ਵਿੱਤੀ ਬਜਟ 2018-19 - ਕੇਂਦਰ ਨੇ ਨਗਰ ਨਿਗਮ ਦੀ ਮਾਲੀ ਹਾਲਤ ਸੁਧਾਰਨ ਲਈ ਹੱਥ ਪਿੱਛੇ ਖਿੱਚੇ
Published : Feb 3, 2018, 3:37 am IST
Updated : Feb 2, 2018, 10:07 pm IST
SHARE ARTICLE

ਚੰਡੀਗੜ੍ਹ ਪ੍ਰਸ਼ਾਸਨ ਨੇ 269 ਕਰੋੜ ਗ੍ਰਾਂਟ ਕੀਤੀ ਜਾਰੀ
ਚੰਡੀਗੜ੍ਹ, 2 ਫ਼ਰਵਰੀ (ਸਰਬਜੀਤ ਢਿੱਲੋਂ) : ਕੇਂਦਰੀ ਬਜਟ 2018-19 'ਚ ਕੇਂਦਰ ਵਲੋਂ ਯੂ.ਟੀ. ਪ੍ਰਸ਼ਾਸਨ ਦੇ ਸਾਲਾਨਾ ਬਜਟ 'ਚ ਜਿਥੇ 1500 ਕਰੋੜ ਦੀ ਕਟੌਤੀ ਕਰ ਦਿਤੀ ਉਥੇ ਕੰਗਾਲੀ ਦੇ ਰਾਹ ਪਈ ਪ੍ਰਸ਼ਾਸਨ ਦੀ ਨੋਡਲ ਏਜੰਸੀ ਮਿਊਂਸਪਲ ਕਾਰਪੋਰੇਸ਼ਨ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ 2018-19 ਵਿੱਤੀ ਵਰ੍ਹੇ ਲਈ ਸਿਰਫ਼ 269 ਕਰੋੜ ਦੀ ਗ੍ਰਾਂਟ-ਇਨ-ਏਡ ਜਾਰੀ ਕਰਨ ਨਾਲ ਨਿਗਮ ਦੇ ਹੱਥ ਪੱਲੇ ਕੁੱਝ ਵੀ ਨਹੀਂ ਆਵੇਗਾ, ਸਗੋਂ ਅਧੂਰੇ ਪਏ ਵਿਕਾਸ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਸ਼ਹਿਰ ਦੇ ਲੋਕਾਂ 'ਤੇ ਨਵੇਂ ਵਾਧੂ ਟੈਕਸ ਲਾਉਣ ਲਈ ਮਜਬੂਰ ਹੋਣਾ ਪਵੇਗਾ। ਸੂਤਰਾਂ ਅਨੁਸਾਰ ਨਗਰ ਨਿਗਮ ਵਲੋਂ ਵਿੱਤੀ ਵਰ੍ਹੇ 2018-19 ਲਈ 910 ਕਰੋੜ ਦਾ ਬਜਟ ਵਿੱਤ ਅਤੇ ਠੇਕਾ ਕਮੇਟੀ 'ਚ ਰਖੇਗਾ। ਇਸ ਮਗਰੋਂ ਜਨਰਲ ਹਾਊਸ 'ਚ ਪ੍ਰਸਤਾਵਤ ਬਜਟ ਨੂੰ ਪਾਸ ਕੀਤਾ ਜਾਵੇਗਾ। ਸੈਂਟਰ 'ਚ ਭਾਜਪਾ ਸਰਕਾਰ ਸੰਸਦ ਮੈਂਬਰ ਕਿਰਨ ਖੇਰ ਵੀ ਭਾਰਤੀ ਜਨਤਾ ਪਾਰਟੀ ਦੀ ਅਤੇ ਕੇਂਦਰ 'ਚ ਪਿਛਲੇ ਚਾਰ ਵਰ੍ਹਿਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਮਿਊਂਸਪਲ ਕਾਰਪੋਰੇਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਵਿੱਤੀ ਪੱਧਰ 'ਤੇ ਲਗਾਤਾਰ ਬਜਟ 'ਚ ਕਟੌਤੀਆਂ ਕਰ ਕੇ ਵਿਕਾਸ ਕਾਰਜਾਂ ਲਈ ਰੋੜਾ ਲਟਕਾਉਂਦੀ ਆ ਰਹੀ ਹੈ ਜਿਸ ਨਾਲ ਸ਼ਹਿਰ ਦਾ ਵਿਕਾਸ ਪ੍ਰਭਾਵਤ ਹੋ ਗਿਆ।


ਪਾਣੀ ਦੇ ਬਿਲਾਂ, ਪੇਡ ਪਾਰਕਿੰਗਾਂ ਦੇ ਰੇਟ ਅਤੇ ਕਮਿਊਨਟੀ ਸੈਂਟਰਾਂ 'ਤੇ ਲੱਗੇਗਾ ਵਾਧੂ  ਟੈਕਸ: ਮਿਊਂਸਪਲ ਕਾਰਪੋਰੇਸ਼ਨ ਦੇ ਉੱਚ ਪਧਰੀ ਸੂਤਰਾਂ ਮੁਤਾਬਕ ਨਗਰ ਨਿਗਮ ਚੰਡੀਗੜ੍ਹ ਪਾਣੀ ਸਪਲਾਈ ਕਰਨ ਲਈ 70 ਕਰੋੜ ਦੇ ਘਾਟੇ 'ਚ ਚੱਲ ਰਹੀ ਹੈ। ਨਗਰ ਨਿਗਮ ਵਲੋਂ ਪੇਡ ਪਾਰਕਿੰਗ ਦੇ ਰੇਟ ਆਮਦਨ ਤੋਂ ਦੁੱਗਣੇ ਕਰ ਕੇ ਅਤੇ ਪਾਣੀ ਦੇ ਬਿਲਾਂ ਦੇ ਰੇਟ 3 ਗੁਣਾ ਵਧਾਉਣ ਲਈ ਪਹਿਲਾਂ ਹੀ ਏਜੰਡਾ ਹਾਊਸ 'ਚ ਲਿਆ ਚੁੱਕੀ ਹੈ ਪਰ ਵਿਰੋਧੀ ਧਿਰ ਕਾਂਗਰਸ ਵਲੋਂ ਵਿਰੋਧ ਕਰਦਿਆਂ ਮਾਮਲਾ ਰੱਦ ਕਰ ਦਿਤਾ ਸੀ।ਇਸ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਸ਼ਹਿਰ 'ਚ 40 ਦੇ ਕਰੀਬ ਕਮਿਊਨਟੀ ਸੈਂਟਰਾਂ ਦੇ ਕਿਰਾਏ ਵਧਾਉਣ ਲਈ ਪੱਬਾਂ ਭਾਰ ਹੋ ਗਈ ਸੀ ਪਰ ਮਾਮਲਾ ਲਟਕ ਗਿਆ। ਇਸ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਆਉਣ ਵਾਲੇ ਕਮਰਸ਼ੀਅਲ ਵਾਹਨਾਂ 'ਤੇ ਘੱਟ ਹੀ ਟੈਕਸ ਲਾਉਣ 'ਤੇ ਵਿਚਾਰ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਨਗਰ ਨਿਗਮ ਸ਼ਹਿਰ 'ਚ ਕੇਂਦਰ ਦੀ ਸਮਾਰਟ ਸਿਟੀ ਪ੍ਰਾਜੈਕਟਾਂ ਉਤੇ ਘਾਟੇ ਵਿੱਤੀ ਘਾਟੇ ਕਾਰਨ ਪਿਛਲੇ ਸਾਲ 2016-17 ਧੇਲਾ ਵੀ ਖ਼ਰਚ ਨਹੀਂ ਕਰ ਸਕੀ। ਕੇਂਦਰ ਸਰਕਾਰ ਨੇ ਨਗਰ ਨਿਗਮ ਨੂੰ ਸਮਾਰਟ ਸਿਟੀ ਲਈ ਸਿਰਫ਼ 296 ਕਰੋੜ ਹੀ ਦਿਤੇ ਸਨ। ਜਿਸ ਵਿਚ 100 ਕਰੋੜ 24 ਘੰਟੇ ਪਾਣੀ ਦੀ ਪਾਈਪ ਲਾਈਨ 'ਤੇ ਖ਼ਰਚ ਹੋ ਗਈ। ਜਦਕਿ ਮਾਰਕੀਟਾਂ 'ਚ ਪਬਲਿਕ ਟਾਇਲਟਾਂ ਦੀ ਹਾਲਤ ਹੋਰ ਵੀ ਬਦਤਰ ਦੱਸੀ ਜਾਂਦੀ ਹੈ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement