ਸੋਨੂੰ ਸੂਦ ਨੇ ਕੰਗਨਾ ਨੂੰ ਪਹਿਲਾਂ ਦੱਸਿਆ ਸੀ ਆਪਣਾ ਦੋਸਤ ,ਹੁਣ ਇਸ ਵਜ੍ਹਾ ਕਰਕੇ ਕੱਸਿਆ ਤੰਜ
Published : Jan 1, 2021, 11:16 am IST
Updated : Jan 1, 2021, 11:16 am IST
SHARE ARTICLE
Kangana Ranaut And Sonu Sood
Kangana Ranaut And Sonu Sood

''ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਪੂਰੇ ਕੀਤੇ ਹਨ''

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੂੰ ਕੋਰੋਨਾ ਵਾਇਰਸ ਦੇ ਦੌਰਾਨ ਲੋਕਾਂ ਦੀ ਮਦਦ ਕਰਕੇ ਆਪਣੇ ਸਮਾਜ ਸੇਵੀ ਗਤੀਵਿਧੀਆਂ ਲਈ ਬਹੁਤ ਚਰਚਾ ਵਿਚ ਰਹੇ ਹਨ। ਉਹਨਾਂ ਨੇ ਕੋਵਿਡ -19 ਦੇ ਕਾਰਨ ਹੋਈ ਤਾਲਾਬੰਦੀ ਵਿੱਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ। 

sonu soodsonu sood

ਇਨ੍ਹੀਂ ਦਿਨੀਂ ਸੋਨੂੰ ਸੂਦ ਆਪਣੇ ਇਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਦੌਰਾਨ ਉਹਨਾਂ ਨੇ ਕੰਗਨਾ ਰਨੌਤ ਦਾ ਨਾਮ ਲਏ ਬਿਨਾਂ ਨਿਸ਼ਾਨਾ ਬਣਾਇਆ। ਅਭਿਨੇਤਾ ਨੇ ਇਕ ਇੰਟਰਵਿਊ ਵਿਚ ਕੰਗਨਾ ਦੇ ਉਸ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ ਹੈ ਜਿਸ ਵਿਚ  ਕਵੀਨ ਨੇ ਕਿਹਾ ਸੀ ਕਿ "ਬਾਲੀਵੁੱਡ ਵਿਚ 99% ਲੋਕ ਨਸ਼ਿਆਂ ਦਾ ਸੇਵਨ ਕਰਦੇ ਹਨ"।

kangana ranautkangana ranaut

ਸੋਨੂੰ ਸੂਦ ਨੇ ਕੰਗਨਾ ਦੇ ਬਿਆਨ 'ਤੇ ਦੁੱਖ ਜ਼ਾਹਰ ਕੀਤਾ ਸੋਨੂੰ ਸੂਦ ਨੇ ਇਹ ਗੱਲਾਂ ਹਾਲ ਹੀ ਵਿੱਚ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਹੀਆਂ ਹਨ। ਉਨ੍ਹਾਂ ਕਿਹਾ, “ਬੇਸ਼ਕ ਮੈਨੂੰ ਇਸ ਨਾਲ ਬਹੁਤ ਮੁਸੀਬਤ ਆਈ ਹੈ ਅਤੇ ਇਹ ਵੇਖ ਕੇ ਦੁੱਖ ਹੋਇਆ ਹੈ ਕਿ ਸਾਡੇ ਕੁਝ ਲੋਕ ਬਾਲੀਵੁੱਡ ਇੰਡਸਟਰੀ ਖਿਲਾਫ ਬੋਲਦੇ ਹਨ।

Sonu Sood named Top Global Asian Celebrity 2020Sonu Sood

” ਉਨ੍ਹਾਂ ਇਹ ਵੀ ਕਿਹਾ ਕਿ ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਪੂਰੇ ਕੀਤੇ ਹਨ, ਇਸ ਲਈ ਅਜਿਹੀ ਸਥਿਤੀ ਵਿੱਚ, ਜਦੋਂ ਵੀ ਲੋਕ ਇਸ ਵੱਲ ਕੋਈ ਉਂਗਲ  ਚੁਕਦੇ ਹਨ, ਇਸ ਨਾਲ ਸਾਨੂੰ ਵੀ ਫਰਕ ਪੈਂਦਾ ਹੈ ਅਤੇ ਇਹ ਚੀਜ਼ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement