
ਜਿਸ ਨਾਲ ਉਹ ਹੁਣ ਬਾਲੀਵੁਡ ਦਾ ਆਫੀਸ਼ੀਅਲ ਸੈਲੀਬ੍ਰਿਟੀ ਬਣ ਗਿਆ ਹੈ। ਜੀ ਹਾਂ ਸੋਸ਼ਲ ਮੀਡੀਆ 'ਤੇ ਇਕ ਮੈਗਜ਼ੀਨ ਦਾ ਕਵਰ ਪੇਜ ਕਾਫ਼ੀ ਵਾਇਰਲ ਹੋ ਰਿਹਾ ਹੈ
ਬਾਲੀਵੁਡ ਦੀਆਂ ਖਬਰਾਂ 'ਚ ਸ਼ਾਇਦ ਹੀ ਅਜਿਹਾ ਕੋਈ ਦਿਨ ਹੁੰਦਾ ਹੋਵੇਗਾ ਜਦ ਬੇਗ਼ਮ ਕਰੀਨਾ ਦਾ ਲਾਡਲਾ ਤੈਮੂਰ ਸੁਰਖ਼ੀਆਂ 'ਚ ਨਾ ਆਉਂਦਾ ਹੋਵੇ। ਤੈਮੂਰ ਦਾ ਨਾਮ ਮਸ਼ਹੂਰ ਸਟਾਰ ਕਿਡਜ਼ 'ਚ ਸ਼ੁਮਾਰ ਹੈ। ਤੈਮੂਰ ਅਲੀ ਖਾਨ ਨੂੰ ਅਕਸਰ ਹੀ ਉਨ੍ਹਾਂ ਦੀ ਮਾਂ ਦੇ ਨਾਲ ਦੇਖਿਆ ਜਾਂਦਾ ਹੈ। ਹਾਲ ਹੀ 'ਚ ਵੀ ਉਸਨੂੰ ਮਾਂ ਕਰੀਨਾ ਕਪੂਰ ਨਾਲ ਮਹਿਬੂਬ ਸਟੂਡੀਓ 'ਚ ਦੇਖਿਆ ਸੀ ਪਰ ਹੁਣ ਤੈਮੂਰ ਨਾਲ ਜੁੜੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਉਹ ਹੁਣ ਬਾਲੀਵੁਡ ਦਾ ਆਫੀਸ਼ੀਅਲ ਸੈਲੀਬ੍ਰਿਟੀ ਬਣ ਗਿਆ ਹੈ। Taimur Ali Khanਜੀ ਹਾਂ ਸੋਸ਼ਲ ਮੀਡੀਆ 'ਤੇ ਇਕ ਮੈਗਜ਼ੀਨ ਦਾ ਕਵਰ ਪੇਜ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਉਤੇ ਛੋਟੇ ਨਵਾਬ ਤੈਮੂਰ ਅਲੀ ਖ਼ਾਨ ਦੀ ਤਸਵੀਰ ਲੱਗੀ ਹੋਈ ਹੈ ਇਸ ਤੋਂ ਸਾਰੇ ਪਾਸੇ ਇਹ ਚਰਚਾ ਹੈ ਕਿ ਤੈਮੂਰ ਨੇ ਇਸ ਨਾਲ ਡੈਬਿਊ ਕੀਤਾ ਹੈ । ਜੀ ਹਾਂ, ਤੈਮੂਰ ਜਿਥੇ ਵੀ ਜਾਂਦਾ ਹੈ ਹਮੇਸ਼ਾ ਲਾਈਮਲਾਈਟ 'ਚ ਰਹਿੰਦਾ ਹੈ, ਫਿਰ ਭਾਵੇਂ ਉਹ ਰੋ ਰਿਹਾ ਹੋਵੇ ਜਾਂ ਹਸ ਰਿਹਾ ਹੋਵੇ। ਹਮੇਸ਼ਾ ਉਸ ਦੀ ਚਰਚਾ ਹੁੰਦੀ ਹੈ। ਲੋਕ ਉਸ ਨੂੰ ਜਲਦ ਹੀ ਕਿਸੇ ਹੋਰ ਵਿਗਿਆਪਨ ਜਾਂ ਫਿਲਮ 'ਚ ਦੇਖ ਸਕਦੇ ਹਨ।
Taimur Ali Khanਦੱਸਣਯੋਗ ਹੈ ਕਿ ਇਹ ਖ਼ਬਰ ਉਸ ਵੇਲੇ ਸਾਹਮਣੇ ਆਈ ਜਦੋਂ ਕਰੀਨਾ ਕਪੂਰ ਆਪਣੇ ਲਾਡਲੇ ਤੈਮੂਰ ਨੂੰ ਲੈ ਕੇ ਮਹਿਬੂਬ ਸਟੂਡੀਓ ਲੈ ਜਾਂਦੀ ਨਜ਼ਰ ਆਈ। ਕਰੀਨਾ ਨੇ ਆਪਣੇ ਲਾਡਲੇ ਬੇਟੇ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਸੈੱਟ 'ਤੇ ਮੌਜ਼ੂਦ ਲੋਕ ਉਸ ਨੂੰ ਦੇਖ ਕੇ ਉਤਸ਼ਾਹਿਤ ਹੋ ਗਏ ਪਰ ਅਸਲ 'ਚ ਇਹ ਸੱਚਾਈ ਇਹ ਹੈ ਕਿ ਕਰੀਨਾ ਖੁਦ ਇਥੇ ਵਿਗਿਆਪਨ ਸ਼ੂਟ ਲਈ ਪੁੱਜੀ ਸੀ। ਪਰ ਉਨ੍ਹਾਂ ਨੇ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਕਿਹਾ ਕਿ ''ਅੱਜ ਮੈਂ ਤੈਮੂਰ ਨੂੰ 'ਸਟੂਡੈਂਟ ਆਫ ਦਿ ਈਅਰ 5' ਆਡੀਸ਼ਨ ਲਈ ਲੈ ਕੇ ਆਈ ਹਾਂ। ਅੱਜ ਉਹ ਫਿਲਮ ਲਈ ਆਡੀਸ਼ਨ ਦੇਵੇਗਾ।''
Taimur Ali Khan ਹਾਲਾਂਕਿ ਮਜਾਕ ਵਿੱਚ ਹੀ ਸਹੀ ਪਰ ਹੋ ਸਕਦਾ ਹੈ ਕਿ ਕਰੀਨਾ ਦੀ ਇਹ ਗੱਲ ਅੱਗੇ ਜਾ ਕੇ ਸੱਚ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਕਰਣ ਜੌਹਰ ਕਰੀਨਾ ਦੇ ਕਾਫ਼ੀ ਚੰਗੇ ਦੋਸਤ ਹੈ ਅਤੇ ਕੀ ਪਤਾ ਕਿ ਆਪਣੀ ਦੋਸਤ ਦੀਆਂ ਗੱਲਾਂ ਨੂੰ ਕਰਣ ਸੀਰਿਅਸਲੀ ਲੈ ਲੈਣ । ਕਰੀਨਾ ਦੇ ਫੈਨ ਵੀ ਹੀ ਚਾਹੁੰਦੇ ਹਨ