
ਕੈਂਸਰ ਦੀ ਨਾਮੁਰਾਦ ਦੇ ਚੱਲਦਿਆਂ ਤੋੜਿਆ ਦਮ
Poonam Pandey Death News: ਮਸ਼ਹੂਰ ਅਭਿਨੇਤਰੀ ਅਪੂਨਮ ਪਾਂਡੇ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਪੂਨਮ ਪਾਂਡੇ ਨਾਲ ਜੁੜੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਪੂਨਮ ਪਾਂਡੇ ਨਾਲ ਜੁੜੀ ਇਹ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ।
ਇਸ ਪੋਸਟ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਇੰਸਟਾਗ੍ਰਾਮ ਪੋਸਟ 'ਚ ਲਿਖਿਆ ਦੇਖਿਆ ਗਿਆ ਕਿ ਅੱਜ ਦੀ ਸਵੇਰ ਸਾਡੇ ਲਈ ਬਹੁਤ ਮੁਸ਼ਕਲ ਅਤੇ ਉਦਾਸ ਸਾਬਤ ਹੋਈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: Sidhu Moose Wala New Song: ਸਿੱਧੂ ਮੂਸੇਵਾਲਾ ਨੇ ਸਿਵਿਆਂ 'ਚੋਂ ਪਾ ਦਿਤੀ ਧੱਕ, ਨਵੇਂ ਗੀਤ ਨੇ ਤੋੜ ਦਿਤੇ ਰਿਕਾਰਡ
ਸਰਵਾਈਕਲ ਕੈਂਸਰ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਨਿੱਜਤਾ ਦੀ ਮੰਗ ਕਰਦੇ ਹਾਂ।ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਪੋਸਟ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਕੁਝ ਦਾ ਮੰਨਣਾ ਹੈ ਕਿ ਪੋਸਟ ਫਰਜ਼ੀ ਹੈ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਖਾਤਾ ਖੁਦ ਹੀ ਹੈਕ ਹੋ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from, Poonam Pandey Death News, stay tuned to Rozana Spokesman)