਸ਼ਾਮੀ ਉਹ ਸੈਕਟਰ 19 ਦੀ ਮਾਰਕੀਟ 'ਚ ਸ਼ਾਪਿੰਗ ਲਈ ਆਈ ਸੀ। ਇਸ ਦੌਰਾਨ ਸ਼ਾਮੀ 8:30 ਵਜੇ ਉਹ ਸ਼ਾਪਿੰਗ ਕਰਕੇ ਜਾਣ ਲੱਗੀ ਤਾਂ ਐਕਟਿਵਾ ਸਵਾਰ ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਨਾਕੇਬੰਦੀ ਕੀਤੀ ਪਰ ਝਪਟਮਾਰ ਕਾਬੂ ਨਹੀ ਆਏ। ਦੂਜੀ ਘਟਨਾ ਸੈਕਟਰ 40 ਵਿਚ ਸੋਮਵਾਰ ਸ਼ਾਮੀ 4:30 ਵਜੇ ਵਾਪਰੀ। ਮਕਾਨ ਨੰਬਰ 2540 'ਚ ਰਹਿਣ ਵਾਲੀ 47 ਸਾਲਾ ਸੁਰੇਖ਼ਾ ਮੰਦਰ ਜਾਣ ਲਈ ਘਰ ਤੋਂ ਬਾਹਰ ਨਿਕਲੀ ਸੀ। ਅਚਾਨਕ ਪਿਛੇ ਤੋਂ ਇਕ ਨੌਜਵਾਨ ਆਇਆ ਅਤੇ ਉਸ ਨੇ ਸੁਰੇਖ਼ਾ ਨੂੰ ਪਹਿਲਾਂ ਧੱਕਾ ਮਾਰਿਆ ਤੇ ਬਾਅਦ ਵਿਚ ਉਸਦੇ ਗਲੇ ਤੋਂ 3 ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਸੁਰੇਖ਼ਾ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਦੂਰੀ ਤੇ ਉਸਦਾ ਸਾਥੀ ਮੋਟਰਸਾਈਕਲ ਲੈਕੇ ਖੜਾ ਸੀ। ਮੁਲਜ਼ਮ ਚੇਨ ਝਪਟ ਕੇ ਉਸਦੇ ਨਾਲ ਭੱਜ ਗਿਆ। ਇਸ ਦੌਰਾਨ ਮਹਿਲਾ ਦੇ ਸੱਟਾਂ ਵੀ ਆਈਆਂ ਤੇ ਉਨ੍ਹਾ ਨੂੰ ਹਸਪਤਾਲ ਲੈ ਜਾਇਆ ਗਿਆ। ਸੁਰੇਖ਼ਾ ਦੇ ਪਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਕੀਲ ਹਨ।


ਖੋਹ ਦੀ ਵਧ ਰਹੀ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤਸ਼ਹਿਰ ਵਿਚ ਖੋਹ ਦੀਆਂ ਲਗਾਤਾਰ ਵਧ ਰਹੀ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਡਡੂਮਾਜਰਾ ਵਿਚ ਪ੍ਰਿਤੀ ਨਾਮ ਦੀ ਇਕ ਮਹਿਲਾ ਦੀ ਸੋਨੇ ਦੀ ਚੇਨ ਖੋਹ ਕੇ ਮੋਟਰਸਾਈਕਲ ਸਵਾਰ ਨੌਜਵਾਨ ਫਰਾਰ ਹੋ ਗਏ ਸਨ। ਇਸ ਘਟਨਾ ਵਿਚ ਪ੍ਰਿਤੀ ਦੀ ਗਰਦਨ ਤੇ ਵੀ ਗੰਭੀਰ ਚੋਟ ਲੱਗੀ ਸੀ। ਇਸੇ ਤਰਾਂ ਉਸੇ ਦਿਨ ਸੈਕਟਰ 44 ਵਿਚ ਇਕ ਬਜੂਰਗ ਮਹਿਲਾ ਨੂੰ ਵੀ ਧੱਕਾ ਮਾਰ ਕੇ ਮੁਲਜ਼ਮ ਉਨ੍ਹਾ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ। ਲੁਟੇਰੇ ਕੇਵਲ ਔਰਤਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਬਲਕਿ ਉਹ ਮਰਦਾਂ ਦੇ ਵੀ ਪਰਸ ਅਤੇ ਮੋਬਾਈਲ ਖੋਹ ਰਹੇ ਹਨ। ਬੀਤੇ ਐਂਤਵਾਰ 12ਵੀਂ ਜਮਾਤ ਅਤੇ ਇਕ ਇੰਜੀਨਿਅਰਿੰਗ ਵਿਦਿਆਰਥੀ ਸਣੇ ਚਾਰ ਮੁਲਜ਼ਮਾਂ ਨੂੰ ਖੋਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੇ ਇਸ 'ਤੇ ਠੱਲ ਪੈਣ ਦਾ ਦਾਅਵਾ ਕੀਤਾ ਸੀ। ਇਸ ਸਾਲ ਹੁਣ ਤਕ ਲਗਭਗ 65 ਝਪਟਮਾਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾ ਵਿਚ ਕੇਵਲ 19 ਮਾਮਲਿਆਂ ਨੂੰ ਪੁਲਿਸ ਸੁਲਝਾ ਸਕੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement