ਟਰਾਈਸਿਟੀ ਵਿਚ ਖੇਡੀ ਜਾ ਰਹੀ ਹੈ ਬਲੂ ਵ੍ਹੇਲ ਗੇਮ
Published : Sep 26, 2017, 10:13 pm IST
Updated : Sep 26, 2017, 4:43 pm IST
SHARE ARTICLE


ਚੰਡੀਗੜ੍ਹ, 26 ਸਤੰਬਰ (ਤਰੁਣ ਭਜਨੀ): ਬਲੂ ਵ੍ਹੇਲ ਗੇਮ ਨਾਲ ਪੰਚਕੂਲਾ ਵਿਚ ਹੋਈ ਪਹਿਲੀ ਮੌਤ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਚੌਕਸ ਹੋ ਗਈ ਹੈ। ਪੰਚਕੂਲਾ ਦੇ ਸੈਕਟਰ 4 ਵਿਚ 16 ਸਾਲਾ ਕਰਨ ਠਾਕੁਰ ਵਲੋਂ ਆਤਮ ਹਤਿਆ ਕਰਨ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਕਰਨ ਬਲੂ ਵੇਲ੍ਹ ਗੇਮ ਦਾ ਸ਼ਿਕਾਰ ਹੋਇਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਖ਼ੂਨੀ ਖੇਡ ਦੇ ਟਰਾਈਸਿਟੀ ਦੇ ਹੋਰ ਬੱਚੇ ਵੀ ਸ਼ਿਕਾਰ ਬਣ ਰਹੇ ਹਨ। ਪੁਲਿਸ ਮਾਨਿਟਰਿੰਗ ਵਿਚ ਚੰਡੀਗੜ ਵਿਚ ਸੱਤ ਅਤੇ ਪੰਚਕੂਲਾ ਵਿਚ ਚਾਰ ਬੱਚਿਆਂ ਦੇ ਬਲੂ ਵੇਲ੍ਹ ਗੇਮ ਖੇਡਣ ਦਾ ਪਤਾ ਲੱਗਾ ਹੈ । ਪੁਲਿਸ ਨੇ ਇਨ੍ਹਾ ਬੱਚਿਆਂ ਦੇ ਮੋਬਾਇਲ ਅਤੇ ਟੈਬ ਕਬਜੇ ਵਿਚ ਲੈ ਲਏ ਹਨ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ ।

ਚੰਡੀਗੜ੍ਹ ਦਾ ਇਕ ਹੋਰ ਵਿਦਿਆਰਥੀ ਬਲੂ ਵੇਲ੍ਹ ਗੇਮ ਦੀ ਚਪੇਟ ਵਿਚ , ਕਈ ਦਿਨਾਂ ਤੋਂ ਗਾਇਬ : ਪੰਚਕੂਲਾ ਵਿਚ 10ਵੀਂ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਨ ਤੋਂ ਬਾਅਦ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦਾ 11ਵੀਂ ਦਾ ਇਕ ਵਿਦਿਆਰਥੀ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਬ ਵਿਦਿਆਰਥੀ ਕਰਣ ਦੇ ਸੰਪਰਕ ਵਿਚ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਵੀ ਬਲੂ ਵੇਲ੍ਹ ਦਾ ਸ਼ਿਕਾਰ ਹੋ ਸਕਦਾ ਹੈ। ਇਸਦੇ ਬਾਅਦ ਹਰਿਆਣਾ ਪੁਲਿਸ ਸਰਗਰਮ ਹੋਈ ਹੈ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏਐਸ ਚਾਵਲਾ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ ਬਲੂ ਵੇਲ੍ਹ ਗੇਮ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕਰਨ ਜਾ ਰਹੀ ਹੈ । ਪੁਲਿਸ ਬਲੂ ਵੇਲ੍ਹ ਗੇਮ ਨੂੰ ਲੈ ਕੇ ਮਾਨਿਟਰਿੰਗ ਕਰ ਰਹੀ ਹੈ । ਇਸਦੇ ਲਈ ਆਨਲਾਇਨ ਮਾਨਿਟਰਿੰਗ ਵੀ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਏ ਐਸ ਚਾਵਲਾ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ਵਿਚ ਚੰਡੀਗੜ ਵਿਚ ਸੱਤ ਬੱਚੇ ਅਤੇ ਪੰਚਕੂਲਾ ਵਿਚ ਚਾਰ ਬੱਚੇ ਬਲੂ ਵੇਲ੍ਹ ਗੇਮ ਖੇਡਣ ਦਾ ਪਤਾ ਲੱਗਾ ਹੈ । ਇਹ ਬੱਚੇ ਗੇਮ ਦੀ ਵੱਖ -ਵੱਖ ਸਟੇਜ ਤੇ ਸਨ । ਪੁਲਿਸ ਨੇ ਉਨ੍ਹਾਂ ਦੇ ਮੋਬਾਇਲ ਅਤੇ ਟੈਬ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਇਨ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ । ਇਨ੍ਹਾ ਬੱਿਚਆਂ ਦੇ ਮਾਪਿਆਂ ਨੂੰ ਵੀ ਇਸ ਬਾਰੇ ਵਿਚ ਜਾਣਕਾਰੀ ਦੇ ਦਿਤੀ ਗਈ ਹੈ।

ਏ.ਐਸ. ਚਾਵਲਾ ਨੇ ਦੱਸਿਆ ਕਿ ਇਨ੍ਹਾ ਬੱਚਿਆਂ ਦੀ ਕਾਉਂਸਿਲਿੰਗ ਦੇ ਨਾਲ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਕਿ ਉਹ ਇਸ ਗੇਮ ਦੇ ਪ੍ਰਤੀ ਕਿਵੇਂ ਉਹ ਆਕਰਸ਼ਤ ਹੋਏ ਅਤੇ ਉਨ੍ਹਾਂ ਦੇ ਕੋਲ ਇਸ ਗੇਮ ਦਾ ਲਿੰਕ ਕਿੱਥੋ ਆਇਆ। ਇਸ ਗੇਮ ਦੇ ਲਿੰਕ ਦੇ ਨਾਲ ਹੀ ਟਰੋਜ਼ਨ ਵਾਇਰਸ ਵੀ ਡਾਉਨਲੋਡ ਹੋ ਜਾਂਦਾ ਹੈ। ਕਦੇ ਵੀ ਗੇਮ ਖਿਡਾਉਣ ਵਾਲਾ ਇਸ ਗੇਮ ਦੇ ਲਿੰਕ ਨੂੰ ਡਿਲੀਟ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਚਕੂਲਾ ਪੁਲਿਸ ਮੋਬਾਇਲ ਦੇ ਡਾਟਾ ਰਿਕਵਰੀ ਲਈ ਗੁਰੁਗਰਾਮ ਸਥਿਤ ਹਰਿਆਣਾ ਪੁਲਿਸ ਦੀ ਸਾਇਬਰ ਲੈਬ ਦੇ ਸੰਪਰਕ ਵਿਚ ਹੈ । ਇਸਤੋਂ ਡਾਟਾ ਰਿਕਵਰ ਹੋਣ ਦੇ ਬਾਅਦ ਇਸ ਲਿੰਕ ਦੇ ਸੋਰਸ ਤੱਕ ਪਹੁੰਚਿਆ ਜਾ ਸਕੇਗਾ । ਉਨ੍ਹਾ ਨੇ ਕਿਹਾ ਕਿ ਹਰਿਆਣਾ ਪੁਲਿਸ ਆਮ ਜਨਤਾ ,ਮਾਪਿਆਂ ਅਤੇ ਸਿਖਿਅਕ ਸੰਸਥਾਵਾਂ ਨੂੰ ਐਡਵਾਇਜਰੀ ਜਾਰੀ ਕਰੇਗੀ ਤਾਂਕਿ ਬਲੂ ਵੇਲ੍ਹ ਗੇਮ ਤੋਂ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਸਾਈਬਰ ਸੈੱਲ ਰੱਖ ਰਿਹੈ ਪੁਰੀ ਨਜ਼ਰ, ਮਾਪੇ ਵੀ ਰੱਖਣ ਬੱਚਿਆਂ ਦਾ ਧਿਆਨ : ਚੰਡੀਗੜ੍ਹ• ਪੁਲਿਸ ਦਾ ਸਾਈਬਰ ਸੈਲ ਇਸ ਤਰੀਕੇ ਦੀ ਖੇਡਾਂ ਤੇ ਪੁਰੀ ਨਜ਼ਰ ਰੱਖ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਮੁਤਾਬਕ ਸ਼ਹਿਰ ਚ ਅਜਿਹੀ ਕੋਈ ਆਨਲਾਇਨ ਖੇਡ ਖੇਡਣ ਦੀ ਗੱਲ ਸਾਹਮਣੇ ਨਹੀ ਆਈ ਹੈ। ਫਿਰ ਵੀ ਪੁਲਿਸ ਨੇ ਮਾਪਿਆਂ ਨੂੰ ਬੱਚਿਆਂ ਤੇ ਖਾਸ ਨਜ਼ਰ ਰੱਖਣ ਦੀ ਸਲਾਹ ਦਿਤੀ ਹੈ। ਪੁਲਿਸ ਮੁਤਾਬਕ ਬੱਚਿਆਂ ਤੇ ਮਾਪੇ ਆਨਲਾਇਨ ਹੋਣ ਤੇ ਧਿਆਨ ਦੇਣ, ਕਿ ਉਹ ਕੀ ਕਰ ਰਿਹਾ ਹੈ। ਸੋਸ਼ਲ ਮੀਡੀਆ ਸਾਇਟਸ ਤੇ ਵੀ ਧਿਆਨ ਦੇਣ। ਇਸਤੋਂ ਇਲਾਵਾ ਰਾਤ ਦੇ ਸਮੇਂ ਸਰਫਿੰਗ ਕਰਨ ਵਾਲਿਆਂ ਬੱਿਚਆਂ ਨੂੰ ਖਾਸ ਤੌਰ ਤੇ ਵੇਖਣ। ਪੁਲਿਸ ਅਧਿਕਾਰੀਆਂ ਮੁਤਾਬਕ ਜਿਸ ਸਰਵਰ ਤੋਂ ਖੇਡਣ ਵਾਲੇ ਨੂੰ ਨਿਰਦੇਸ਼ ਦਿਤੇ ਜਾਂਦੇ ਹਨ ਉਹ ਭਾਰਤੀਅ ਨਹੀ ਹੈ। ਜਿਸ ਕਾਰਨ ਉਸਦੀ ਭਾਲ ਕਰਨਾ ਔਖ਼ਾ ਹੈ। ਹਾਲਾਂਕਿ ਪੁਲਿਸ ਨੂੰ ਵੀ ਇਸ ਖੇਡ ਨੂੰ ਪੁਰੀ ਤਰਾਂ ਖੇਡਣ ਵਾਰੇ ਨਹੀ ਪਤਾ ਹੈ, ਪਰ ਇਹ ਖੇਡ ਸੋਸ਼ਲ ਮੀਡੀਆ ਤੇ ਖੇਡਿਆ ਜਾਂਦਾ ਹੈ। ਜਿਸ ਵਿਚ ਮਾਪਿਆਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।  

SHARE ARTICLE
Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement