
ਚੰਡੀਗੜ੍ਹ, 14 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਪ੍ਰੋ. ਆਰ.ਸੀ. ਪੌਲ ਯਾਦਗਾਰੀ ਪਾਰਕ ਵਿਚ 10ਵਾਂ ਗੁਲਦਾਊਦੀ ਸ਼ੋਅ ਅੱਜ ਤੋਂ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਉਪ-ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਦੇ ਬਾਗ਼ਬਾਨੀ ਵਿਭਾਗ ਦਾ ਇਹ ਉਦਮ ਕਾਬਲੇਤਾਰੀਫ਼ ਹੈ ਕਿਉਂਕਿ ਅਜਿਹੇ ਸ਼ੋਆਂ ਨਾਲ ਜਿਥੇ ਵਾਤਾਵਰਣ ਪ੍ਰਤੀ ਜਾਗਰਿਤੀ ਹੁੰਦੀ ਹੈ, ਉਥੇ ਹੀ ਕੁਦਰਤ ਦੇ ਨੇੜੇ ਹੋਣ 'ਚ ਮਦਦ ਵੀ ਮਿਲਦੀ ਹੈ।
ਉਨ੍ਹਾਂ ਦਸਿਆ ਕਿ ਇਸ ਪਾਰਕ ਨੂੰ ਅਪਾਹਜ ਲਾਂ ਲਈ ਵੀ ਦੋਸਤਾਨਾ ਰੂਪ ਵਿਚ ਦਿਤਾ ਗਿਆ ਹੈ। ਇਸ ਸ਼ੋਅ ਦੇ ਇੰਚਾਰਜ ਅਨਿਲ ਠਾਕੁਰ ਨੇ ਦਸਿਆ ਕਿ ਇਸ ਵਾਰੀ ਸ਼ੋਅ ਵਿਚ 184 ਕਿਸਮ ਦੇ ਗੁਲਦਾਊਦੀ ਫੁੱਲ ਅਤੇ 25 ਕਿਸਮ ਦੇ ਫੁੱਲ ਪ੍ਰਬੰਧਨ ਸਜਾਏ ਗਏ ਹਨ, 4500 ਪੌਦੇ ਗਮਲਿਆਂ 'ਚ ਰੱਖ ਕੇ ਸਜਾਏ ਗਏ ਹਨ। ਕਈ ਅਜਿਹੇ ਪੌਦੇ ਵੀ ਰੱਖੇ ਗਏ ਹਨ, ਜੋ ਬੁਖ਼ਾਰ, ਸਿਰਦਰਦ ਅਤੇ ਟਾਈਫ਼ਾਈਡ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਦੇ ਹਨ। ਇਸ ਮੌਕੇ ਡੀਨ ਯੂਨੀਵਰਸਟੀ (ਹਦਾਇਤਾਂ) ਪ੍ਰੋ. ਮੀਨਾਕਸੀ ਮਲਹੋਤਰਾ, ਰਜਿਸਟਰਾਰ ਕਰਨਲ ਜੀ.ਕੇ. ਚੱਢਾ, ਯੂਨੀਵਰਸਟੀ ਫ਼ੈਲੋਜ਼ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।