
ਚੰਡੀਗੜ੍ਹ, 24 ਜੁਲਾਈ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਉਤਰੀ ਜ਼ੋਨ ਸਭਿਆਚਾਰਕ ਕੇਂਦਰ ਪਟਿਆਲਾ ਦੀ ਐਗਜ਼ੈਕਟਿਵ ਬੋਰਡ ਦੀ ਮੀਟਿੰਗ ਚੰਡੀਗੜ੍ਹ ਹੋਈ।
ਚੰਡੀਗੜ੍ਹ, 24 ਜੁਲਾਈ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਉਤਰੀ ਜ਼ੋਨ ਸਭਿਆਚਾਰਕ ਕੇਂਦਰ ਪਟਿਆਲਾ ਦੀ ਐਗਜ਼ੈਕਟਿਵ ਬੋਰਡ ਦੀ ਮੀਟਿੰਗ ਚੰਡੀਗੜ੍ਹ ਹੋਈ। ਇਸ ਮੌਕੇ ਸ਼੍ਰੀ ਬਦਨੌਰ ਨੇ ਇਸ ਕੇਂਦਰ ਦੀ ਉਤਰੀ ਭਾਰਤ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਕੀਤੀਆਂ ਜਾ ਰਹੀਆਂ ਸਭਿਆਚਾਰਕ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਇਸ ਅਦਾਰੇ ਦੀ ਭਰਵੀਂ ਸ਼ਲਾਘਾ ਕੀਤੀ। ਮੀਟਿੰਗ 'ਚ ਪ੍ਰਸ਼ਾਸਕ ਨੇ ਸੰਸਥਾ ਦਾ 12 ਕਰੋੜ 87 ਲੱਖ ਰੁਪਏ ਦਾ ਬਜਟ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਬਦਨੌਰ ਨੇ ਕਲਾਕਾਰਾਂ ਨੂੰ ਬੀਮਾ ਯੋਜਨਾ ਲਾਭ ਅਤੇ ਹੋਰ ਸਮਾਜਕ ਤੇ ਵਿਤੀ ਯੋਜਨਾਵਾਂ ਨਾਲ ਵੀ ਜੋੜਨ ਦਾ ਫ਼ੈਸਲਾ ਲਿਆ। ਮੀਟਿੰਗ 'ਚ ਉਨ੍ਹਾਂ ਨੇ ਗੁਆਂਢੀ ਤੇ ਇਸ ਸੰਸਥਾ ਨੂੰ ਚਲਾਉਣ ਵਾਲੇ ਭਾਈਵਾਲ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਅਪਣੇ ਹਿੱਸੇ ਦਾ ਬਜਟ 3 ਕਰੋੜ 34 ਲੱਖ ਵੀ ਪ੍ਰਦਾਨ ਕਰਨ ਲਈ ਬੋਰਡ ਦੀ ਮੀਟਿੰਗ 'ਚ ਪ੍ਰਸਤਾਪ ਪਾਸ ਕੀਤਾ। ਇਸ ਮੌਕੇ ਉਨ੍ਹਾਂ ਨੇ ਲੱਕੜੀਆਂ ਤੇ ਪੱਥਰਾਂ ਦਾ ਕੰਮ ਕਰਨ ਵਾਲੇ ਕਲਾਕਾਰਾਂ ਨੂੰ 2000 ਰੁਪਏ ਰੋਜ਼ਾਨਾ ਜਾਂ 25000 ਰੁਪਏ ਮਹੀਨਾ ਮਿਹਨਤਾਨਾ ਦੇਣ ਨੂੰ ਵੀ ਮਨਜ਼ੂਰੀ ਦਿੱਤੀ।
ਸ਼੍ਰੀ ਬਦਨੌਰ ਨੇ ਇਸ ਸੰਸਥਾ ਵਲੋਂ ਯੋਗਦਾਨ ਦੇਣ ਵਾਲੇ ਉਘੇ ਕਲਾਕਾਰਾਂ ਦੀ ਵੈਬਸਾਈਟ ਵੀ ਤਿਆਰ ਕਰਨ ਲਈ ਹੁਕਮ ਦਿੱਤੇ।
ਇਸ ਮੀਟਿੰਗ 'ਚ ਡਾ. ਸਮਿੱਤਰਾ ਮਿਸਰ ਆਈ.ਏ.ਐਸ., ਪ੍ਰਿੰਸੀਪਲ ਸਕੱਤਰ ਹਰਿਆਣਾ, ਪੰਜਾਬ ਸਰਕਾਰ ਦੇ ਰਾਜਪਾਲ ਸਕੱਤਰ ਆਈ.ਏ.ਐਸ. ਜੇ.ਐਮ. ਬਾਲਾਮੁਰਗਨ, ਡਾਇਰੈਕਟਰ ਸੈਰ ਸਪਾਟਾ ਵਿਭਾਗ ਆਈ.ਏ.ਐਸ. ਸ਼ਿਵ ਦੁਲਾਰ, ਲਲਿਤ ਕਲਾ ਅਕਾਦਮੀ ਦੇ ਪ੍ਰਸ਼ਾਸਕ ਸੀ.ਐਸ. ਕ੍ਰਿਸ਼ਨਾ ਪੱਟੀ, ਡਾਇਰੈਕਟਰ ਉਤਰੀ ਖੇਤਰੀ ਸਭਿਆਚਾਰਕ ਕੇਂਦਰ ਨਵੀਂ ਦਿੱਲੀ ਪ੍ਰਦੀਪ ਕੁਮਾਰ ਹਾਜ਼ਰ ਸਨ।