AP Dhillon Firing News: ਕੈਨੇਡੀਅਨ ਪੁਲਿਸ ਇੱਕ ਹੋਰ ਵਿਅਕਤੀ ਦੀ ਕਰ ਰਹੀ ਤਲਾਸ਼
Singer AP Dhillon's House Firing Case: ਕੈਨੇਡੀਅਨ ਪੁਲਿਸ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭਾਰਤ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਅਭਿਜੀਤ ਕਿੰਗਰਾ ਵਜੋਂ ਹੋਈ ਹੈ। ਅਭਿਜੀਤ ਨੂੰ ਪੁਲਿਸ ਨੇ ਓਨਟਾਰੀਓ ਤੋਂ ਗ੍ਰਿਫਤਾਰ ਕੀਤਾ ਹੈ।
ਕੈਨੇਡੀਅਨ ਪੁਲਿਸ ਨੇ ਕਿਹਾ ਹੈ ਕਿ ਉਹ ਇੱਕ ਹੋਰ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜਿਸਦਾ ਨਾਮ ਵਿਕਰਮ ਸ਼ਰਮਾ ਹੈ ਜੋ ਇਸ ਸਮੇਂ ਭਾਰਤ ਵਿੱਚ ਹੈ। ਕੈਨੇਡੀਅਨ ਪੁਲਿਸ ਕੋਲ ਵਿਕਰਮ ਸ਼ਰਮਾ ਦੀ ਫੋਟੋ ਨਹੀਂ ਹੈ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਕੋਲਵੁੱਡ ਇਲਾਕੇ 'ਚ 2 ਸਤੰਬਰ 2024 ਨੂੰ ਗੋਲੀਬਾਰੀ ਹੋਈ ਸੀ। ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ, ਗੋਲਡੀ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਲਈ ਗਈ ਹੈ। ਇਸ ਦੇ ਨਾਲ ਹੀ ਕੈਨੇਡਾ 'ਚ ਇਕ ਜੌਹਰੀ ਦੇ ਘਰ 'ਤੇ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਵੀ ਇਸੇ ਗੈਂਗ ਨੇ ਲਈ ਸੀ। ਕੈਨੇਡੀਅਨ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਮਲੇ ਦਾ ਵਾਇਰਲ ਹੋਇਆ ਵੀਡੀਓ
ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਹਮਲੇ ਦੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਲੈਂਦੇ ਹੋਏ ਪੋਸਟ 'ਚ ਲਿਖਿਆ ਗਿਆ ਸੀ ਕਿ 'ਸਾਰੇ ਭਰਾਵਾਂ ਨੂੰ ਰਾਮ ਰਾਮ ਜੀ।1 ਸਤੰਬਰ ਦੀ ਰਾਤ ਨੂੰ ਕੈਨੇਡਾ ਵਿੱਚ ਦੋ ਥਾਵਾਂ 'ਤੇ ਗੋਲੀਬਾਰੀ ਹੋਈ... ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ। ਮੈਂ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ) ਦੋਵਾਂ ਦੀ ਜ਼ਿੰਮੇਵਾਰੀ ਲੈਂਦਾ ਹਾਂ। ਵਿਕਟੋਰੀਆ ਆਈਲੈਂਡ ਵਾਲਾ ਘਰ ਏ.ਪੀ. ਢਿੱਲੋਂ ਦਾ ਹੈ... ਇਹ ਸਲਮਾਨ ਖਾਨ ਨੂੰ ਗਾਣੇ ਵਿਚ ਲੈ ਕੇ ਬਹੁਤ ਵੱਡੀ ਫੀਲਿੰਗ ਲੈ ਰਿਹਾ ਹੈ।