
ਚੰਡੀਗੜ੍ਹ,
7 ਸਤੰਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਾਟਰ ਸਪਲਾਈ ਤੇ
ਡਿਸਪੋਜ਼ਲ ਕਮੇਟੀ ਵਲੋਂ ਸ਼ਹਿਰ ਵਿਚ ਇਕ ਕਨਾਲ ਤੋਂ ਵੱਡੇ ਘਰਾਂ 'ਚ ਪੀਣ ਵਾਲੇ ਪਾਣੀ ਦੀ
ਬਰਬਾਦੀ ਰੋਕਣ ਲਈ ਟੈਰੀਸਰੀ ਵਾਟਰ ਸਪਲਾਈ (ਸੀਵਰੇਜ ਟਰੀਟਡ ਵਾਟਰ) ਦੇ ਕੁਨੈਕਸ਼ਨ 31
ਅਗੱਸਤ 2017 ਤਕ ਲਾਜ਼ਮੀ ਕਰਾਰ ਦਿਤੇ ਸਨ। ਇਸ ਮਗਰੋਂ ਪੀਣ ਵਾਲੇ ਪਾਣੀ 'ਤੇ ਕਮਰਸ਼ੀਅਲ
ਦਰਾਂ 'ਤੇ ਰੇਟ ਲੱਗਣਗੇ ਪਰ ਫਿਰ ਵੀ ਸ਼ਹਿਰ ਦੇ ਵੱਡੇ ਘਰਾਂ ਦੇ ਵਾਸੀ ਅਪਣੇ ਘਰਾਂ 'ਚ
ਫੋਕਾ ਹੀ ਰੋਹਬ ਰੱਖਣ ਲਈ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾ ਰਹੇ। ਨਗਰ ਨਿਗਮ ਟੈਰੀਸਰੀ
ਵਾਟਰ ਸਪਲਾਈ ਲਈ ਲਗਭਗ 16 ਕਰੋੜ ਦੀ ਲਾਗਤ ਨਾਲ ਪਾਈਪ ਲਾਈਨ ਵਿਛਾ ਚੁਕਾ ਹੈ। ਸਿਹਤ
ਵਿਭਾਗ ਵਿੰਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਮਿਉਂਸਪਲ ਕਾਰਪੋਰੇਸ਼ਨ ਵਲੋਂ 1995 ਤੇ
1000 ਸਕੇਅਰ ਗਜ਼ ਮਕਾਨਾਂ ਲਈ ਸੈਕਟਰ-1 ਤੋਂ ਲੈ ਕੇ 12 ਸੈਕਟਰ ਅਤੇ ਹੋਰ ਖੇਤਰਾਂ ਵਿਚ
ਟੈਰੀਸਰੀ ਵਾਟਰ ਦੇ ਕੁਨੈਕਸ਼ਨ ਦੇਣ ਲਈ ਪਾਈ ਲਾਈਨਾਂ ਵਿਛਾਉਣੀਆਂ ਸ਼ੁਰੂ ਕੀਤੀਆਂ ਅਤੇ
ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ ਡਿੱਗੀਆਂ ਦੀ ਸਮਰਥਾ ਵਧਾਈ ਜਾ ਰਹੀ ਹੈ।
ਨਗਰ
ਨਿਗਮ ਦੇ ਸੂਤਰਾਂ ਅਨੁਸਾਰ ਹੁਣ ਤਕ ਇਕ ਲੱਖ ਤੋਂ ਵੱਧ ਘਰਾਂ ਵਿਚ 1500 ਲੋਕਾਂ ਨੇ ਹੀ
ਸੀਵਰੇਜ ਦੇ ਕੁਨੈਕਸ਼ਨ ਲੈਣ ਲਈ ਦਿਨਚਸਪੀ ਵਿਖਾਈ ਹੈ। ਨਗਰ ਨਿਗਮ ਪਹਿਲੀ ਸਤੰਬਰ ਤੋਂ ਬਾਅਦ
ਇਕ ਕਨਾਲ ਤੋਂ ਵੱਡੇ ਘਰਾਂ ਦੇ ਮਾਲਕਾਂ ਨੂੰ ਪੀਣ ਵਾਲੇ ਪੋਰਟੇਬਲ ਵਾਟਰ ਦੇ ਬਿਲ
ਕਮਰਸ਼ੀਅਲ ਰੇਟਾਂ 'ਤੇ ਭੇਜੇਗਾ।
ਦੱਸਣਯੋਗ ਹੈ ਕਿ ਨਗਰ ਨਿਗਮ ਦੀ ਇਸ ਯੋਜਨਾ ਨਾਲ
ਗਰਮੀਆਂ ਦੇ ਦਿਨਾਂ ਵਿਚ ਚੰਡੀਗੜ੍ਹ ਸ਼ਹਿਰ ਵਿਚ ਵੱਡੇ ਘਰਾਂ ਦੇ ਬਾਹਰ ਬਣੇ ਪਾਰਕਾਂ ਤੇ
ਗੱਡੀਆਂ ਦੀ ਧੁਆਈ ਲਈ ਪੀਣ ਵਾਲੇ ਪਾਣੀ ਦੀ ਕਈ ਗੁਣਾ ਵਧ ਬਰਬਾਦੀ ਹੁੰਦੀ ਹੈ। ਅਮੀਰ ਤੇ
ਜ਼ਿਆਦਾ ਪੜ੍ਹੇ-ਲਿਖੇ ਲੋਕ ਟੈਰੀਸਰੀ ਵਾਟਰ ਨੂੰ ਅਪਣੇ ਘਰਾਂ ਵਿਚ ਵਰਤੋਂ ਕਰਨ ਤੋਂ ਕੰਨੀ
ਕਤਰਾਉਂਦੇ ਆ ਰਹੇ ਹਨ ਕਿਉਂÎਕ ਇਹ ਪਾਣੀ ਥੋੜ੍ਹਾ ਬਦਬੂਦਾਰ ਹੁੰਦਾ ਹੈ।