ਸਲਾਹਕਾਰ ਨੇ ਪਰੇਡ ਗਰਾਊਂਡ 'ਚ ਲਹਿਰਾਇਆ ਕੌਮੀ ਝੰਡਾ
Published : Jan 28, 2018, 3:52 am IST
Updated : Jan 27, 2018, 10:22 pm IST
SHARE ARTICLE

ਚੰਡੀਗੜ੍ਹ, 27 ਜਨਵਰੀ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਵਲੋਂ ਪਰੇਡ ਗਰਾਊਂਡ ਸੈਕਟਰ-17 ਵਿਚ 69ਵੇਂ ਗਣਤੰਤਰ ਦਿਵਸ ਸਮਾਗਮ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ ਨੇ ਬਤੌਰ ਮੁੱਖ ਮਹਿਮਾਨ ਕੌਮੀ ਤਿਰੰਗਾ ਲਹਿਰਾਇਆ।  ਇਸ ਮੌਕੇ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ, ਪੈਰਾਮਿਲਟਰੀ ਫ਼ੋਰਸ ਅਤੇ ਐਨ.ਸੀ.ਸੀ. ਕੈਡਿਟਾਂ ਨੇ ਪਰੇਡ ਦੀ ਸਲਾਮੀ ਦਿਤੀ। ਇਸ ਦੌਰਾਨ ਪ੍ਰੀਮਲ ਰਾਏ ਨੇ ਚੰਡੀਗੜ੍ਹ ਪੁਲਿਸ ਅਤੇ ਹੋਰ ਸਿਵਲ ਸੇਵਾਵਾਂ, ਖੇਡਾਂ, ਮੈਡੀਕਲ ਸੇਵਾਵਾਂ, ਵਿਦਿਅਕ ਸੇਵਾਵਾਂ, ਪ੍ਰਸ਼ਾਸਨ, ਸਮਾਜ ਸੇਵਾ, ਕਲਾ ਤੇ ਸਾਹਿਤ ਜਗਤ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ 21 ਦੇ ਕਰੀਬ ਵੱਖ-ਵੱਖ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪ੍ਰਸੰਸਾ ਪੱਤਰ ਤੇ ਯਾਦਗਾਰੀ ਮੋਮੈਂਟੋ ਭੇਂਟ ਕਰ ਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਨਮਾਨਤ ਕੀਤਾ। ਉਨ੍ਹਾਂ ਚੰਡੀਗੜ੍ਹ ਨੂੰ ਵਿਕਾਸ ਪੱਖੋਂ ਆਧੁਨਿਕ ਸ਼ਹਿਰ ਵਿਕਸਤ ਕਰਨ ਦਾ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਤਾ। ਇਸ ਮੌਕੇ ਚੰਡੀਗੜ੍ਹ ਪੁਲਿਸ ਦੇ ਐਡੀਸ਼ਨਲ ਡੀ.ਜੀ.ਪੀ. ਤੇਜਿੰਦਰ ਸਿੰਘ ਲੂਥਰਾ, ਐਸ.ਐਸ.ਪੀ. ਵਿਜੈ ਨਿਲਾਂਬਰੀ, ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਆਦਿ ਸ਼ਾਮਲ ਸਨ। 


ਸਮਾਗਮ ਵਿਚ ਚੰਡੀਗੜ੍ਹ ਪੁਲਿਸ ਤੇ ਹੋਰ ਪੈਰਾ ਮਿਲਟਰੀ ਫ਼ੋਰਸ ਨੂੰ ਪਰੇਡ ਦੇ ਖੇਤਰ ਵਿਚ ਬਿਹਤਰੀਨ ਸਨਮਾਨ ਦਿਤਾ ਗਿਆ ਜਦਕਿ ਦੂਜੀ ਪੁਜੀਸ਼ਨ ਚੰਡੀਗੜ੍ਹ ਮਹਿਲਾ ਪੁਲਿਸ ਦੀ ਟੋਲੀ ਨੂੰ ਦਿਤੀ ਗਈ। ਇਸ ਤੋਂ ਇਲਾਵਾ ਚੰਡੀਗੜ੍ਹ ਫ਼ਾਇਰ ਸੇਵਾਵਾਂ ਤੇ ਸਿਵਲ ਡਿਫ਼ੈਂਸ ਅਤੇ ਹੋਮ ਗਾਰਡ 'ਚੋਂ ਪਹਿਲਾ ਇਨਾਮ ਚੰਡੀਗੜ੍ਹ ਸਿਵਲ ਡਿਫ਼ੈਂਸ ਤੇ ਦੂਜਾ ਇਨਾਮ ਫ਼ਾਇਰ ਬ੍ਰਿਗੇਡ ਤੇ ਹੋਮਗਾਰਡ ਨੂੰ ਦਿਤਾ ਗਿਆ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਚੰਡੀਗੜ੍ਹ ਦੇ ਸਕੂਲਾਂ-ਕਾਲਜਾਂ ਤੋਂ ਆਏ ਵਿਦਿਆਰਥੀਆਂ ਵਲੋਂ ਪੰਜਾਬ ਭੰਗੜਾ, ਗਿੱਧਾ, ਹਰਿਆਣਵੀ ਲੋਕ-ਕ੍ਰਿਤ ਅਤੇ ਲੋਕ ਗੀਤਾਂ ਦੀਆਂ ਅਤੇ ਦੇਸ਼ ਭਗਤੀ ਦੇ ਗੀਤਾਂ ਦੀ ਧੁੰਨਾਂ 'ਤੇ ਕੋਰੀਉਗ੍ਰਾਫ਼ੀ ਕਰ ਕੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ।

SHARE ARTICLE
Advertisement

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM
Advertisement