
ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਇੰਡੀਅਨ ਏਅਰ ਫੋਰਸ ਦੇ ਵਿੰਗ ਕਮਾਂਡਰ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਹੈ। ਅਭਿਨੰਦਨ 1 ਮਾਰਚ ਨੂੰ ਆਪਣੇ ਦੇਸ਼ ਵਾਪਿਸ ਪਰਤ ਰਿਹਾ.
ਨਵੀਂ ਦਿੱਲੀ : ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਇੰਡੀਅਨ ਏਅਰ ਫੋਰਸ ਦੇ ਵਿੰਗ ਕਮਾਂਡਰ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਹੈ। ਅਭਿਨੰਦਨ 1 ਮਾਰਚ ਨੂੰ ਆਪਣੇ ਦੇਸ਼ ਵਾਪਿਸ ਪਰਤ ਰਿਹਾ ਹੈ। ਇਹ ਖ਼ਬਰ ਦੇਸ਼ਵਾਸੀਆਂ ਲਈ ਸਭ ਤੋਂ ਵੱਡੀ ਖੁਸ਼ੀ ਬਣ ਕੇ ਆਈ ਹੈ। ਹਰ ਭਾਰਤੀ ਅਭਿਨੰਦਨ ਦੇ ਸਵਾਗਤ ਲਈ ਬੇਤਾਬ ਹੈ। ਇਸ ਵਿਚ ਬਾਲੀਵੁੱਡ ਵੀ ਪਿੱਛੇ ਨਹੀਂ ਰਿਹਾ।
ਅਭਿਨੰਦਨ ਦੇ ਭਾਰਤ ਪਰਤਣ ਦੀ ਖ਼ਬਰ ਤੋਂ ਖੁਸ਼ ਬਾਲੀਵੁੱਡ ਦੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਹੀ ਉਹਨਾਂ ਦਾ ਸਵਾਗਤ ਕਰ ਦਿੱਤਾ ਹੈ। ਬਾਲੀਵੁੱਡ ਦੇ ਸਿਤਾਰੇ ਭਾਰਤ ਦੇ ਨਾਲ ਹਰ ਮੁਸ਼ਕਿਲ ‘ਚ ਖੜੇ ਰਹੇ ਅਤੇ ਸਮੇਂ ਸਮੇਂ ਪਰ ਟਵੀਟ ਕਰ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਰਹੇ। ਤਾਪਸੀ ਪੰਨੂ ਨੇ ਅਭਿਨੰਦਨ ਦੀ ਵਾਪਸੀ ਦੀ ਖ਼ਬਰ ਸੁਣ ਕੇ ਆਪਣੇ ਟਵਿਟਰ ਅਕਾਊਂਟ ਤੇ ਲਿਖਿਆ ਹੈ, ‘ਇਸ ਖ਼ਬਰ ਨੇ ਮੇਰੇ ਚਿਹਰੇ ਤੇ ਮੁਸਕਾਨ ਲਿਆ ਦਿੱਤੀ ਹੈ’।
ਤਾਪਸੀ ਅਮਿਤਾਭ ਬਚਨ ਨਾਲ ਆਪਣੀ ਅਗਲੀ ਫਿਲਮ ‘ਬਦਲਾ’ ‘ਚ ਨਜ਼ਰ ਆਵੇਗੀ। ਉੱਥੇ ਹੀ ਸਿੰਗਰ ਤੇ ਕੰਪੋਜ਼ਰ ਵਿਸ਼ਾਲ ਡਡਲਾਨੀ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਨਾਲ ਹੀ ਕਿਹਾ, ‘ਯੁੱਧ ਦੀ ਜ਼ਰੂਰਤ ਨਹੀਂ ਹੈ’। ਵਿਵੇਕ ਓਬਰਾਏ ਨੇ ਲਿਖਿਆ, ‘ਇਹ ਸੁਣ ਕੇ ਖੁਸ਼ੀ ਹੋਈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਅਭਿਨੰਦਨ ਦੀ ਵਾਪਸੀ ਦਾ ਇੰਤਜ਼ਾਰ ਹੈ। ਜੈ ਹਿੰਦ’।
ਹੇਮਾ ਮਾਲਨੀ ਲਿਖਦੀ ਹੈ, ‘ਸਾਡਾ ਪਾਇਲਟ ਛੱਡ ਦਿੱਤਾ ਜਾਵੇਗਾ। ਇਹ ਸੁਣ ਕੇ ਖੁਸ਼ੀ ਹੋਈ। ਪਰਮਾਤਮਾ ਉਸਦੀ ਰੱਖਿਆ ਕਰੇ’। ਇਸਦੇ ਇਲਾਵਾ ਨਿਮਰਤ ਕੌਰ, ਸੋਨਲ ਚੌਹਾਨ,ਮਧੁਰ ਭੰਡਾਰਕਰ ਅਤੇ ਕ੍ਰਿਕੇਟਰ ਸ਼ਿਖਰ ਧਵਨ ਨੇ ਵੀ ਅਭਿਨੰਦਨ ਦੇ ਵਾਪਸ ਪਰਤਣ ਤੇ ਖੁਸ਼ੀ ਜਤਾਈ ਹੈ।